image caption:

ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਸਾਬਕਾ ਪਤਨੀ ਦਾ ਫੋਨ ਹੈਕ ਕਰਵਾਇਆ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ 'ਤੇ ਇਜ਼ਰਾਇਲੀ ਸੌਫਟਵੇਅਰ ਪੇਗਾਸਸ ਸੌਫਟਵੇਅਰ ਰਾਹੀਂਆਪਣੀ ਸਾਬਕਾ ਪਤਨੀ ਦਾ ਫੋਨ ਹੈਕ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਲੰਡਨ ਦੀ ਹਾਈ ਕੋਰਟ ਵਿੱਚ ਸ਼ੇਖ ਮੁਹੰਮਦ ਅਤੇ ਉਸਦੀ ਸਾਬਕਾ ਪਤਨੀ ਰਾਜਕੁਮਾਰੀ ਹਯਾ ਬਿਨਤ ਅਲ ਹੁਸੈਨ ਦੇ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ। ਦੋਵਾਂ ਵਿੱਚ ਬੱਚਿਆਂ ਦੀ ਕਸਟੱਡੀ ਨੂੰ ਲੈ ਕੇ ਕਾਨੂੰਨੀ ਲੜਾਈ ਲੰਮੇ ਸਮੇਂ ਤੋਂ ਚੱਲ ਰਹੀ ਹੈ। ਅਦਾਲਤ ਵਿੱਚ ਖੁਲਾਸਾ ਕੀਤਾ ਕਿ ਦੁਬਈ ਦੇ ਸ਼ਾਸਕ ਨੇ ਸਾਬਕਾ ਪਤਨੀ ਅਤੇ ਉਸਦੇ ਵਕੀਲਾਂ ਦੀਆਂ ਕਾਲਾਂ ਨੂੰ ਸੁਣਿਆ ਸੀ। ਇਸ ਦੇ ਜ਼ਰੀਏ ਉਹ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੇਖ ਮੁਹੰਮਦ ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹਨ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹੈਕਿੰਗ ਤੋਂ ਇਲਾਵਾ, ਦੁਬਈ ਦੇ ਸ਼ਾਸਕ ਲਈ ਕੰਮ ਕਰਨ ਵਾਲਿਆਂ ਨੇ ਲੰਡਨ ਵਿੱਚ ਹਯਾ ਦੀ ਜਾਇਦਾਦ ਦੇ ਨੇੜੇ ਇੱਕਮਹਿਲ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਸੀ। ਅਦਾਲਤ ਦਾ ਫੈਸਲਾ ਸੁਣ ਕੇ ਹਯਾ ਬਿੰਟ ਬਹੁਤ ਡਰ ਗਈ। ਉਹ ਆਪਣੇ ਆਪ ਨੂੰ ਪੀੜਤ, ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।

ਜੱਜ ਐਂਡਰਿਊ ਮੈਕਫਾਰਲੇਨ ਨੇ ਕਿਹਾ ਕਿ ਘੱਟੋ ਘੱਟ ਛੇ ਫ਼ੋਨ ਨਿਗਰਾਨੀ ਹੇਠ ਰੱਖੇ ਗਏ ਹਨ। ਸ਼ੇਖ ਮੁਹੰਮਦ ਨੇ ਆਪਣੀ ਸਾਬਕਾ ਪਤਨੀ ਨੂੰ ਨਾ ਸਿਰਫ ਬਰਤਾਨੀਆਜਾਣ ਤੋਂ ਪਹਿਲਾਂ ਤਸੀਹੇ ਦਿੱਤੇ, ਬਲਕਿ ਉਸ ਤੋਂ ਬਾਅਦ ਵੀ ਉਸ ਨੂੰ ਤੰਗ ਕਰਦਾ ਰਿਹਾ। ਇਸ ਤੋਂ ਪਹਿਲਾਂ ਮਾਰਚ 2020 ਵਿੱਚ ਜੱਜ ਮੈਕਫਾਰਲੇਨ ਨੇ ਖਦਸ਼ਾਜ਼ਾਹਰ ਕੀਤਾ ਸੀ ਕਿ ਅਰਬਪਤੀ ਸ਼ੇਖ ਮੁਹੰਮਦ ਨੇ ਆਪਣੀਆਂ ਦੋ ਧੀਆਂ ਦੇ ਅਗਵਾ ਦਾ ਆਦੇਸ਼ ਦਿੱਤਾ ਸੀ।
72 ਸਾਲਾ ਮੁਹੰਮਦ ਬੱਚਿਆਂ ਦੀ ਕਸਟੱਡੀ ਨੂੰ ਲੈ ਕੇ 47 ਸਾਲਾ ਹਯਾ ਨਾਲ ਲੰਮੀ ਕਾਨੂੰਨੀ ਲੜਾਈ ਲੜ ਰਿਹਾ ਹੈ। ਇਸ ਵਿੱਚ ਬਹੁਤ ਸਾਰਾ ਪੈਸਾ ਵੀ ਖਰਚ ਕੀਤਾਗਿਆ ਹੈ। ਹਯਾ ਆਪਣੇ ਦੋ ਬੱਚਿਆਂ, 13 ਸਾਲਾ ਜਲੀਲਾ ਅਤੇ 9 ਸਾਲਾ ਜ਼ਾਇਦ ਨਾਲ ਬ੍ਰਿਟੇਨ ਭੱਜ ਆਈਨਸੀ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਸੁਰੱਖਿਆਦਾ ਡਰ ਸੀ। ਉਹ ਆਪਣੇ ਇੱਕ ਬ੍ਰਿਟਿਸ਼ ਅੰਗ ਰੱਖਿਅਕ ਨਾਲ ਸਬੰਧਾਂ ਨੂੰ ਲੈ ਕੇ ਵੀ ਚਰਚਾ ਵਿੱਚ ਰਹੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਬਰਤਾਨੀਆ ਦੀ ਮਹਾਰਾਣੀ ਨੇ ਐਸਕੋਟ ਘੋੜ ਦੌੜ ਵਿੱਚ ਮੁਹੰਮਦ ਨੂੰ ਸ਼ਾਹੀ ਸੱਦਾ ਦੇਣ ਤੇ ਪਾਬੰਦੀ ਲੱਗਾ ਦਿੱਤੀ ਹੈ।
ਤਸਵੀਰਃ ਹਯਾ ਬਿਨਤ ਅਲ ਹੁਸੈਨ ਅਤੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ