image caption:

ਲੁਧਿਆਣਾ ’ਚ ਸਨਅੱਤਕਾਰਾਂ ਦੀ ਬੈਠਕ ਦੌਰਾਨ ਅਸਿੱਧੇ ਤੌਰ ’ਤੇ ਖੁਦ ਨੂੰ ਸੀ. ਐਮ. ਚੇਹਰਾ ਘੋਸ਼ਿਤ ਕਰ ਗਏ ਸਿੱਧੂ

 ਲੁਧਿਆਣਾ : ਬੇਸ਼ਕ ਕਾਂਗਰਸ ਨੇ 2022 ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ੁਦ ਨੂੰ ਮੁੱਖ ਮੰਤਰੀ ਦੇ ਰੂਪ 'ਚ ਪੇਸ਼ ਕਰਨ ਤੋੰ ਪਿੱਛੇ ਨਹੀਂ ਰਹੇ। ਸਿੱਧੂ ਨੇ ਗੱਲਬਾਤ ਦੌਰਾਨ ਅਗਲੇ ਪੰਜ ਸਾਲ ਦਾ ਆਪਣਾ 'ਵਰਕ ਪਲਾਨ' ਵੀ ਰੱਖ ਦਿੱਤਾ ਜੋ ਸੂਬੇ ਦੇ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ, ਸੰਗਠਨ ਦੇ ਪ੍ਰਧਾਨ ਦਾ ਨਹੀਂ। ਸਿੱਧੂ ਨੇ ਇੱਥੋਂ ਤਕ ਕਹਿ ਦਿੱਤਾ ਕਿ ਉਹ ਜੋ ਕਹਿ ਰਹੇ ਹਨ, ਉਹ ਅਗਲੇ ਮੌਜੂਦਾ ਤਿੰਨ ਮਹੀਨਿਆਂ ਲਈ ਨਹੀਂ ਹਨ, ਬਲਕਿ ਇਹ 2022 ਤੋਂ ਬਾਅਦ ਦੀ ਯੋਜਨਾ ਹੈ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਪੰਜ ਸਾਲਾਂ 'ਚ ਪੰਜਾਬ ਬਦਲ ਦਿਆਂਗਾ। ਹਾਲਾਂਕਿ ਆਪਣੀ ਗੱਲ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਆਪਣੀ ਯੋਜਨਾ ਦੱਸ ਗਏ ਤਾਂ ਉਨ੍ਹਾਂ ਤੁਰੰਤ ਗੱਲ ਤੋਂ ਪਲਟਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਪਲਾਨਿੰਗ ਨਹੀਂ, ਬਲਕਿ ਰਾਹੁਲ, ਪ੍ਰਿਅੰਕਾ ਤੇ ਸੋਨੀਆ ਦੀ ਯੋਜਨਾ ਹੈ।