image caption:

ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਬਾਰੇ ਫੈਸਲਾ ਕਰੇਗੀ ਹਾਈ ਕਮਾਂਡ

 ਪੰਜਾਬ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਬਿਆਨ ਦਿੱਤਾ ਹੈ।  ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਜਨਤਾ, ਪਾਰਟੀ ਹਾਈਕਮਾਂਡ ਤੇ ਵਿਧਾਇਕ ਤੈਅ ਕਰਨਗੇ ਕਿ ਕੌਣ ਮੁੱਖ ਮੰਤਰੀ ਬਣੇਗਾ। ਜਾਣਕਾਰੀ ਅਨੁਸਾਰ ਜਦੋਂ ਚੰਨੀ ਨੂੰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਤੇ ਵਿਧਾਇਕ ਤੈਅ ਕਰਨਗੇ। ਸੀਐੱਮ ਚੰਨੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਹਨ। ਪ੍ਰਧਾਨ ਨੂੰ ਪਾਰਟੀ ਦੀ ਤਰਜ਼ 'ਤੇ ਕੰਮ ਕਰਨਾ ਹੁੰਦਾ ਹੈ। ਜਦੋਂ ਪਾਰਟੀ ਪ੍ਰਧਾਨ ਕੁਝ ਕਹਿੰਦੇ ਹਨ, ਅਸੀਂ ਉਸ ਲਾਈਨ 'ਤੇ ਕੰਮ ਕਰਦੇ ਹਾਂ। ਜਦੋਂ ਕੁਝ ਰਹਿ ਜਾਂਦਾ ਹੈ, ਉਹ ਫਿਰ ਕਹਿੰਦੇ ਹਨ, ਅਸੀਂ ਦੁਬਾਰਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਆਲੋਚਨਾ ਜ਼ਰੂਰੀ ਹੈ। ਜੇ ਕੋਈ ਸਿਆਸਤ ਵਿਚ ਆਉਂਦਾ ਹੈ ਤਾਂ ਅੱਗੇ ਵਧਣ ਦੀ ਸੋਚ ਰੱਖਦਾ ਹੈ।