image caption:

ਇਟਲੀ ਵਿੱਚ ਰਹਿਣ ਵਸੇਰਾ ਕਰ ਰਹੇ ਬਹੁਤੇ ਭਾਰਤੀ ਤਾਲਾਬੰਦੀ ਦੇ ਡਰੋਂ ਭਾਰਤ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਮਜ਼ਬੂਰ”

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)&rdquo&rdquo&rdquoਬੀਤੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਨਵਾ ਰੂਪ ਸਾਹਮਣਾ ਆ ਰਿਹਾ ਹੈ,ਜਿਸ ਦੇ ਮੱਦੇਨਜ਼ਰ ਇਟਲੀ ਸਰਕਾਰ ਹਰ ਉਸ ਦੇਸ਼ ਦੇ ਯਾਤਰੀਆਂ ਦੀ ਆਮਦ ਉਪੱਰ ਪਾਬੰਦੀ ਲਗਾਉਣ ਦੇ ਰੋਹ ਵਿੱਚ ਹੈ ਜਿੱਥੇ ਓਮਿਕਰੋਨ ਦੀ ਭਰਮਾਰ ਹੋਣ ਦਾ ਖਦਸਾ ਹੈ।ਦੇਸ਼ ਵਿੱਚ ਐਂਟੀ ਕੋਵਿਡ ਮੁਹਿੰਮ ਨੂੰ ਹੋਰ ਤੇਜ ਕਰ ਦਿੱਤਾ ਹੈ।ਭਾਰਤ ਸਰਕਾਰ ਵੀ ਇਸ ਕਾਰਵਾਈ ਵਿੱਚ ਪਿੱਛੇ ਨਹੀਂ ਹੈ ਉਸ ਨੇ ਵੀ ਦੇਸ਼ ਵਿੱਚ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਸੁੱਰਖਿਆ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ।ਭਾਰਤ ਸਰਕਾਰ ਨੇ ਜਿੱਥੇ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਓਮਿਕਰੋਨ ਸੰਬਧੀ ਡੂੰਘੀ ਜਾਂਚ ਏਅਰਪੋਰਟਾਂ ਉਪੱਰ ਹੀ ਕਰਨ ਦੇ ਪ੍ਰਬੰਧਾਂ ਨੂੰ ਠਿਕਰੀ ਪਹਿਰੇ ਵਾਂਗਰ ਕਰ ਦਿੱਤਾ ਹੈ ਉੱਤੇ ਹੀ ਪ੍ਰਵਾਸੀਆਂ ਨੂੰ 14 ਦਿਨ ਦੇ ਇਕਾਂਤਵਾਸ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤਾ ਹੈ।ਪ੍ਰਵਾਸੀ ਭਾਰਤੀਆਂ ਨੂੰ ਭਾਰਤ ਸਰਕਾਰ ਦੀ ਇਸ ਦੁਬਾਰਾ ਕੀਤੀ ਸਖ਼ਤੀ ਨੇ ਇੱਕ ਵਾਰ ਫਿਰ ਸੋਚਣ ਉਪੱਰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਭਾਰਤ ਜਾਣ ਜਾਂ ਨਹੀ ਕਿਉਂਕਿ ਜਦੋਂ ਪਹਿਲਾਂ ਪ੍ਰਵਾਸੀ ਭਾਰਤੀ ਭਾਰਤ ਗਏ ਸਨ ਤਾਂ ਤਾਲਾਬੰਦੀ ਕਾਰਨ ਹਵਾਈ ਉਡਾਣਾ ਬੰਦ ਹੋ ਗਈਆਂ ਸਨ ਤੇ ਉਹ ਵਿਚਾਰੇ ਲੱਖਾਂ ਰੁਪੲੈ ਲਗਾਕੇ ਮਸਾਂ ਆਪਣੀ ਕਰਮਭੂਮੀ ਉਪੱਰ ਪਹੁੰਚੇ ਸਨ।ਕੁਝ ਸਮਾਂ ਪਹਿਲਾਂ ਕੋਵਿਡ-19 ਦੇ ਘੱਟ ਰਹੇ ਪ੍ਰਭਾਵ ਦੇ ਮੱਦੇ ਨਜ਼ਰ ਭਾਰਤ ਸਰਕਾਰ ਅੰਤਰਰਾਸ਼ਟਰੀ ਹਵਾਈ ਉਡਾਣਾ ਚਲਾਉਣ ਦਾ ਐਲਾਨ ਕਰ ਚੁੱਕੀ ਸੀ ਪਰ ਹੁਣ ਉਸ ਐਲਾਨ ਨੂੰ ਵੀ ਸਰਕਾਰ ਨੇ ਰੱਦ ਕਰ ਦਿੱਤਾ ਹੈ।ਇਸ ਸਮੇਂ ਜੇਕਰ ਗੱਲ ਯੂਰਪੀਅਨ ਦੇਸ਼ ਇਟਲੀ ਦੀ ਕੀਤੀ ਜਾਵੇ ਤਾਂ ਇਟਲੀ ਅਤੇ ਭਾਰਤ ਵਿੱਚਕਾਰ ਸਰਕਾਰ ਹਵਾਈ ਸੇਵਾ ਨਾਂਹ ਦੇ ਬਰਾਬਰ ਹੈ ਤੇ ਜਿਹੜੇ ਮਾੜੀ ਮੋਟੀ ਚੱਲਦੀ ਵੀ ਹੈ ਘੁੰਮ-ਘੁੰਮਾਕੇ ਉਸ ਦਾ ਵੀ ਪਤਾ ਨਹੀਂ ਸਰਕਾਰ ਕਦੋਂ ਰੋਕ ਦੇਵੇ।ਜਦੋਂ ਦਾ ਦੁਨੀਆਂ ਵਿੱਚ ਕੋਵਿਡ-19 ਮੌਤ ਬਣ ਆਇਆ ਹੈ ਤਾਂ ਬਹੁਤੇ ਦੇਸ਼ਾਂ ਵਿੱਚ ਹਵਾਈ ਸੇਵਾਵਾਂ ਠੱਪ ਹੋ ਗਈਆਂ ਤੇ ਜਿਹੜੀਆਂ ਪ੍ਰਾਈਵੇਟ ਹਵਾਈ ਸੇਵਾਵਾਂ ਚੱਲਦੀਆਂ ਹਨ ਉਹ ਵੀ ਕਦੋਂ ਕੋਵਿਡ-19 ਦੇ ਨਿਯਮਾਂ ਵਿੱਚ ਤੇ ਕਈ ਤਕਨੀਕੀ ਖਰਾਬੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਸੁੱਕਰਗੁਜਾਰ ਹੋਣਾ ਚਾਹੀਦੀ ਉਹਨਾਂ ਪ੍ਰਾਈਵੇਟ ਹਵਾਈ ਸੇਵਾਵਾਂ ਦਾ ਪ੍ਰਬੰਧ ਕਰਨ ਵਾਲੇ ਹਿੰਮਤੀ ਸਖ਼ਸਾਂ ਦਾ ਜਿਹੜੇ ਕਿ ਬਹੁਤ ਵੱਡਾ ਰਿਸਕ ਲੈਕੇ ਉਹਨਾਂ ਨੂੰ ਉਹਨਾਂ ਦੇ ਆਪਣਿਆਂ ਨਾਲ ਮਿਲਾਣ ਦਾ ਸਲਾਂਘਾਯੋਗ ਕਾਰਜ ਕਰ ਰਹੇ ਹਨ ਬੇਸ਼ੱਕ ਕਿ ਇਹ ਉਹਨਾਂ ਦਾ ਕਾਰੋਬਾਰ ਹੈ ਪਰ ਸੋਚਕੇ ਦੇਖੋ ਜੇ ਇਹ ਸੇਵਾਵਾਂ ਨਾ ਹੁੰਦੀਆਂ ਤਾਂ ਕੀ ਹੁੰਦਾ ,ਬਹੁਤੇ ਭਾਰਤੀਆਂ ਦਾ ਕਾਰੋਬਾਰ ਉਜੜ ਜਾਣਾ ਸੀ ਤੇ ਕਈ ਨੌਜਵਾਨਾਂ ਦੇ ਨਾ ਵਿਆਹ ਨੇਪੜੇ ਚੜ੍ਹਨੇ ਸੀ ਤੇ ਨਾਂਹਿ ਹੀ ਪਰਿਵਾਰ ਇਟਲੀ ਆਉਣ ਸੀ ।ਪ੍ਰਾਈਵੇਟ ਹਵਾਈ ਸੇਵਾਵਾਂ ਦਾ ਪ੍ਰਬੰਧਕ ਕਰਨ ਵਾਲੇ ਸਖ਼ਸਾਂ ਦਾ ਇਹ ਚਾਹੇ ਕਾਰੋਬਾਰ ਹੀ ਹੈ ਪਰ ਜਿਸ ਹਿਮੰਤੇ ਇਰਾਦਿਆਂ ਨਾਲ ਕੀਤਾ ਉਹ ਕਾਬਲੇ ਤਾਰੀਫ਼ ਹੈ ਕਿਉਂਕਿ ਇਹ ਸੇਵਾਵਾਂ ਲੱਖਾਂ ਯੂਰੋ ਦਾ ਪੱਲਿਓ ਪਹਿਲਾਂ ਭੁਗਤਾਨ ਕਰਨ ਉਪੰਰਤ ਹੀ ਸਿਰੇ ਲੱਗਦੀਆਂ ਹਨ ਅਜਿਹੇ ਵਿੱਚ ਇਹ ਵੀ ਨਹੀਂ ਪਤਾ ਹੁੰਦਾ ਕਿ ਸਰਕਾਰੀ ਇਜ਼ਾਜ਼ਤ ਮਿਲਣੀ ਹੈ ਜਾਂ ਨਹੀਂ ਕਿਉਂਕਿ ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਪ੍ਰਸ਼ਾਸ਼ਨ ਖੜ੍ਹੇ ਪੈਰ ਵੀ ਇਜ਼ਾਜ਼ਤ ਰੱਦ ਕਰ ਸਕਦਾ ਤੇ ਕੁਝ ਕੇਸਾ ਵਿੱਚ ਅਜਿਹਾ ਹੋਇਆ ਵੀ ਜਿਸ ਕਾਰਨ ਇਹਨਾਂ ਪ੍ਰਬੰਧਕਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਪਿਆ।ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਪ੍ਰਬੰਧਕਾਂ ਨੂੰ ਇਹਨਾਂ ਪ੍ਰਾਈਵੇਟ ਸੇਵਾਵਾਂ ਚਲਾਉਣ ਨਾਲ ਮੁਨਾਫ਼ਾ ਨਹੀਂ ਹੋਇਆ ਪਰ ਜਦੋਂ ਕਿਸੇ ਸਰਕਾਰੀ ਹੁਕਮ ਜਾਂ ਤਕਨੀਕੀ ਖਰਾਬੀ ਕਾਰਨ ਉਡਾਣ ਲੇਟ ਜਾਂ ਰੱਦ ਹੁੰਦੀ ਹੈ ਤਾਂ ਸਭ ਤੋਂ ਜਿ਼ਆਦਾ ਮਾਨਸਿਕ ਪ੍ਰੇਸ਼ਾਨੀ ਤੇ ਲੋਕਾਂ ਦਾ ਗੁੱਸਾ ਇਹ ਪ੍ਰਬੰਧਕ ਹੀ ਪਿੰਡੇ ਸਹੇੜਦੇ ਹਨ।ਦੂਜੇ ਪਾਸੇ ਇਹ ਗੱਲ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੋਰੋਨਾ ਵਾਇਰਸ ਵਿੱਚ ਹੋਈ ਤਾਲਾਬੰਦੀ ਦੌਰਾਨ ਉਨ੍ਹਾਂ ਦੇ ਦੇਸ਼ ਦੀ ਸਰਕਾਰ ਨੇ ਕਿੰਨੀ ਗੰਭੀਰਤਾ ਨਾਲ ਉਹਨਾਂ ਦੀ ਸਹਾਇਤਾ ਕੀਤੀ ਅਜਿਹੇ ਵਿੱਚ ਜੇ ਇਹ ਵੀ ਸੇਵਾਵਾਂ ਨਾ ਚੱਲਦੀਆਂ ਤਾਂ ਸੋਚੋ ਕੀ ਹੁੰਦਾ ?।ਪਹਿਲਾਂ ਕੋਰੋਨਾ ਵਾਇਰਸ ਦੇ ਪ੍ਰਭਾਵ ਸਾਰੇ ਪਾਸੇ ਘੱਟਣ ਨਾਲ ਇੱਦਾ ਲੱਗਣ ਲੱਗਾ ਸੀ ਕਿ ਹੁਣ ਸਭ ਠੀਕ ਹੋ ਜਾਵੇਗਾ ਪਰ ਹੁਣ ਲੱਗਦਾ ਕਿ ਇੰਨਾ ਸੌਖਾ ਨਹੀਂ ਕੋਰੋਨਾ ਤੋਂ ਪਿੱਛਾ ਛੁਡਾਣਾ।ਮੌਜੂਦਾ ਹਾਲਾਤਾਂ ਮੁਤਾਬਕ ਇਟਲੀ ਵਿੱਚ ਰੋਜ਼ਾਨਾ ਵੱਧ ਰਹੀ ਕੋਵਿਡ ਮਰੀਜਾਂ ਦੀ ਗਿਣਤੀ 15000 ਤੋਂ ਉਪੱਰ ਟੱਪਣ ਨਾਲ ਇਟਲੀ ਸਰਕਾਰ ਦਾ ਪਤਾ ਨਹੀਂ ਕਦੋਂ ਦੇਸ਼ ਵਿੱਚ ਤਾਲਾਬੰਦੀ ਵਰਗਾ ਮਾਹੌਲ ਬਣਾ ਦੇਵੇ।ਯੂਰਪ ਭਰ ਵਿੱਚ ਕੋਰੋਨਾ ਵਾਇਰਸ ਦਾ ਪੁਰਾਣੇ ਤੇ ਨਵੇਂ ਰੂਪ ਕਾਰਨ ਹਾਲਤ ਸੁਧਰਣ ਦਾ ਨਾਮ ਨਹੀਂ ਲੈ ਰਹੇ।ਯੂਰਪ ਵਿੱਚ ਇਟਲੀ ਅਤੇ ਸਪੇਨ ਨੂੰ ਛੱਡਕੇ ਬਾਕੀ ਸਾਰਾ ਯੂਰਪ ਲਾਲ ਨਿਸ਼ਾਨ ਵਿੱਚ ਹੈ ਜਦੋਂ ਕਿ ਇਹ ਦੋਨੋਂ ਦੇਸ਼ ਹਾਲੇ ਪੀਲੇ ਨਿਸ਼ਾਨ ਵਿੱਚ ਹਨ,ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਕਹਿਰ ਕਾਰਨ ਸਭ ਪਾਸੇ ਹਪੜਾ ਦਪੜੀ ਜਿਹੀ ਮੱਚ ਗਈ ਹੈ ਤੇ ਇਸ ਨਾਲ ਨਝਿੱਠਣ ਲਈ ਸਰਕਾਰਾਂ ਲਾਮ-ਲਾਸ਼ਕਰ ਲੈ ਮੈਦਾਨ ਵਿੱਚ ਹਨ ਪਰ ਉਹਨਾਂ ਭਾਰਤੀਆਂ ਨੂੰ ਵੱਡੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਜਿਹਨਾਂ ਕਿ ਇਹਨਾਂ ਦਿਨਾਂ ਵਿੱਚ ਜਾਕੇ ਭਾਰਤ ਵਿਆਹ ਕਰਵਾਉਣਾ ਸੀ ਤੇ ਜਾਣ ਲਈ ਟਿਕਟਾਂ ਵੀ ਲੈ ਰੱਖੀਆਂ ਹਨ ।ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਭਾਰਤ ਸਰਕਾਰ ਨੇ ਕੀਤੀ ਸਖ਼ਤੀ ਉਹਨਾਂ ਤਮਾਮ ਭਾਰਤੀਆਂ ਲਈ ਖੱਜ਼ਰ ਖੁਆਰੀ ਦਾ ਸਵੱਬ ਬਣਦੀ ਨਜ਼ਰੀ ਆ ਰਹੀ ਹੈ ਜਿਹੜੇ ਕਿ ਇਹਨਾਂ ਦਿਨਾਂ ਵਿੱਚ ਭਾਰਤ ਆਪਣੇ ਸਾਕ ਸੰਬਧੀਆਂ ਕੋਲ ਜਾ ਰਹੇ ਹਨ ।ਦੇਸ਼ ਵਿੱਚ ਦਾਖਲ ਹੁੰਦਿਆਂ ਹੀ ਪਹਿਲਾਂ ਉਹਨਾਂ ਨੂੰ 5-6 ਘੰਟੇ ਏਅਰਪੋਰਟ ਉਪੱਰ ਜਾਂਚ ਲਈ ਰੁਕਣਾ ਪਵੇਗਾ ਫਿਰ ਘਰ ਜਾਕੇ ਵੀ ਕਰੀਬ 14 ਦਿਨ ਇਕਾਂਤਵਾਸ ਰਹਿਣਾ ਪਵੇਗਾ।ਅਜਿਹੇ ਵਿੱਚ ਉਹਨਾਂ ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ ਜਿਹਨਾਂ ਨੇ ਸਿਰਫ਼ ਭਾਰਤ ਵਿਆਹ ਕਰਵਾਉਣ ਹੀ ਜਾਣਾ ਹੈ ਤੇ ਵਿਆਹ ਵੀ ਦਸੰਬਰ ਤੇ ਜਨਵਰੀ ਵਿੱਚ ਹੀ ਹੈ।ਵਿਆਹ ਪਹਿਲਾਂ ਹੀ ਮਾਪਿਆਂ ਨੇ ਪੱਕਾ ਕਰ ਰੱਖਿਆ ਤੇ ਸਭ ਪ੍ਰਬੰਧ ਮੁਕੰਮਲ ਹੈ ਹੁਣ ਉੁਡੀਕ ਹੈ ਤਾਂ ਬਸ ਲਾੜੇ ਦੀ ਇਟਲੀ ਤੋ ਆਉਣ ਦੀ ਤੇ ਲਾੜੇ ਦੀ ਉਡਾਣ ਵਿਆਹ ਤੋ ਚੰਦ ਦਿਨ ਪਹਿਲਾਂ ਹੀ ਹੋਣੀ ਹੈ ਤੇ ਜੇਕਰ ਉਹ ਭਾਰਤ ਜਾਕੇ ਇਕਾਤਵਾਸ ਹੁੰਦਾ ਹੈ ਤਾਂ ਵਿਆਹ ਕਿਵੇਂ ਹੋਵੇਗਾ। ਹੋਰ ਵੀ ਕਈ ਭਾਰਤੀ ਅਜਿਹੇ ਹਨ ਜਿਹਨਾਂ ਟਿਕਟਾਂ ਪਹਿਲਾਂ ਹੀ ਲੈ ਰੱਖੀਆਂ ਹਨ ਪਰ ਤਾਲਾਬੰਦੀ ਦੇ ਡਰੋਂ ਭਾਰਤ ਜਾਣ ਦਾ ਲਈ ਪ੍ਰੋਗਰਾਮ ਰੱਦ ਕਰਦੇ ਨਜ਼ਰੀ ਆ ਰਹੇ ਹਨ। ਫਿਲਹਾਲ ਇਹ ਵਾਇਰਸ ਵਾਲਾ ਸਮਾਂ ਕਿੰਨਾ ਲੰਮਾ ਚੱਲੇਗਾ ਇਹ ਤਾ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਮਹਾਂਮਾਰੀ ਕਾਰਨ ਪੂਰੀ ਦੁਨੀਆ ਵਿੱਚ ਉੱਥਲ ਪੁਥੱਲ ਹੋਈ ਪਈ ਹੈ।