image caption:

ਭਾਰਤ ਵਿਚ ਜਲਦ ਹੋਵੇਗੀ ਵਿਦੇਸ਼ੀ ਸੈਲਾਨੀਆਂ ਦੀ ਵਾਪਸੀ

ਨਵੀਂ ਦਿੱਲੀ : ਦੇਸ਼ &lsquoਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਭਾਰਤ ਸਰਕਾਰ ਸੈਲਾਨੀ ਗਤੀਵਿਧੀਆਂ ਨੂੰ ਵਧਾਉਣ ਦੀ ਕੋਸ਼ਿਸ਼ &lsquoਚ ਲੱਗੀ ਹੈ। ਇਸੇ ਲੜੀ &lsquoਚ ਭਾਰਤ ਸਰਕਾਰ ਨੇ 5 ਲੱਖ ਫ੍ਰੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਦੇਸ਼ &lsquoਚ ਵਿਦੇਸ਼ੀ ਸੈਲਾਨੀ ਦੀ ਗਿਣਤੀ &lsquoਚ ਇਜਾਫ਼ਾ ਹੋਵੇਗਾ। ਭਾਰਤ &lsquoਚ ਪਿਛਲੇ ਡੇਢ ਸਾਲਾਂ ਤੋਂ ਵਿਦੇਸ਼ੀ ਸੈਲਾਨੀਆਂ &lsquoਤੇ ਪਾਬੰਦੀ ਲੱਗੀ ਹੋਈ ਹੈ। ਸਰਕਾਰ ਦੇ ਫ੍ਰੀ ਵੀਜ਼ਾ ਦੇਣ ਨਾਲ ਸੈਲਾਨੀ ਖੇਤਰ &lsquoਚ ਫਾਇਦਾ ਹੋਣ ਦੇ ਨਾਲ ਹੀ ਏਅਰਲਾਈਨਜ਼ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ &lsquoਚ ਸਾਰੇ ਹਿੱਤਧਾਰਕਾਂ ਨਾਲ ਗੱਲਬਾਤ ਕਰ ਰਹੇ ਹਨ। ਆਉਣ ਵਾਲੇ ਦਿਨਾਂ &lsquoਚ ਇਸ ਦਾ ਰਸਮੀਂ ਐਲਾਨ ਵੀ ਕੀਤਾ ਜਾ ਸਕਦਾ ਹੈ। ਦੇਸ਼ &lsquoਚ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਇਹ ਫ਼ੈਸਲਾ ਲਿਆ ਜਾ ਰਿਹਾ ਹੈ।