image caption:

‘ਸਪੇਸ ਐਕਸ’ ਦੇ ਕੈਪਸੂਲ ’ਚ ਚਾਰ ਯਾਤਰੀਆਂ ਵੱਲੋਂ ਪੁਲਾੜ ਦੀ ਸੈਰ

 ਕੇਪ ਕੈਨਵਰਲ- ਸੈਰ-ਸਪਾਟੇ ਲਈ ਪੁਲਾੜ &rsquoਚ ਗਏ ਚਾਰ ਯਾਤਰੀ ਸੁਰੱਖਿਅਤ ਆਪਣਾ ਸਫ਼ਰ ਮੁਕੰਮਲ ਕਰ ਕੇ ਫਲੋਰਿਡਾ ਦੇ ਤੱਟ ਨੇੜੇ ਅਟਲਾਂਟਿਕ ਮਹਾਸਾਗਰ ਵਿਚ ਉਤਰ ਆਏ। ਇਨ੍ਹਾਂ &lsquoਸਪੇਸ ਐਕਸ&rsquo ਦੇ ਪੁਲਾੜ ਜਹਾਜ਼ ਰਾਹੀਂ ਉਡਾਣ ਭਰੀ ਸੀ ਤੇ ਕੈਪਸੂਲ ਤੋਂ ਪੈਰਾਸ਼ੂਟ ਰਾਹੀਂ ਇਹ ਸਾਗਰ ਵਿਚ ਉਤਰੇ। ਤਿੰਨ ਦਿਨ ਪਹਿਲਾਂ ਉਨ੍ਹਾਂ ਚਾਰਟਰਡ ਜਹਾਜ਼ ਵਿਚ ਪੁਲਾੜ ਵੱਲ ਉਡਾਣ ਭਰੀ ਸੀ। ਇਹ ਪਹਿਲੇ ਯਾਤਰੀ ਹਨ ਜੋ ਬਿਨਾਂ ਕਿਸੇ ਪੇਸ਼ੇਵਰ ਪੁਲਾੜ ਯਾਤਰੀ ਦੇ ਧਰਤੀ ਦੁਆਲੇ ਗੇੜਾ ਲਾ ਕੇ ਪਰਤੇ ਹਨ। ਇਕ ਅਰਬਪਤੀ ਨੇ ਇਸ ਸੈਰ-ਸਪਾਟਾ ਉਡਾਣ ਲਈ ਲੱਖਾਂ ਡਾਲਰ ਅਦਾ ਕੀਤੇ ਹਨ ਪਰ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। ਉਹ ਤਿੰਨ ਮਹਿਮਾਨਾਂ ਨੂੰ ਨਾਲ ਲੈ ਕੇ ਗਿਆ ਤਾਂ ਕਿ ਦੁਨੀਆ ਨੂੰ ਦਿਖਾਇਆ ਜਾ ਸਕੇ ਕਿ ਆਮ ਲੋਕ ਵੀ ਆਪਣੇ ਦਮ ਉਤੇ ਪੁਲਾੜ ਦੀ ਸੈਰ ਕਰ ਸਕਦੇ ਹਨ।