image caption:

ਰਾਜ ਕੁੰਦਰਾ ਦੇ ਗੰਦੇ ਕੰਮਾਂ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ : ਸ਼ਿਲਪਾ ਸ਼ੇਟੀ

ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਚੱਲ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪੋਨੋਗ੍ਰਾਫੀ ਕੇਸ ਦੇ ਕਾਰਨ ਜੇਲ੍ਹ  ਚ ਬੰਦ ਹਨ। ਰਾਜ ਤੇ ਗੰਦੀਆਂ ਫਿਲਮਾਂ ਬਣਾਉਣ ਤੇ ਮੋਬਾਈਲ ਐਪ ਤੇ ਸਟ੍ਰੀਮਿੰਗ ਦਾ ਦੋਸ਼ ਹੈ। ਇਸ ਕੇਸ  ਚ ਮੁੰਬਈ ਪੁਲਿਸ ਨੇ ਕਈ ਗਵਾਹਾਂ ਨੇ ਬਿਆਨ ਦਰਜ ਕੀਤੇ ਹਨ, ਸ਼ਿਲਪਾ ਨਾਲ ਵੀ ਇਸ ਮਾਮਲੇ  ਚ ਘੰਟੇ ਪੁੱਛਗਿੱਛ ਹੋਈ ਹੈ। 1400 ਪੇਜ ਦੀ ਚਾਰਜਸ਼ੀਟ ਦੇ ਅਨੁਸਾਰ ਅਦਾਕਾਰ ਨੇ ਪੁਲਿਸ ਨੂੰ ਦੱਸਿਆ ਕਿ ਕੁੰਦਰਾ ਦੀ ਐਕਟਿਵੀਟੀ ਦੇ ਬਾਰੇ  ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਆਪਣੇ ਕੰਮਾਂ  ਚ ਵਿਅਸਤ ਸੀ। ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਮੈਂ ਕੰਮ ਚ ਵਿੱਸਤ ਸੀ। ਮੈਨੂੰ ਨਹੀਂ ਪਤਾ ਸੀ ਕਿ ਰਾਜ ਕੁੰਦਰਾ ਕੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਐਪਸ ਹਾਟਸ਼ਾਟਸ ਤੋ ਬਾਲੀਵੁੱਡ ਦੇ ਬਾਰੇ  ਚ ਵੀ ਜਾਣਕਾਰੀ ਨਹੀਂ ਸੀ। ਪੁਲਿਸ ਨੇ ਰਾਜ ਕੁੱਦਰਾ  ਤੇ ਇਨ੍ਹਾਂ ਐਪਸ  ਤੇ ਅਸ਼ਲੀਲ ਕੰਟੈਂਟ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ ਹੈ।