image caption:

ਕੋਲੈਬ ਮਿਊਜ਼ਿਕ ਨੇ ਰਿਲੀਜ਼ ਕੀਤਾ ਆਪਣਾ ਸਿੰਗਲ ਟ੍ਰੈਕ ‘ਰਫਲ ਸਿਰਾਣੇ’

 ਚੰਡੀਗੜ੍ਹ- ਕਿਸੇ ਵੀ ਗਾਣੇ ਦੇ ਹਿੱਟ ਬਣਨ ਦੇ ਪਿੱਛੇ ਹੁੰਦੀ ਹੈ ਉਸ &rsquoਤੇ ਕੀਤੀ ਮੇਹਨਤ। ਪੰਜਾਬੀ ਮਿਊਜ਼ਿਕ ਇੰਡਸਟਰੀਇਸ ਸਮੇਂ ਪੂਰੀ ਦੁਨੀਆਂ ਵਿਚ ਆਪਣਾ ਨਾਮ ਬਣਾ ਚੁੱਕੀ ਹੈ। ਜਿਸ ਕਾਰਨ ਜ਼ਿਆਦਾ ਤੋਂ ਜ਼ਿਆਦਾ ਪ੍ਰੋਡੀਊਸਰਸ ਪ੍ਰੇਰਿਤ ਹੋ ਕੇ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆ ਰੇਹ ਹਨ। ਅਜਿਹਾ ਇਕ ਉਦਾਹਰਣ &lsquoਰਫਲ ਸਿਰਾਣੇ&rsquo ਹੈ। ਇਸ ਗਾਣੇ ਨੂੰ ਸੰਦੀਪ ਸੁਖ ਨੇ ਗਾਇਆ ਜਿਸ ਵਿਚ ਦਲਜੀਤ ਚਹਲ ਵੀ ਫੀਚਰ ਕਰਦੇ ਹੋਏ ਨਜ਼ਰ ਆਉਣਗੇ। ਗਾਣੇ ਨੂੰ ਲਿਖਣ ਵਾਲੇ ਖੁਦ ਸੰਦੀਪ ਸੁਖ ਹਨ ਜਿਸ ਦੇ ਨਾਲ ਜੋਧਬੀਰ ਨੇ ਵੀ ਇਸ ਗਾਣੇ ਨੂੰ ਲਿਖਿਆ ਹੈ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਚਹਲ ਨੇ।
ਪ੍ਰੋਜੈਕਟ ਦੇ ਪ੍ਰੋਡੀਊਸਰ ਗੁਰਵਿੰਦਰ ਸਿੰਘ, ਜਗਤਾਰ ਸਿੰਘ ਅਤੇ ਹਰਜੀਤ ਸਿੰਘ ਨੇ ਚੰਡੀਗੜ੍ਹ ਵਿਚ ਰਿਲੀਜ਼ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੋਡੀਊਸਰ ਨੇ ਆਪਣੇ ਸਟ੍ਰੱਗਲ ਬਾਰੇ ਦੱਸਿਆ ਜਦੋਂ ਉਨ੍ਹਾਂ ਨੂੰ ਘੰਟੇ ਘੰਟੇ ਤੱਕ ਮਿਊਜ਼ਿਕ ਕੰਪਨੀਜ਼ ਦੇ ਦਫਤਰ ਵਿਚ ਬੈਠਣ &rsquoਤੇ ਵੀ ਬ੍ਰੇਕ ਨਹੀਂ ਮਿਲਿਆ ਸੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਸਾਡਾ ਇਕਲੌਤਾ ਪ੍ਰੋਜੈਕਟ ਨਹੀਂ ਹੈ। ਇਸ ਦੇ ਬਾਅਦ ਅਸੀਂ ਬਹੁਤ ਸਾਰੇ ਪ੍ਰੋਜੈਕਟ ਲੈਕੇ ਆ ਰਹੇ ਹਾਂ।
ਸੰਦੀਪ ਸੁਖ ਨੇ ਕਿਹਾ ਕਿ ਮੈਂ ਸਬਰ ਦੇ ਨਾਲ ਕੰਮ ਕਰਦਾ ਹਾਂ। ਮੈਨੂੰ ਕਦੇ ਵੀ ਕਿਸੇ ਗਾਣੇ ਨੂੰ ਲਿਖਣ ਦੀ ਜਾਂ ਗਾਣੇ ਦੀ ਜਲਦੀ ਨਹੀਂ ਰਹਿੰਦੀ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹੀ ਕਾਰਨ ਹੈ ਕਿ ਮੈਂ ਦਰਸ਼ਕਾਂ ਦੀ ਪਸੰਦ ਅਤੇ ਨਾਪੰਸਦ ਨੂੰ ਚੰਗੀ ਤਰ੍ਹਾਂ ਸਮਝ ਪਾਉਂਦਾ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਇਸ ਗਾਣੇ ਨੂੰ ਸਾਰੇ ਪਸੰਦ ਕਰਨਗੇ।
ਇਸ ਮੌਕੇ &rsquoਤੇ ਸ਼ਿ੍ਰਸ਼ਟੀ ਮਾਨ ਨੇ ਕਿਹਾ ਕਿ ਮੈਨੂੰ ਚੰਗਾ ਲੱਗਦਾ ਹੈ ਅਜਿਹੀ ਟੀਮ ਦੇ ਨਾਲ ਕੰਮ ਕਰਕੇ ਜਿਨ੍ਹਾਂ ਨੂੰ ਮਿਹਨਤ ਨਾਲ ਅੱਗੇ ਵੱਧਣਾ ਹੈ। ਮੇਰੀ ਪੂਰੀ ਟੀਮ ਦੇ ਨਾਲ ਇਸ ਪ੍ਰੋਜੈਕਟ ਵਿਚ ਬਹੁਤ ਵਧੀਆ ਸਮ੍ਹਾਂ ਗੁਜਰਿਆ ਅਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਅੱਗੇ ਵੀ ਮੈਂ ਇਸੇ ਟੀਮ ਨਾਲ ਕੰਮ ਕਰਨਾ ਚਾਹਾਂਗੀ।