image caption:

ਮੁੱਖ ਮੰਤਰੀ ਅਹੁਦਾ ਸੰਭਾਲਦੇ ਹੀ ਭਖਿਆ ਮਹਿਲਾ ਅਫਸਰ ਨਾਲ ਦੁਰਵਿਵਹਾਰ ਦਾ ਪੁਰਾਣਾ ਮੁੱਦਾ

ਨਵੀਂ ਦਿੱਲੀ- ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸਾਂਭਦੇ ਸਾਰ ਹੀ ਉਨ੍ਹਾਂ ਵਿਰੁੱਧ ਇੱਕ ਮਹਿਲਾ ਅਫਸਰ ਨਾਲ ਦੁਰ-ਵਿਹਾਰ ਦਾ ਪੁਰਾਣਾ ਮੁੱਦਾ ਵੀ ਭਖ ਪਿਆ ਹੈ। ਅੱਜ ਸੋਮਵਾਰ ਨੂੰ ਭਾਰਤ ਦੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਦੱਸਿਆ ਕਿ 2018 ਵਿਚ &lsquoਮੀ ਟੂ&rsquo ਮੂਵਮੈਂਟ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਦੋਸ਼ ਲੱਗੇ ਤਾਂਪੰਜਾਬ ਰਾਜਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲੈ ਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ, ਪਰ ਕੁਝ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਅੱਜ ਇਕ ਔਰਤ ਦੀ ਅਗਵਾਈ ਵਾਲੀ ਪਾਰਟੀ ਨੇ ਓਸੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ ਤਾਂ ਇਹ ਵਿਸ਼ਾਵਾਸਘਾਤ ਹੈ ਅਤੇ ਉਹ ਮਹਿਲਾ ਸੁਰੱਖਿਆ ਲਈ ਖਤਰਾ ਹੈ, ਉਸ ਦੇ ਖਿਲਾਫ਼ ਜਾਂਚ ਹੋਣੀ ਚਾਹੀਦੀ ਹੈ।ਰੇਖਾ ਸ਼ਰਮਾ ਨੇ ਕਿਹਾ ਕਿ ਮੈਂ ਸੋਨੀਆ ਗਾਂਧੀ ਨੂੰ ਚੰਨੀ ਨੂੰਇਸ ਅਹੁਦੇ ਤੋਂ ਹਟਾਉਣ ਦੀ ਅਪੀਲ ਕਰਦੀ ਹਾਂ।
ਏਧਰ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਦਾ ਇੱਕ ਸਿਆਸੀ ਸਟੰਟ ਹੈ।ਉਨ੍ਹਾ ਕਿਹਾ ਕਿ ਦਲਿਤ ਵੋਟਾਂ ਦੀ ਝਾਕ ਰੱਖ ਕੇਕਾਂਗਰਸ ਨੇ ਵੱਡੀ ਭੁੱਲ ਕੀਤੀ ਹੈ, ਜੇ ਕਾਂਗਰਸ ਦਲਿਤਾਂ ਦੀ ਆਵਾਜ਼ ਸਚਮੁੱਚ ਉਠਾਉਣਾ ਚਾਹੁੰਦੀ ਤਾਂ ਮੁੱਖ ਮੰਤਰੀ ਪੰਜ ਸਾਲ ਲਈ ਲਾਉਣਾ ਸੀ, ਵਿਧਾਨ ਸਭਾ ਚੋਣਾਂ ਵਿੱਚ ਚਾਰ ਮਹੀਨੇ ਬਾਕੀ ਰਹਿੰਦਿਆਂ ਤੋਂ ਦਲਿਤ ਨੂੰ ਅੱਗੇ ਲਾਉਣ ਦਾ ਕੋਈ ਲਾਭ ਨਹੀਂ।ਉਨ੍ਹਾ ਇਹ ਵੀ ਕਿਹਾ ਕਿ ਪੰਜਾਬ ਮਾੜੇ ਦਿੰਨਾਂਤੋਂ ਗੁਜ਼ਰ ਰਿਹਾ ਹੈ ਅਤੇ ਜਿਸ ਆਗੂ ਉੱਤੇ ਕੈਬਿਨੇਟ ਮੰਤਰੀ ਹੁੰਦਿਆਂ ਮਹਿਲਾ ਅਫ਼ਸਰ ਨੂੰ ਅਸ਼ਲੀਲ ਮੈਸਜ ਭੇਜਣ ਦੇ ਦੋਸ਼ ਲੱਗੇ ਹੋਣ, ਉਸ ਨੂੰ ਮੁੱਖ ਮੰਤਰੀ ਬਣਾ ਦੇਣਾ ਬਹੁਤ ਮੰਦ-ਭਾਗਾ ਹੈ। ਜਸਵੀਰ ਸਿੰਘ ਗੜ੍ਹੀ ਨੇ ਸੋਸ਼ਲ ਮੀਡੀਆ ਉੱਤੇਵਾਇਰਲ ਹੋਈਚਰਨਜੀਤ ਸਿੰਘ ਚੰਨੀ ਦੀਫੋਟੋ ਦਾ ਹਵਾਲਾ ਦੇ ਕੇ ਕਿਹਾ ਕਿ ਕਾਂਗਰਸ ਦੇ ਗਲੇ ਵਿੱਚ ਦੋ ਫੰਦੇ ਲਟਕੇ ਹੋਏ ਹਨ। ਇੱਕ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਗੱਠਜੋੜ ਅਤੇ ਦੂਸਰਾ ਕਾਂਗਰਸ ਅੰਦਰਲਾ ਕਲੇਸ਼ ਹੈ, ਜਿਸ ਕਾਰਨ ਦਲਿਤ ਮੁੱਖ ਮੰਤਰੀ ਬਣਾਇਆ ਗਿਆ ਹੈ।