image caption:

ਇਜ਼ਰਾਇਲ ਦਾ ਸ਼ਹਿਰ ਤੇਲ ਅਵੀਵ ਬਣਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ

 ਦੁਨੀਆ 'ਚ ਵੱਧਦੀ ਮਹਿੰਗਾਈ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ, ਲੋਕਡਾਊਨ ਖ਼ਤਮ ਹੋਣ ਤੋਂ ਬਾਅਦ ਪੂਰੀ ਦੁਨੀਆ 'ਚ ਸਪਲਾਈ ਚੇਨ ਦੀ ਸਮੱਸਿਆ ਪੈਦਾ ਹੋ ਗਈ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਨੇ ਦੁਨੀਆ ਦੇ 173 ਦੇਸ਼ਾਂ 'ਚ ਸਰਵੇਖਣ ਕੀਤਾ। ਇਸ ਦੌਰਾਨ 173 ਸ਼ਹਿਰਾਂ ਵਿੱਚ 200 ਤੋਂ ਵੱਧ ਉਤਪਾਦਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਦੀ ਤੁਲਨਾ ਕੀਤੀ ਗਈ। ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਕਾਰਨ ਲੋਕਾਂ ਦੇ ਰਹਿਣ-ਸਹਿਣ ਦੇ ਖਰਚੇ ਵੱਧੇ ਹਨ। ਯੂਰਪ ਅਤੇ ਏਸ਼ੀਆ ਦੇ ਦੇਸ਼ਾਂ 'ਚ ਪੈਟਰੋਲ ਪਿਛਲੇ ਸਾਲ ਦੇ ਮੁਕਾਬਲੇ 21 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਦਾ ਅਸਰ ਸਾਰੇ ਛੋਟੇ-ਵੱਡੇ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ 'ਤੇ ਪਿਆ ਹੈ। ਸਰਵੇਖਣ ਤੋਂ ਬਾਅਦ ਦ ਇਕਨਾਮਿਸਟ ਨੇ ਅਜਿਹੇ ਸ਼ਹਿਰਾਂ ਦੀ ਰੈਂਕਿੰਗ ਕੀਤੀ ਹੈ ਜਿੱਥੇ ਰਹਿਣਾ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਹੈ। 

ਵਰਲਡਵਾਈਡ ਕਾਸਟ ਆਫ਼ ਲਿਵਿੰਗ ਸਰਵੇ ਦੇ ਮੁਤਾਬਕ ਪੈਰਿਸ ਹੁਣ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਨਹੀਂ ਰਿਹਾ। ਇਜ਼ਰਾਇਲੀ ਸ਼ਹਿਰ ਤੇਲ ਅਵੀਵ ਨੂੰ ਇਸ ਸਮੇਂ ਸਭ ਤੋਂ ਮਹਿੰਗਾ ਸ਼ਹਿਰ ਦੱਸਿਆ ਗਿਆ ਹੈ। ਤੇਲ ਅਵੀਵ ਇਜ਼ਰਾਈਲੀ ਮੁਦਰਾ ਸ਼ੇਕੇਲ ਦੀ ਮਜ਼ਬੂਤੀ, ਕਰਿਆਨੇ ਅਤੇ ਆਵਾਜਾਈ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨ ਰੈਂਕਿੰਗ ਦੇ ਸਿਖਰ 'ਤੇ ਚੜ੍ਹ ਗਿਆ। ਇਸ ਤੋਂ ਪਹਿਲਾਂ ਉਹ ਚੌਥੇ ਸਥਾਨ 'ਤੇ ਸੀ। ਦੂਜੇ ਸਥਾਨ 'ਤੇ ਪੈਰਿਸ ਅਤੇ ਸਿੰਗਾਪੁਰ ਹਨ। ਇਨ੍ਹਾਂ ਦੋਵਾਂ ਸ਼ਹਿਰਾਂ ਦੇ ਵਸਨੀਕ ਵੀ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਪਹਿਲਾਂ ਨਾਲੋਂ ਵੱਧ ਮਹਿੰਗਾਈ ਦੀ ਮਾਰ ਝੱਲ ਰਹੇ ਹਨ।