image caption:

ਇਟਲੀ 'ਚ ਪ੍ਰਧਾਨ ਮੰਤਰੀ ਮਾਰੀੳ ਦਰਾਗੀ ਸਰਕਾਰ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ, ਟਰਾਂਸਪੋਰਟ ਦੀ ਹੜਤਾਲ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ

 ਮਿਲਾਨ, (ਇਟਲੀ) : ਭਾਵੇਂ ਹੌਲੀ-ਹੌਲੀ ਇਟਲੀ ਵਿੱਚ ਹਾਲਾਤ 'ਚ ਸੁਧਾਰ ਹੋ ਗਿਆ ਹੈ ਪਰ ਸਰਕਾਰ ਹੁਣ ਵੀ ਬਹੁਤ ਹੀ ਸੋਚ ਸਮਝ ਕੇ ਪੈਰ ਰੱਖ ਰਹੀ ਹੈ ਕਿਉਂਕਿ ਸਰਕਾਰ ਵਲੋਂ ਬੇਸ਼ੱਕ ਤਾਲਾਬੰਦੀ ਨੂੰ ਦੇਸ਼ ਭਰ ਵਿੱਚ ਨਿਜ਼ਾਤ ਦੇ ਦਿੱਤੀ ਹੈ ਪਰ ਸਰਕਾਰ ਵਲੋਂ ਸਖ਼ਤ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਕੋਈ ਵੀ ਵਿਅਕਤੀ ਐਂਟੀ ਕੋਵਿਡ ਵੈਕਸੀਨ ਤੋਂ ਵਾਂਝਾ ਨਾ ਰਹੇ ਪਰ ਕੁਝ ਪ੍ਰਤੀਸ਼ਤ ਲੋਕਾਂ ਨੇ ਐਂਟੀ ਕੋਵਿਡ ਵੈਕਸੀਨ ਨਹੀਂ ਲਗਵਾਈ ਅਤੇ ਨਾ ਹੀ ਉਹ ਲਗਾਉਣਾ ਚਾਹੁੰਦੇ ਹਨ। ਇਸੇ ਸਬੰਧ ਵਿੱਚ ਇਟਲੀ ਭਰ 'ਚ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੁੱਧ ਬੀਤੇ ਮਹੀਨਿਆਂ ਤੋਂ ਲਗਾਤਾਰ ਵਿਰੋਧ ਹੋ ਰਿਹਾ ਹੈ। ਬੀਤੇ ਦਿਨੀਂ ਰਾਜਧਾਨੀ ਰੋਮ, ਮਿਲਾਨ, ਨਾਪੋਲੀ, ਤਰੈਸਤੇ ਅਤੇ ਤੋਰੀਨੋ ਸਮੇਤ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਦੇਸ਼ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਵਲੋਂ ਸਾਂਝੇ ਤੌਰ 'ਤੇ ਇੱਕ ਦਿਨ ਦੀ ਪਬਲਿਕ ਟਰਾਂਸਪੋਰਟ ਦੀ ਹੜਤਾਲ ਕਰਕੇ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ।