image caption:

ਖਹਿਰਾ ਨੂੰ ਅਦਾਲਤ ਨੇ ਨਹੀਂ ਦਿੱਤੀ ਜ਼ਮਾਨਤ

ਚੰਡੀਗੜ੍ਹ: ਮਨੀ ਲਾਂਡਰਿੰਗ ਮਾਮਲੇ &lsquoਚ ਜੇਲ੍ਹ &lsquoਚ ਬੰਦ ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਵੱਲੋਂ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਗਈ। ਮੁਹਾਲੀ ਅਦਾਲਤ ਨੇ ਉਨ੍ਹਾਂ ਦਾ ਜੁਡੀਸ਼ੀਅਲ ਰਿਮਾਂਡ 16 ਦਸੰਬਰ ਤੱਕ ਵਧਾ ਦਿੱਤਾ ਹੈ। ਹੁਣ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਦਿਨ ਕੱਟਣੇ ਪੈਣਗੇ।ਦੱਸ ਦੇਈਏ ਕਿ ਕਾਂਗਰਸੀ ਆਗੂ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ &lsquoਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ 7 ਦਿਨ ਦੇ ਈਡੀ ਰਿਮਾਂਡ &lsquoਤੇ ਭੇਜ ਦਿੱਤਾ ਗਿਆ ਅਤੇ ਬਾਅਦ &lsquoਚ ਉਸ ਨੂੰ ਨਿਆਂਇਕ ਹਿਰਾਸਤ &lsquoਚ ਭੇਜ ਦਿੱਤਾ ਗਿਆ। ਸੁਖਪਾਲ ਖਹਿਰਾ &lsquoਤੇ ਕਰੀਬ 1 ਲੱਖ ਅਮਰੀਕੀ ਡਾਲਰ ਲਿਆਉਣ ਦਾ ਦੋਸ਼ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਉਹ ਆਮ ਆਦਮੀ ਪਾਰਟੀ &lsquoਚ ਸਨ ਤਾਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਕਹਿਣ &lsquoਤੇ ਅਮਰੀਕਾ ਗਏ ਸਨ। ਉਥੇ ਜੋ ਵੀ ਫੰਡ ਇਕੱਠਾ ਹੋਇਆ, ਉਹ ਪਾਰਟੀ ਨੂੰ ਦਿੱਤਾ ਗਿਆ।