image caption:

ਚੀਨ ਨੇ 12-17 ਸਾਲ ਦੀ ਉਮਰ ਦੇ 91% ਵਿਦਿਆਰਥੀਆਂ ਨੂੰ ਕੋਰੋਨਾਵਾਇਰਸ ਦੀ ਰੋਕਥਾਮ ਦਾ ਟੀਕਾ ਲਾ ਦਿੱਤਾ

ਬੀਜਿੰਗ: ਚੀਨ ਨੇ 12-17 ਸਾਲ ਦੀ ਉਮਰ ਦੇ 91% ਵਿਦਿਆਰਥੀਆਂ ਨੂੰ ਕੋਰੋਨਾਵਾਇਰਸ ਦੀ ਰੋਕਥਾਮ ਦਾ ਟੀਕਾ ਲਾ ਦਿੱਤਾ ਹੈ। ਸਰਕਾਰੀ ਟੈਲੀਵਿਜ਼ਨ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ, ਅਧਿਕਾਰੀਆਂ ਨੇ ਕਿਹਾ ਕਿ ਸਕੂਲਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਸਥਾਨਕ ਅਧਿਕਾਰੀਆਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਚੀਨ ਦੇ ਦੱਖਣ-ਪੂਰਬੀ ਫੁਤਜਿਅਨ ਰਾਜ ਵਿੱਚ, ਇਸ ਮਹੀਨੇ ਕੋਰੋਨਾ ਦੇ 152 ਨਵੇਂ ਮਾਮਲੇ ਸਾਹਮਣੇ ਆਏ ਹਨ।

ਚੀਨ ਦੀਆਂ ਦੋ ਮੁੱਖ ਵੈਕਸੀਨਾਂ ਨੂੰ ਤਿੰਨ ਸਾਲ ਦੀ ਉਮਰ ਤੋਂ ਬੱਚਿਆਂ ਵਿੱਚ ਵਰਤਣ ਲਈ ਮਨਜ਼ੂਰੀ ਦਿੱਤੀ ਗਈ ਹੈ, ਪਰ ਟੀਕਾਕਰਨ ਰੋਲ ਆਉਟ ਦੇ ਇੰਚਾਰਜ ਅਧਿਕਾਰੀਆਂ ਨੇ ਹਾਲੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਯੋਗ ਨਹੀਂ ਬਣਾਇਆ ਹੈ। ਸਿੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਕੂਲਾਂ ਨੂੰ ਤਸੱਲੀ ਨਾਲ ਨਹੀਂ ਬੈਠ ਜਾਣਾ ਚਾਹੀਦਾ ਅਤੇ ਕੋਵਿਡ-ਵਿਰੋਧੀ ਉਪਾਵਾਂ ਨੂੰ ਵਧੇਰੇ ਪ੍ਰਭਾਵੀ ਅਤੇ ਟੀਚਾਗਤ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ।