image caption:

ਸੁਨੀਲ ਜਾਖੜ ਨੂੰ ਲਾਇਆ ਜਾ ਸਕਦਾ ਹੈ ਪੰਜਾਬ ਦਾ ਮੁੱਖ ਮੰਤਰੀ: ਸੂਤਰ

ਅੱਜ ਕਾਂਗਰਸ ਹਾਈ ਕਮਾਨ ਵੱਲੋਂ ਸੱਦੀ ਗਈ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਵੱਜੋਂ ਹਟਾਇਆ ਜਾਣਾ ਤੈ ਸਮਝਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸੰਭਾਵਤ ਅਸਤੀਫ਼ੇ ਤੋਂ ਬਾਅਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਪੰਜਾਬ ਦੇ ਇਤਿਹਾਸ ਵਿੱਚ ਹਿੰਦੂ ਆਗੂ ਗੋਪੀ ਚੰਦ ਭਾਰਗਵ, ਭੀਮ ਸੇਨ ਸੱਚਰ ਅਤੇ ਰਾਮ ਕਿਸ਼ਨ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਕੰਮ ਕਰ ਚੁੱਕੇ ਹਨ।

ਕਾਂਗਰਸ ਪਾਰਟੀ ਵਿੱਚ ਬਲਰਾਮ ਦਾਸ ਜਾਖੜ ਦੇ ਪੁੱਤਰ ਸੁਨੀਲ ਜਾਖੜ ਦਾ ਪਾਰਟੀ ਵਿੱਚ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡਾ ਰੁਤਬਾ ਰਿਹਾ ਹੈ ਅਤੇ ਉਹ ਉੱਘੇ ਰਾਜਨੇਤਾ ਮੰਨੇ ਜਾਂਦੇ ਹਨ। ਸੂਤਰਾਂ ਮੁਤਾਬਿਕ ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਨੂੰ ਲੈ ਕੇ ਵੀ ਕਿਆਸਕਾਰੀਆਂ ਲੈਣ ਜਾ ਰਹੀਆਂ ਹਨ। ਇੱਕ ਟਵੀਟ ਰਾਹੀਂ ਸੁਨੀਲ ਜਾਖੜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦਾ ਇੱਕ ਸ਼ਾਨਦਾਰ ਹੱਲ ਕਢਣ ਲਈ ਵਧਾਈ ਵੀ ਦਿੱਤੀ ਹੈ।