image caption:

ਕੌਂਸਲ ਔਫ ਗੁਰਦਵਾਰਾਜ਼ ਸਾਊਥ ਈਸਟ, ਲੰਡਨ ਨੂੰ London Faith & Belief Forum ਵਲੋਂ ਮਿਲਿਆ ਅਵਾਰਡ

29 ਨਵੰਬਰ 2021 ਨੂੰ London Faith & Belief Forum ਵਲੋਂ Guy Whittle Auditorium, London ਵਿਖੇ ਇਕ ਸ਼ਾਨਦਾਰ ਕਮਿਊਨਿਟੀ ਅਵਾਰਡ ਸਮਾਰੋਹ ਅਯੋਜਿਤ ਕੀਤਾ ਗਿਆ ਜਿਸ ਵਿਚ ਕੋਵਿਡ ਦੁਰਾਨ ਕੀਤੀਆਂ ਗਈਆਂ ਸੇਵਾਵਾਂ ਤਹਿਤ ਵੱਖ-ਵੱਖ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ । ਕੌਂਸਲ ਔਫ ਗੁਰਦੁਆਰਾਜ਼ ਸਾਊਥ ਈਸਟ ਜੋ ਕੇ ਸਾਊਥ ਈਸਟ ਲੰਡਨ ਦੇ ਗੁਰਦੁਆਰਾ ਸਾਹਿਬਾਨਾਂ ਵਲੋਂ ਬਣਾਈ ਗਈ ਇਕ ਸਾਂਝੀ ਸੰਸਥਾ ਹੈ । ਇਸ ਸੰਸਥਾ ਵਲੋਂ ਕੋਵਿਡ ਮਹਾਂਮਾਰੀ ਦੁਰਾਨ ਸਮੇਂ ਸਮੇਂ ਤੇ ਲੋੜ ਅਨੁਸਾਰ ਸਰਕਾਰ ਵਲੋਂ ਦਿਤੇ ਗਏ ਆਦੇਸ਼ਾ ਅਨੁਸਾਰ ਲੌੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਤਾਂ ਕਿ ਸੰਗਤਾਂ ਦੀ ਸਹੀ ਤਰੀਕੇ ਨਾਲ ਸੁਰੱਖਿਆ ਕੀਤੀ ਜਾ ਸਕੇ ਅਤੇ ਸੰਗਤਾਂ ਵੀ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਸੁਰੱਖਿਅਤ ਰੱਖ ਸਕਣ। ਸਾਨੂੰ ਇਹ ਦਸਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਸਰਕਾਰ ਵਲੋਂ ਕੋਵਿਡ-੧੯ ਦੇ ਬਚਾਅ ਲਈ ਟੀਕੇ  ਲਾਉਣੇ ਸ਼ੁਰੂ ਕੀਤੇ ਗਏ ਤਾਂ ਂ੍ਹਸ਼ ਵਲੋਂ ਇਹ ਮੰਗ ਆਈ ਕਿ ਜੇਕਰ ਧਾਰਮਿਕ ਅਦਰਿਆਂ ਵਲੋਂ ਜਗਾਹ ਮੁਹੱਈਆ ਕੀਤੀ ਜਾਵੇ ਤਾਂ ਟੀਕੇ ਲਗਾਉਣ ਦਾ ਕੰਮ ਬੜੀ ਸਫਲਤਾ ਨਾਲ ਸਮਾਪਤ ਹੋ ਸਕੇਗਾ ਤਾਂ ਉਸ ਸਮੇਂ ਕੌਂਸਲ ਵਲੋਂ ਇਹ ਜਾਣਕਾਰੀ ਗੁਰਦੁਅਰਾ ਸਾਹਿਬਾਨਾਂ ਨੂੰ ਭੇਜੀ ਗਈ । ਬਹੁਤ ਸਾਰੇ ਗੁਰਦੁਆਰਾ ਸਾਹਿਬ ਜਾਂ ਉਨ੍ਹਾਂ ਵਲੋ ਚਲਾਏ ਜਾ ਰਹੇ ਕਮਿਊਨਿਟੀ ਸੈਂਟਰਾਂ ਵਿਚ ਟੀਕੇ ਲਾੳੇੁਣ ਲਈ ਜਗਾਹ ਪ੍ਰਦਾਨ ਕੀਤੀ ਗਈ ਅਤੇ ਕਈ ਹਜ਼ਾਰਾਂ ਲੋਕਾਂ ਨੂੰ ਟੀਕੇ ਲਗਵਾਉਣ ਲਈ ਸਹੂਲਤ ਪ੍ਰਾਪਤ ਹੋਈ । ਇਸੇ ਤਰ੍ਹਾਂ ਹੀ ਕੋਵਿਡ ਦੁਰਾਨ ਹਸਪਤਾਲਾਂ, ਕੇਅਰ ਹੋਮਜ਼ ਅਤੇ ਬੇਘਰੇ ਲੋਕਾਂ ਨੂੰ ਗੁਰਦੁਅਰਾਰ ਸਾਹਿਬਾਨਾਂ ਵਲੋਂ ਲੰਗਰ ਪਹੁੰਚਾਇਆ ਗਿਆ । ਇਨ੍ਹਾਂ ਸਾਰੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਲ਼ੋਨਦੋਨ ਢੳਟਿਹ ਫ਼ ਭੲਲਇਡ ਢੋਰੁਮ ਵਲੋਂ ਕੌਂਸਲ ਔਫ ਗੁਰਦੁਆਰਜ਼ ਸਾਊਥ ਈਸਟ ਨੂੰ ਜਿਥੇ ਸਨਮਾਨਿਤ ਕੀਤਾ ਗਿਆ ਉਥੇ ਭਵਿੱਖ ਵਿਚ ਕਿਸੇ ਚੰਗੇ ਪ੍ਰੌਜੈਕਟ ਕਰਨ ਵਾਸਤੇ £500 ਵੀ ਦਿਤਾ ਗਿਆ, ਜੋ ਕਿ ਸਿੱਖ ਕੌਮ ਵਾਸਤੇ ਇਕ ਬਹੁਤ ਮਾਣ ਵਾਲੀ ਗੱਲ ਹੈ । ਕੌਂਸਲ ਦੇ ਮੁੱਖ ਸੇਵਦਾਰ ਸੁਰਿੰਦਰ ਸਿੰਘ ਜੰਡੂ ਵਲੋਂ ਜਿਥੇ ਸਾਰੇ ਹੀ ਗੁਰਦੁਅਰਾ ਸਾਹਿਬਾਨਾਂ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਉਥੇ ਹੀ ਲ਼ੋਨਦੋਨ ਢੳਟਿਹ ਫ਼ ਭੲਲਇਡ ਢੋਰੁਮ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕੌਂਸਲ ਨੂੰ ਅਵਾਰਡ ਦੇ ਕੇ ਹੌਂਸਲਾ ਅਫਸਾਈ ਕੀਤੀ ਹੈ । ਗੁਰਮੇਲ ਸਿੰਘ ਸਕੱਤਰ ਜਨਰਲ ਸੁਪਰੀਮ ਕੌਂਸਲ ਯੂ ਕੇ ਨੇ ਸ. ਸੁਰਿੰਦਰ ਸਿੰਘ ਜੰਡੂ, ਸ. ਬੀਰਬਹਾਦਰ ਸਿੰਘ ਬੈਂਸ ਅਤੇ ਕੌਂਸਲ ਦੀ ਸਾਰੀ ਟੀਮ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਇਹ ਪ੍ਰਾਪਤੀਆਂ ਕਰਕੇ ਕੌਮ ਦਾ ਮਾਣ ਵਧਾਇਆ ਹੈ ।