image caption:

ਮੁੱਖ ਮੰਤਰੀ ਨੇ ਟਿੱਪਰ ਵਾਲੇ ਨੂੰ ਪੁੱਛਿਆ, 'ਸਹੁੰ ਖਾ ਕੇ ਦੱਸ ਰੇਤ ਕਿੰਨੇ ਨੂੰ ਵਿਕਦੀ ਹੈ'

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ  ਵਲੋਂ ਰੇਤ ਦੀਆਂ ਖੱਡਾਂ 'ਤੇ ਚੈਕਿੰਗ  ਕੀਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵਲੋਂ ਵੀ ਇਨ੍ਹਾਂ ਰੇਤ ਦੀਆਂ ਖੱਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਉਥੇ ਮੌਜੂਦ ਮੀਡੀਆ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਖਾਸ ਤੌਰ 'ਤੇ ਇਹੀ ਚੀਜ਼ ਦੇਖਣ ਆਇਆ ਹਾਂ ਕਿਉਂਕਿ ਕਲ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਰੌਲਾ ਪਾਇਆ ਹੋਇਆ ਸੀ ਕਿ ਰੇਤਾ ਮਹਿੰਗੀ ਵਿਕ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਹਲਕੇ ਵਿਚ ਜੇ ਰੇਤ ਦੀਆਂ ਖੱਡਾਂ ਚੱਲ ਰਹੀਆਂ ਹਨ, ਇਹ ਲੀਗਲ ਹੈ, ਇਸ ਦੇ ਕਾਗਜ਼ ਬਿਲਕੁਲ ਸਹੀ ਹਨ ਅਤੇ ਸਰਕਾਰ ਵਲੋਂ ਹੀ ਇਥੇ ਰੇਤ ਵਿਕਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਥੇ ਰੇਤ ਸਾਢੇ 5 ਰੁਪਏ ਵੇਚੀ ਜਾ ਰਹੀ ਹੈ। ਕਲ ਉਨ੍ਹਾਂ ਨੇ ਸਾਰੇ ਟਰੱਕਾਂ ਵਾਲਿਆਂ ਨੂੰ ਪੁੱਛਿਆ ਜਦੋਂ ਕਿ ਮੈਂ ਸਾਰੇ ਟਰੱਕ ਵਾਲਿਆਂ ਨੂੰ ਸਹੁੰ ਖਵਾ ਕੇ ਪੁੱਛਿਆ ਹੈ ਕਿ ਉਹ ਖੁਦ ਦੱਸਣ ਰੇਤ ਦਾ ਰੇਟ ਕੀ ਹੈ।