image caption:

ਕੈਨੇਡਾ ਚੋਣਾਂ ਅੱਜ- ਜਸਟਿਨ ਟਰੂਡੋ ਦੀ ਅਗਵਾਈ ਵਿਚ ਲਿਬਰਲ ਦੀ ਸਰਕਾਰ ਦੁਬਾਰਾ ਬਣਨ ਦੇ ਆਸਾਰ

ਕੈਨੇਡਾ ਵਿਚ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਐਨ ਪਹਿਲਾਂ ਆਏ ਸਰਵੇਖਣ ਲਿਬਰਲ ਪਾਰਟੀ ਦੀ ਝੋਲੀ ਵਿਚ 165 ਸੀਟਾਂ ਜਾਣ ਦੀ ਪੇਸ਼ੀਨਗੋਈ ਕਰ ਰਹੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 112 ਸੀਟਾਂ ਮਿਲ ਸਕਦੀਆਂ ਹਨ। ਐਕੋਸ ਦੇ ਚੋਣ ਸਰਵੇਖਣ ਮੁਤਾਬਕ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 29 ਅਤੇ ਬਲਾਕ ਕਿਊਬੈਕ ਨੂੰ ਵੀ 29 ਸੀਟਾਂ ਮਿਲ ਸਕਦੀਆਂ ਹਨ। ਇਸ ਵਾਰ 47 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਕਈ ਸੀਟਾਂ &rsquoਤੇ ਪੰਜਾਬੀ, ਪੰਜਾਬੀਆਂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਚੋਣ ਸਰਵੇਖਣ ਮੁਤਾਬਕ ਲਿਬਰਲ ਪਾਰਟੀ ਨੂੰ 155 ਸੀਟਾਂ ਮਿਲ ਸਕਦੀਆਂ ਜਦਕਿ ਟੋਰੀਆਂ ਦੇ ਖਾਤੇ ਵਿਚ 119 ਸੀਟਾਂ ਜਾ ਸਕਦੀਆਂ ਹਨ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. 32 ਸੀਟਾਂ ਜਿੱਤ ਕੇ ਤੀਜਾ ਸਥਾਨ ਹਾਸਲ ਕਰ ਸਕਦੀ ਹੈ ਅਤੇ ਫ਼ਰਾਂਸਵਾ ਬਲੈਂਚਟ ਦੀ ਅਗਵਾਈ ਵਾਲੀ ਬਲਾਕ ਕਿਊਬੈਕ ਨੂੰ 31 ਸੀਟਾਂ ਮਿਲ ਸਕਦੀਆਂ ਹਨ। ਕਿਸੇ ਵੀ ਸਰਵੇਖਣ ਵਿਚ ਐਰਿਨ ਓ ਟੂਲ ਦੀ ਪਾਰਟੀ ਨੂੰ ਅੱਗੇ ਨਹੀਂ ਦਿਖਾਇਆ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਕੈਨੇਡਾ ਵਿਚ ਇਕ ਵਾਰ ਫਿਰ ਘੱਟ ਗਿਣਤੀ ਲਿਬਰਲ ਸਰਕਾਰ ਸੱਤਾ ਸੰਭਾਲਣ ਜਾ ਰਹੀ ਹੈ ਅਤੇ ਇਸ ਵਾਰ ਵੀ ਜਗਮੀਤ ਸਿੰਘ ਦੀ ਭੂਮਿਕਾ ਕਿੰਗ ਮੇਕਰ ਦੀ ਹੋਵੇਗੀ।