image caption:

ਅਮਰੀਕਾ ਯਾਤਰਾ ਲਈ ਰਵਾਨਾ ਹੋਏ ਭਾਰਤੀ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ&mdash ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ 3 ਦਿਨਾ ਦੀ ਅਮਰੀਕਾ ਯਾਤਰਾ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਅਮਰੀਕਾ ਯਾਤਰਾ ਲਈ ਨਵੀਂ ਦਿੱਲੀ ਤੋਂ ਰਵਾਨਾ ਹੋਏ। ਤਿੰਨ ਦਿਨ ਦੇ ਇਸ ਪ੍ਰੋਗਰਾਮ &rsquoਚ ਮੋਦੀ ਕਈ ਅਹਿਮ ਪ੍ਰੋਗਰਾਮਾਂ &rsquoਚ ਹਿੱਸਾ ਲੈਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਦੁਵੱਲੇ ਸਬੰਧਾਂ &rsquoਤੇ ਗੱਲਬਾਤ ਕਰਨਗੇ, ਕਵਾਡ ਸੰਮੇਲਨ &rsquoਚ ਹਿੱਸਾ ਲੈਣ ਅਤੇ ਸੰਯੁਕਤ ਰਾਸ਼ਟਰ ਮਹਾਸਭਾ &rsquoਚ ਉਨ੍ਹਾਂ ਦਾ ਸੰਬੋਧਨ ਸ਼ਾਮਲ ਹੈ। ਕੋਰੋਨਾ ਮਹਾਮਾਰੀ ਦਰਮਿਆਨ ਪ੍ਰਧਾਨ ਮੰਤਰੀ ਦਾ ਦੌਰਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ, ਜਦੋਂ ਤਾਲਿਬਾਨ ਅੱਤਵਾਦੀਆਂ ਨੇ ਅਫ਼ਗਾਨਿਸਤਾਨ &rsquoਚ ਸਰਕਾਰ ਬਣਾ ਲਈ ਹੈ।