image caption:

ਇੰਗਲੈਂਡ ਵੱਸਦੇ ਮਝੈਲਾਂ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਦਾ ਉਪ-ਮੁੱਖ ਮੰਤਰੀ ਬਣਨ ਤੇ ਖੁਸੀ ਦਾ ਪ੍ਰਗਟਾਵਾ

 ਲੈਸਟਰ (ਇੰਗਲੈਂਡ), 19 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਦੇ ਉਪ ਮੁੱਖ ਮੰਤਰੀ ਬਣਨ ਤੇ ਇੰਗਲੈਂਡ ਵੱਸਦੇ ਮਾਝੇ ਨਾਲ ਸਬੰਧਿਤ ਸਮੂਹ ਪੰਜਾਬੀਆ ਵੱਲੋਂ   ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ ਗਏ । ਇਸ ਮੌਕੇ ਤੇ ਸ ਦਲਜੀਤ ਸਿੰਘ ਪੱਗਾਂ, ਦਲਜੀਤ ਸਿੰਘ ਛੀਨਾ,ਸਾਬੀ ਸਰਸਪੁਰ, ਰਣਜੀਤ ਸਿੰਘ, ਪਲਵਿੰਦਰ ਸਿੰਘ, ਆਦਿ ਨੇ ਆਖਿਆ ਕਿ ਕਾਂਗਰਸ ਹਾਈ ਕਮਾਂਡ ਦਾ ਇਹ ਫੈਸਲਾ ਸ਼ਲਾਘਾਯੋਗ ਹੈ। ਇਸ ਦੌਰਾਨ ਇੰਗਲੈਂਡ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉਪ-ਮੁੱਖ ਮੰਤਰੀ ਬਣਨ ਦਾ ਵੀ ਭਰਵਾਂ ਸਵਾਗਤ ਕੀਤਾ ਹੈ। ਉਕਤ ਆਗੂਆਂ ਨੇ ਆਖਿਆ ਕਿ ਪੰਜਾਬ ਕਾਂਗਰਸ ਵਿੱਚ ਨਵੀਂ ਅਗਵਾਈ ਮਿਲਣ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਜਿਥੇ ਪੰਜਾਬ ਦਾ ਸਮੂਹਿਕ ਵਿਕਾਸ  ਹੋਵੇਗਾ ਉਥੇ ਪੰਜਾਬ ਦੇ ਲਟਕਦੇ ਮਸਲੇ ਵੀ ਹੱਲ ਹੋਣ ਦੀ ਉਮੀਦ ਬੱਝੀ ਹੈ।