image caption:

ਚੀਨ ’ਚ 23 ਹਜ਼ਾਰ ਵਿਦਿਆਰਥੀਆਂ ਸਣੇ ਹਜ਼ਾਰਾਂ ਭਾਰਤੀ ਫਸੇ

ਬੀਜਿੰਗ- ਚੀਨ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਦੇਸ਼ ਵਿਚ ਫਸੇ ਭਾਰਤੀਆਂ ਦੇ ਮੁੱਦੇ &rsquoਤੇ ਭਾਰਤ ਅਤੇ ਚੀਨ ਬੇਰੋਕ ਡਿਪਲੋਮੈਟ ਚੈਨਲਾਂ ਦੇ ਜ਼ਰੀਏ ਸੰਪਰਕ ਬਣਾਏ ਹੋਏ ਹਨ ਤਾਕਿ ਜ਼ਰੂਰਤਮੰਦ ਲੋਕਾਂ ਨੂੰ ਯਾਤਰਾ ਸਹੂਲਤ ਮੁਹੱਈਆ ਕਰਵਾਈ ਜਾ ਸਕੇ।

ਕੋਰੋਨਾ ਵਾਇਰਸ ਪ੍ਰੋਟੋਕਾਲ ਦਾ ਹਵਾਲਾ ਦਿੰਦੇ ਹੋਏ ਚੀਨ ਸਰਕਾਰ ਨੇ ਵੀਜ਼ਾ ਅਤੇ ਉਡਾਣਾਂ &rsquoਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਚਲਦਿਆਂ ਪਿਛਲੇ 18 ਮਹੀਨੇ ਤੋਂ 23 ਹਜ਼ਾਰ ਵਿਦਿਆਰਥੀਆਂ ਸਣੇ ਹਜ਼ਾਰਾਂ ਭਾਰਤੀ ਅਤੇ ਚੀਨ ਵਿਚ ਕੰਮ ਕਰ ਰਹੇ ਸੈਂਕੜੇ ਭਾਰਤੀ ਕਰਮਚਾਰੀ ਉਥੇ ਫਸੇ ਹੋਏ ਹਨ।

ਚੀਨੀ ਵਿਦੇਸ਼ ਮੰਤਰਾਲੇ ਮੁਤਾਬਕ ਝਾਓ ਲਿਜਿਆਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਚੀਨ ਅਪਣੇ ਨਾਗਰਿਕਾਂ ਸਣੇ ਸਾਰੇ ਯਾਤਰੀਆਂ ਦੇ ਨਾਲ ਬਰਾਬਰ ਦਾ ਵਿਵਹਾਰ ਕਰ ਰਿਹਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਭਾਰਤੀਆਂ ਦਾ ਯਾਤਰਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਉਨ੍ਹਾਂ ਹਮੇਸ਼ਾ ਆਗਿਆ ਦਿੱਤੀ ਜਾਂਦੀ ਹੈ।

ਉਨ੍ਹਾਂ ਡਿਪਲੋਮੈਟ ਕਰਮੀਆਂ ਦੀ ਆਵਾਜਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਨ ਕਿ ਭਾਰਤ ਵੀ ਸਾਡੀ ਤਰ੍ਹਾਂ ਹੀ ਚੀਨੀ ਨਾਗਰਿਕਾਂ ਦੇ ਨਾਲ ਸਲੂਕ ਕਰੇਗਾ। ਮੌਜੂਦਾ ਸਮੇਂ ਵਿਚ ਦੋਵੇਂ ਦੇਸ਼ਾਂ ਦੇ ਵਿਚ ਕੋਈ ਸਿੱਧੀ ਜਹਾਜ਼ ਸੇਵਾ ਨਹੀਂ ਹੈ। ਨਾਲ ਹੀ ਤੀਜੇ ਦੇਸ਼ ਦੀ ਯਾਤਰਾ &rsquoਤੇ ਪਾਬੰਦੀ ਹੈ, ਇਸ ਦੇ ਚਲਦਿਆਂ ਵੱਡੀ ਗਿਣਤੀ ਵਿਚ ਭਾਰਤੀ ਇੱਥੇ ਫਸੇ ਹੋਏ ਹਨ।