image caption:

ਆਸਟ੍ਰੇਲੀਆ ਬਣਿਆ ਟੀ-20 ਵਿਸ਼ਵ ਕੱਪ ਦਾ ਚੈਂਪੀਅਨ

ਦੁਬਈ- ਆਈਸੀ ਸੀ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਅੱਜ ਐਤਵਾਰ ਨੂੰ ਆਸਟ੍ਰੇਲੀਆ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਦੁਬਈ ਵਿਚ ਹੋਇਆ, ਜਿਸ ਵਿੱਚ ਨਿਊਜ਼ੀਲੈਂਡ ਨੂੰ ਅਸਲੋਂ ਇੱਕਤਰਫਾ ਮੈਚ ਵਿੱਚ ਹਰਾ ਕੇ ਆਸਟਰੇਲੀਆ ਨਵਾਂ ਚੈਂਪੀਅਨ ਬਣ ਗਿਆ ਹੈ।
ਅੱਜ ਖੇਡੇ ਗਏ ਫਾਈਨਲ ਦਾ ਟਾਸ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਆਪਣੇ ਕਪਤਾਨ ਕੇਨ ਵਿਲੀਅਮਸਨ ਦੀਆਂ 85 ਦੌੜਾਂ ਦੇ ਨਾਲ 20 ਓਵਰਾਂ ਵਿਚ 4 ਵਿਕਟਾਂ ਉੱਤੇ 172 ਦੌੜਾਂ ਬਣਾਈਆਂ।ਇਸ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਲਈ ਡੇਵਿਡ ਵਾਰਨਰ ਨੇ ਹਾਫ ਸੈਂਚੁਰੀ ਲਾਈਤੇ ਮਿਚੇਲ ਮਾਰਸ਼ ਨੇ 77 ਦੌੜਾਂ ਦੀ ਨਾਟ-ਆਊਟ ਖੇਡ ਖੇਡ ਕੇ ਟੀਮ ਨੂੰ 18.5 ਓਵਰਾਂ ਵਿਚ 2 ਵਿਕਟਾਂ ਗੁਆ ਕੇ ਜਿੱਤ ਦਿਵਾ ਦਿੱਤੀ। ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਆਈਸੀ ਸੀ ਟੀ-20 ਵਿਸ਼ਵ ਕੱਪ ਦੇ ਦੂਸਰੇ ਸੈਮੀਫਾਈਨਲ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਲਗਾਤਾਰ ਪੰਜ ਮੈਚ ਜਿੱਤਣ ਪਿੱਛੋਂ ਉਸ ਨੂੰਇਸ ਇੱਕੋ ਹਾਰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ। ਆਸਟ੍ਰੇਲੀਆ ਦੇ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 4 ਵਿਕਟਾਂ ਉੱਤੇ 176 ਦੌੜਾਂ ਬਣਾਈਆਂ ਤੇ ਜਵਾਬਵਿੱਚ ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਨਾਲ ਆਸਟਰੇਲੀਆ ਟੀਮ ਨੇ ਆਖਰੀ ਓਵਰਵਿੱਚ ਜਿੱਤ ਦਰਜ ਕਰ ਦਿੱਤੀ ਸੀ। ਗਰੁੱਪ ਮੈਚਾਂ ਤੋਂਪਾਕਿਸਤਾਨ ਪੂਰੇ ਪੰਜ ਮੈਚ ਜਿੱਤਣ ਵਾਲੀਇਕਲੌਤੀ ਟੀਮ ਸਨ। ਆਸਟਰੇਲੀਆ ਦੇ ਖਿਲਾਫ਼ ਉਸ ਦੀ ਇਕਲੌਤੀ ਹਾਰ ਨੇ ਖੇਡ ਖ਼ਤਮ ਕਰ ਦਿੱਤੀ ਸੀ।