image caption:

ਟ੍ਰੇਨ ਤੋਂ ਬੈਲੀਸਟਿਕ ਮਿਜ਼ਾਇਲ ਦਾਗ਼ ਕੇ ਕਿਮ ਜੋਂਗ ਨੇ ਦੁਨੀਆ ਨੂੰ ਕੀਤਾ ਹੈਰਾਨ

ਸਿਓਲ, ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਲਗਾਤਾਰ ਮਿਜ਼ਾਇਲਾਂ ਦਾ ਪ੍ਰੀਖਣ ਕਰ ਕੇ ਹਥਿਆਰਾਂ ਦੀ ਦੌੜ ਤੇਜ਼ ਕਰ ਦਿੱਤੀ ਹੈ। ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਜਿਨ ਦੋ ਬੈਲੀਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ ਉਨ੍ਹਾਂ ਨੇ ਪਹਿਲੀ ਵਾਰ ਟ੍ਰੇਨ ਨੂੰ ਲਾਂਚ ਪੈਡ ਬਣਾ ਕੇ ਮਿਜ਼ਾਇਲ ਦਾਗ਼ੀ ਹੈ। ਇਸ ਨਾਲ ਪੂਰੀ ਦੁਨੀਆ ਦੀ ਚਿੰਤਾ ਵਧ ਗਈ ਹੈ। ਉੱਤਰੀ ਕੋਰੀਆ ਨੇ ਕਿਹਾ ਕਿ ਉਸ ਦੇ ਦੇਸ਼ 'ਚ ਟ੍ਰੇਨਾਂ ਦਾ ਨੈੱਟਵਰਕ ਕਾਫੀ ਮਜ਼ਬੂਤ ਹੈ। ਇਨ੍ਹਾਂ ਮਿਜ਼ਾਇਲਾਂ ਦੇ ਦੇਸ਼ 'ਚ ਕਿਤੇ ਵੀ ਲੈ ਜਾਣ ਤੇ ਟ੍ਰੇਨ ਨਾਲ ਹੀ ਦਾਗ਼ਣ ਦੀ ਤਕਨੀਕ ਨਾਲ ਉਨ੍ਹਾਂ ਦੀ ਮਾਰੂ ਸਮਰੱਥਾ ਵਧੇਗੀ।

ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਮਿਜ਼ਾਇਲਾਂ ਦਾ ਪ੍ਰੀਖਣ ਰੇਲਵੇ ਦੀ ਮਿਜ਼ਾਇਲ ਰੇਜੀਮੈਂਟ ਦੇ ਯੁੱਧ ਅਭਿਆਸ ਦੌਰਾਨ ਕੀਤਾ ਗਿਆ ਹੈ। ਹੁਣ ਇਨ੍ਹਾਂ ਮਿਜ਼ਾਇਲਾਂ ਨੂੰ ਆਸਾਨੀ ਨਾਲ ਮੱਧ ਖੇਤਰ ਦੀਆਂ ਪਹਾੜੀਆਂ ਤਕ ਲਿਜਾਇਆ ਜਾ ਸਕੇਗਾ।