image caption:

ਜਿੱਤ ਗਏ

ਕਿਰਤੀ ਨੇ ਜੰਗ ਜਿੱਤਕੇ, ਇਤਿਹਾਸ ਮੁੜਕੇ ਦੁਹਰਾਇਆ।

ਗੁਰਾਂ ਦਾ ਪੁਰਬ ਵੇਖਲੋ, ਮੁੜ ਖੁਸ਼ੀਆਂ ਪੰਜਾਬ ਚ ਲਿਆਈਆ।

ਹੰਬ ਗਈਆਂ ਸਭ ਤਾਕਤਾਂ, ਪਿਆ ਹਾਕਮ ਵੀ ਮੰਗਦਾ ਐ ਮਾਫ਼ੀ।
ਅੰਨਦਾਤੇ ਨਾਲ਼ ਹੋ ਗਈ, ਕਹਿੰਦਾ ਮੈਥੋਂ ਸੀ ਬੇਅ-ਇਨਸਾਫੀ।
ਲਾਉਂਦਾ ਸੀ ਓਏ ਜਿਹੜਾ ਲੁੱਤੀਆਂ, ਗੋਦੀ ਮੀਡੀਆ ਵੀ ਫਿਰੇ ਘਬਰਾਇਆ।
ਕਿਰਤੀ&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip

ਫ਼ਿਰਦਾ ਸੀ ਜਿਹੜਾ ਟੱਪਦਾ,ਅੱਜ ਹੋ ਗਿਆ ਬਰਫ਼ ਵਾਂਗ ਠੰਡਾ।
ਰਾਜਨੀਤੀ ਹੱਥ ਜੋੜਗੀ,ਜਿੱਤ ਗਿਆ ਕਿਰਸਾਨੀ ਝੰਡਾ।
ਦਿੱਲੀਏ ਨੀ ਸਰਦਾਰਾਂ ਨੇ, ਤੈਨੂੰ ਸਬਕ ਐਸਾ ਹੈ ਸਿਖਾਇਆ।
ਕਿਰਤੀ&hellip&hellip.&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip.

ਧੰਨਾ ਧਾਲੀਵਾਲ ਆਖਦਾ, ਹੁੰਦਾ ਏਕਤਾ ਚ ਬਲ ਬਥੇਰਾ।
ਦੇਸ਼ ਦੇ ਕਿਸਾਨਾਂ ਨੇ,ਤੈਨੂੰ ਦਿੱਲੀਏ ਪਾ ਲਿਆ ਰਲ਼ ਘੇਰਾ।
ਖਹਿੜਾ ਤੇਰਾ ਤਾਹੀਂ ਛੁਟਿਆ, ਬਿੱਲ ਰੱਦ ਜੇ ਕਿਸਾਨਾਂ ਨੇ ਕਰਾਇਆ।
ਕਿਰਤੀ&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip&hellip.&hellip&hellip

ਧੰਨਾ ਧਾਲੀਵਾਲ:-9878235714