image caption:

ਰੋਮੀ ਘੜਾਮੇਂ ਵਾਲ਼ਾ ਦੇ ਗੀਤ 'ਨਰਸ ਲਵਾ ਦੇ ਮਿੱਤਰਾ' ਦੀ ਸ਼ੂਟਿੰਗ ਮੁਕੰਮਲ

 ਰੋਪੜ :(ਰਮੇਸ਼ਵਰ ਸਿੰਘ) ਰੋਮੀ ਘੜਾਮੇਂ ਵਾਲ਼ਾ ਅਤੇ ਦਿਲਪ੍ਰੀਤ ਅਟਵਾਲ ਦੇ ਦੋਗਾਣੇ 'ਨਰਸ ਲਵਾ ਦੇ ਮਿੱਤਰਾ' ਦੀ ਸ਼ੂਟਿੰਗ ਨੇੜਲੇ ਪਿੰਡਾਂ ਪਪਰਾਲ਼ਾ, ਲੋਧੀਮਾਜਰਾ ਅਤੇ ਕਮਲ ਨਰਸਿੰਗ ਹੋਮ ਰੋਪੜ ਵਿਖੇ ਕੀਤੀ ਗਈ। ਸਹਿ ਨਿਰਦੇਸ਼ਕ ਇੰਦਰ ਸ਼ਾਮਪੁਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਮਾਂਕਣ ਵਿੱਚ ਰੋਮੀ ਤੇ ਅਦਾਕਾਰਾ ਰਿੰਸੀ ਸ਼ੇਰਗਿੱਲ ਦੀਆਂ ਪ੍ਰਮੁੱਖ ਭੂਮਿਕਾਵਾਂ ਤੋਂ ਇਲਾਵਾ ਇੰਸਪੈਕਟਰ ਮੋਹਨ ਸਿੰਘ ਪਪਰਾਲ਼ਾ, ਅਮਰਜੀਤ ਕੌਰ, ਹਰਪਾਲ ਕੌਰ (ਦਿੱਲੀ), ਤਾਰੀ ਅਵਤਾਰ, ਅੰਕਿਤ ਬਿੱਲਾ ਅਤੇ ਅੰਜਲੀ ਨੇ ਅਹਿਮ ਰੋਲ ਅਦਾ ਕੀਤੇ। ਵੀਡੀਓ ਅਤੇ ਮਿਊਜ਼ਿਕ ਡਾਇਰੈਕਸ਼ਨ ਦੀਆਂ ਸਮੁੱਚੀਆਂ ਜੁੰਮੇਵਾਰਰੀਆਂ ਹਨੀ ਬੀ. ਨੇ ਨਿਭਾਈਆਂ। ਸ਼ੂਟਿੰਗ ਦੌਰਾਨ ਸਹਿਯੋਗ ਦੇਣ ਬਾਬਤ ਰੋਮੀ ਨੇ ਡਾ. ਧਰਮ ਸਿੰਘ ਹਰਪਾਲ (ਕਮਲ ਨਰਸਿੰਗ ਹੋਮ) ਅਤੇ ਜਸਪ੍ਰੀਤ ਸਿੰਘ ਜੱਸਾ (ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਲੋਧੀਮਾਜਰਾ) ਦਾ ਖ਼ਾਸ ਕਰਕੇ ਧੰਨਵਾਦ ਕੀਤਾ ਅਤੇ ਦੱਸਿਆ ਕਿ ਗੀਤ ਦਾ ਰਹਿੰਦਾ ਐਡਿਟਿੰਗ ਦਾ ਕੰਮ ਰਾਜਾ ਫਿਲਮਸ ਜੀਰਕਪੁਰ ਵੱਲੋਂ ਪੂਰਾ ਹੋਣ ਤੇ 'ਨਰਸ ਲਵਾ ਦੇ ਮਿੱਤਰਾ' ਦੋਗਾਣਾ ਅਗਲੇ ਹੀ ਹਫ਼ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਲੋਕ ਗਾਇਕ ਸ਼ਰਨ ਭਿੰਡਰ ਤੇ ਗੁਰਦਿੱਤ ਘਨੌਲੀ, ਸਾਹਿਤਕਾਰ ਤਲਵਿੰਦਰ ਲੋਧੀਮਾਜਰਾ, ਦਿਲਬਾਗ ਸਿੰਘ ਪਪਰਾਲ਼ਾ, ਚਰਨਜੀਤ ਲੋਧੀਮਾਜਰਾ, ਆਕਾਸ਼ ਲੋਧੀਮਾਜਰਾ ਅਤੇ ਸਰਬਜੀਤ ਸਿੰਘ (ਬਣਵੈਤ ਸਟੇਸ਼ਨਰੀ ਲੋਧੀਮਾਜਰਾ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।