image caption:

ਬਰਾਜ਼ੀਲ ਦੇ ਰਾਸ਼ਟਰਪਤੀ ਨੂੰ ਰੈਸਟੋਰੈਂਟ ਵਿਚ ਨਹੀਂ ਮਿਲੀ ਐਂਟਰੀ

ਨਿਊਯਾਰਕ- ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਮੇਲਨ ਵਿਚ ਸ਼ਾਮਲ ਹੋਣ ਲਈ ਅਮਰੀਕਾ ਦੇ ਨਿਊਯਾਰਕ ਆਏ ਬਰਾਜ਼ੀਲ ਦੇ ਰਾਸ਼ਟਰਪਤੀ ਨੂੰ ਪਹਿਲੀ ਰਾਤ ਇੱਥੇ ਸੜਕ ਕਿਨਾਰੇ ਪਿੱਜਾ ਖਾ ਕੇ ਕੰਮ ਚਲਾਉਣਾ ਪਿਆ। ਅਜਿਹਾ ਇਸ ਲਈ ਕਿਉਂਕਿ ਰਾਸ਼ਟਰਪਤੀ ਨੇ ਅਜੇ ਤੱਕ ਕੋਰੋਨਾ ਟੀਕੇ ਦੀ ਇੱਕ ਵੀ ਡੋਜ਼ ਨਹੀਂ ਲਗਵਾਈ।

ਨਿਊਯਾਰਕ ਦੇ ਰੈਸਟੋਰੈਂਟਾਂ ਵਿਚ ਬਗੈਰ ਕੋਵਿਡ ਟੀਕਾਕਰਣ ਦੇ ਪ੍ਰਮਾਣ ਪੱਤਰ ਤੋਂ ਐਂਟਰੀ ਦੀ ਆਗਿਆ ਨਹੀਂ ਹੈ। ਇਸ ਨਿਯਮ ਦੇ ਚਲਦਿਆਂ ਬਰਾਜ਼ੀਲ ਦੇ ਰਾਸ਼ਟਰਪਤੀ ਨੂੰ ਵੀ ਰੈਸਟੋਰੈਂਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।
ਉਨ੍ਹਾਂ ਦੇ ਵਫ਼ਦ ਵਿਚ ਸ਼ਾਮਲ ਦੋ ਕੈਬਨਿਟ ਮੰਤਰੀਆਂ ਨੇ ਉਨ੍ਹਾਂ ਦੀ ਤਸਵੀਰ ਪੋਸਟ ਕੀਤੀ। ਜਿਸ ਵਿਚ ਉਹ ਨਿਊਯਾਰਕ ਦੀ ਸੜਕ &rsquoਤੇ ਪਿੱਜਾ ਖਾਂਦੇ ਦੇਖੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਬਰਾਜ਼ੀਲ ਦੇ ਰਾਸ਼ਟਰਪਤੀ ਕੋਰੋਨਾ ਮਹਾਮਾਰੀ ਦੇ ਬਾਵਜੂਦ ਟੀਕਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਉਹ ਟੀਕਾ ਨਾ ਲਗਾਉਣ ਨੂੰ ਲੈ ਕੇ ਸ਼ੇਖੀ ਵੀ ਬਘਾਰ ਚੁੱਕੇ ਹਨ।