image caption:

ਅੰਦੋਲਨ ਨੂੰ ਖਤਮ ਕਰਨਾ ਜਾਂ ਅੱਗੇ ਵਧਾਉਣਾ ਹੁਣ ਸਰਕਾਰ ਦੇ ਹੱਥ ’ਚ : ਟਿਕੈਤ

 ਨਵੀਂ ਦਿੱਲੀ/ਗਾਜ਼ੀਆਬਾਦ: ਕਿਸਾਨ ਅੰਦੋਲਨ ਬਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹੁਣ ਮਹਿਸੂਸ ਹੋ ਰਿਹਾ ਹੈ ਕਿ ਅੰਦੋਲਨ ਹੱਲ ਵੱਲ ਵਧ ਰਿਹਾ ਹੈ। ਅੰਦੋਲਨ ਨੂੰ ਜਾਰੀ ਰੱਖਣਾ ਸਰਕਾਰ 'ਤੇ ਨਿਰਭਰ ਕਰਦਾ ਹੈ, ਜਦੋਂ ਸਰਕਾਰ ਕੋਈ ਹੱਲ ਕੱਢਣਾ ਚਾਹੇਗੀ ਤਾਂ ਅੰਦੋਲਨ ਖਤਮ ਹੋ ਜਾਵੇਗਾ। ਉਮੀਦ ਹੈ ਕਿ ਜਲਦੀ ਹੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਅੱਜ ਹੋਣ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਅੰਦੋਲਨ ਨੂੰ ਅੱਗੇ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਟਿਕੈਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਕਿਸਾਨ ਅੰਦੋਲਨ ਨੂੰ ਖਤਮ ਨਹੀਂ ਕਰਨਾ ਚਾਹੁੰਦੀ ਤਾਂ ਅੰਦੋਲਨਕਾਰੀ ਕਿਸਾਨਾਂ ਦਾ ਖਰਚਾ ਹੋਰ ਵਧ ਜਾਵੇਗਾ। ਕਿਉਂਕਿ ਹੁਣ ਠੰਢ ਦਾ ਮੌਸਮ ਆ ਰਿਹਾ ਹੈ, ਸਾਨੂੰ ਟੈਂਟ ਠੀਕ ਕਰਨੇ ਪੈਣਗੇ।