image caption:

ਹੋਲੀ ਓਵਰ ਗਤੀ ਲਈ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ 12 ਲੱਖ ਜ਼ੁਰਮਾਨਾ

 ਦੁਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਦੇ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਬਿਆਨ ਦੇ ਮੁਤਾਬਕ ਆਈ. ਪੀ. ਐੱਲ. ਆਚਾਰ ਸੰਹਿਤਾ ਲਈ ਹੌਲੀ ਓਵਰ ਗਤੀ ਨਾਲ ਸਬੰਧਤ ਨਿਯਮਾਂ ਦੇ ਤਹਿਤ ਟੀਮ ਪਹਿਲੀ ਵਾਰ ਤੈਅ ਸਮੇਂ 'ਚ ਓਵਰ ਪੂਰੇ ਨਹੀਂ ਕਰ ਸਕੀ ਤੇ ਇਸ ਲਈ ਸੈਮਸਨ 'ਤੇ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।'' ਆਈ. ਪੀ. ਐੱਲ. ਬਹਾਲ ਹੋਣ ਦੇ ਬਾਅਦ ਟੀਮ ਦਾ ਇਹ ਪਹਿਲਾ ਮੈਚ ਸੀ।