image caption:

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਫੋਟੋਸ਼ੂਟ ਲਈ ਪਾਕਿਸਤਾਨੀ ਮਾਡਲ ਨੇ ਮੰਗੀ ਮੁਆਫੀ

ਨਵੀਂ ਦਿੱਲੀ: ਸੋਮਵਾਰ ਨੂੰ ਇੱਕ ਪਾਕਿਸਤਾਨੀ ਮਾਡਲ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਨ੍ਹਾਂ ਸਿਰ ਢਕੇ ਫੋਟੋਸ਼ੂਟ ਕਰਵਾਉਣ ਦੀਆਂ ਤਸਵੀਰਾਂ ਫੈਲਣ ਮਗਰੋਂ ਵਿਵਾਦ ਖੜਾ ਹੋ ਗਿਆ ਹੈ। ਵਿਵਾਦ ਭਖਦਾ ਵੇਖ ਇਸ ਮਾਡਲ ਨੇ ਮੁਆਫ਼ੀ ਮੰਗੀ ਹੈ ਤੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਇਹ ਤਸਵੀਰਾਂ ਹਟਾ ਲਈਆਂ ਹਨ। ਮੁਆਫੀ ਮੰਗਦੇ ਹੋਏ ਪਾਕਿਸਤਾਨੀ ਮਾਡਲ ਨੇ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸ ਅਤੇ ਸਿੱਖ ਧਰਮ ਦੇ ਬਾਰੇ ਚ ਜਾਣਨ ਲਈ ਗਈ ਸੀ। ਜੇਕਰ ਉਨ੍ਹਾਂ ਦੇ ਫੋਟੋਆਂ ਤੋਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੀ ਹੈ। ਪਾਕਿਸਤਾਨੀ ਮਾਡਲ ਨੇ ਅੱਗੇ ਕਿਹਾ ਕਿ ਉਸਨੇ ਦੇਖਿਆ ਕਿ ਬਹੁਤ ਲੋਕ ਉੱਥੇ ਤਸਵੀਰਾਂ ਲੈ ਰਹੇ ਹਨ ਜਿਨ੍ਹਾਂ ਚ ਕਈ ਸਿੱਖ ਵੀ ਸ਼ਾਮਲ ਸੀ ਤਾਂ ਕਰਕੇ ਉਸਨੇ ਵੀ ਤਸਵੀਰਾਂ ਲੈ ਲਈਆਂ। ਨਾਲ ਹੀ ਪਾਕਿਸਤਾਨੀ ਮਾਡਲ ਨੇ ਪੂਰੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਭਵਿੱਖ ਚ ਉਹ ਇਸ ਗੱਲ ਦਾ ਧਿਆਨ ਰੱਖੇਗੀ। ਉਸਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।