image caption:

ਭਾਰਤ ਤੇ ਇੰਗਲੈਂਡ ਵਿਚਾਲੇ ਮੈਨਚੈਸਟਰ ਚ ਹੋਣ ਵਾਲਾ ਪੰਜਵਾਂ ਟੈਸਟ ਮੈਚ ਰੱਦਭਾਰਤ ਤੇ ਇੰਗਲੈਂਡ ਵਿਚਾਲੇ ਮੈਨਚੈਸਟਰ ਚ ਹੋਣ ਵਾਲਾ ਪੰਜਵਾਂ ਟੈਸਟ ਮੈਚ ਰੱਦ

 ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਭਾਰਤ ਅਤੇ  ਇੰਗਲੈਂਡ ਵਿਚਾਲੇ ਮੈਨਚੇਸਟਰ ਵਿਚ ਹੋਣ ਵਾਲਾ  ਪੰਜਵਾਂ ਟੈਸਟ ਮੈਚ ਰੱਦ ਕਰ ਦਿੱਤਾ ਗਿਆ। ਇਹ ਜਾਣਕਾਰੀ ਇੰਗਲੈਂਡ ਕ੍ਰਿਕਟ ਬੋਰਡ ਅਤੇ ਬੀ ਸੀ ਸੀ ਆਈ ਦੇ ਸੂਤਰਾਂ ਰਾਹੀਂ ਮਿਲੀ। ਇਜ ਤੋਂ ਪਹਿਲਾਂ ਈਸੀਬੀ ਨੇ ਇਕ ਬਿਆਨ ਜਾਰੀ ਕੀਤਾ ਸੀ ਕਿ ਭਾਰਤੀ ਟੀਮ ਇਹ ਮੈਚ ਖੇਡਣ ਦੇ ਸਮਰੱਥ ਨਹੀਂ ਅਤੇ ਭਾਰਤ ਹਥੋਂ ਮੈਚ ਖਿਸਕ ਗਿਆ ਹੈ। ਹਾਲਾਂਕਿ ਕਿ ਈਸੀਬੀ ਨੇ ਥੋੜ੍ਹੀ ਦੇਰ ਬਾਅਦ ਨਵਾਂ ਬਿਆਨ ਜਾਰੀ ਕਰਕੇ 'ਭਾਰਤ ਹਥੋਂ ਮੈਚ ਖਿਸਕ  ਗਿਆ' ਵਾਲਾ ਹਿੱਸਾ ਕੱਟ ਦਿਨ ਗਿਆ। ਨਵੇਂ ਬਿਆਨ ਵਿੱਚ ਆਖਿਆ ਗਿਆ ਕਿ ਬੀਸੀਸੀਆਈ ਨਾਲ ਗੱਲ ਕਰਨ ਬਾਅਦ ਇਸ ਗੱਲ ਦੁ ਪੁਸ਼ਟੀ ਕੀਤੀ ਗਈ ਹੈ ਕਿ ਪੰਜਵਾਂ ਟੈਸਟ ਜੋ ਅੱਜ ਸ਼ੁਰੂ ਹੋਣਾ ਸੀ, ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਕੈਂਪ ਵਿਚ ਕੋਵਿਡ ਦੇ ਫੈਲਣ ਦੇ ਡਰ ਕਾਰਨ ਭਾਰਤ ਆਪਣੀ ਟੀਮ ਨੂੰ ਨਹੀਂ ਉਤਾਰ ਸਕਿਆ। ਜਿਕਰਯੋਗ ਹੈ ਕਿ ਸੀਰੀਜ਼ ਵਿਚ ਹੁਣ ਤੱਕ ਚਾਰ ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਸੀਰੀਜ਼ ਵਿਚ 2-1 ਨਾਵ ਅੱਗੇ  ਹੈ। ਬੀਸੀਸੀਆਈ ਨੇ ਕਿਹਾ ਕਿ ਈਸੀਬੀ ਨਾਲ ਮੈਚ ਕਰਵਾਉਣ ਦੇ ਸਾਰੇ ਤਰੀਕਿਆਂ ਉਤੇ ਗੌਰ ਕੀਤਾ ਗਿਆ ਪਰ ਕੋਵਿਡ -19 ਦੇ ਮਾਮਲਿਆਂ ਨੂੰ ਵੇਖਦੇ ਹੋਏ ਮੈਚ ਰੱਦ ਕਰਨ ਲਈ ਮਜਬੂਰ ਹੋਣਾ ਪਿਆ । ਜਾਰੀ ਬਿਆਨ ਵਿਚ ਕਿਹਾ ਗਿਆ ਕਿ  ਦੋਵਾਂ ਬੋਰਡਾਂ ਵਿਚਕਾਰ ਮਜ਼ਬੂਤ ਸਬੰਧ ਹਨ  ਅਤੇ ਜਲਦੀ ਮੈਚ ਕਰਵਾਉਣ ਲਈ ਚਰਚਾ ਕੀਤੀ ਜਾਵੇਗਾ