image caption:

ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਵਿੱਚੋਂ ਮੇਨਕਾ ਗਾਂਧੀ ਅਤੇ ਉਸ ਦਾ ਪੁੱਤਰ ਕੱਢੇ ਗਏ

ਨਵੀਂ ਦਿੱਲੀ, -ਪਹਿਲਾਂ ਤਿੰਨ ਖੇਤੀ ਬਿੱਲਾਂ ਵਿਰੁੱਧ ਚੱਲਦੇ ਕਿਸਾਨ ਅੰਦੋਲਨ ਅਤੇ ਫਿਰ ਬੀਤੇ ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਕਾਰਨ ਆਪਣੀ ਪਾਰਟੀ ਤੇ ਸਰਕਾਰਵਿਰੁੱਧ ਅਸਿੱਧੇ ਸਵਾਲ ਖੜੇ ਕਰਨ ਕਰ ਕੇ ਪੀਲੀਭੀਤ ਦੇ ਪਾਰਲੀਮੈਂਟ ਮੈਂਬਰ ਵਰੁਣ ਗਾਂਧੀ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀਕੱਢ ਦਿੱਤਾ ਗਿਆ ਹੈ। ਉਨ੍ਹਾਂ ਦੀ ਪਾਰਲੀਮੈਂਟ ਮੈਂਬਰ ਮਾਂ ਮੇਨਕਾ ਗਾਂਧੀ, ਜਿਹੜੀ ਕੇਂਦਰੀ ਮੰਤਰੀ ਰਹਿ ਚੁੱਕੀ ਹੈ ਤੇ ਉਨ੍ਹਾਂ ਦੇ ਨਾਲ ਬੜਬੋਲੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੂੰ ਵੀ ਕੱਢ ਦਿੱਤਾ ਹੈ, ਪਰਔਖੇ ਹਾਲਾਤਵਿੱਚਪੱਛਮ ਬੰਗਾਲਵਿੱਚ ਭਾਜਪਾ ਦਾ ਝੰਡਾ ਫੜਨ ਵਾਲੇ ਐਕਟਰ ਮਿਠੁਨ ਚੱਕਰਵਰਤੀ ਅਤੇ ਦਿਨੇਸ਼ ਤ੍ਰਿਵੇਦੀ ਵਰਗੇ ਨਵੇਂ ਲੋਕਾਂ ਨੂੰ ਕਾਰਜਕਾਰਨੀ ਵਿੱਚ ਥਾਂ ਦਿੱਤੀ ਗਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਭਾਜਪਾ ਕਾਰਜਕਾਰਨੀਵਿੱਚ ਫਿਰ ਵਾਪਸੀ ਹੋ ਗਈ ਹੈ।