image caption:

ਦਿੱਲੀ ਵਿਚ ਅਮੀਰਾਂ ’ਤੇ ਮੋਟੇ ਟੈਕਸ ਲਗਾ ਕੇ ਗਰੀਬਾਂ ਨੂੰ ਮੁਫਤ ਬਿਜਲੀ ਦਿੰਦਾ ਹੈ ਕੇਜਰੀਵਾਲ : ਸਿੱਧੂ

 ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ &lsquoਆਪ&rsquo ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਲੇ ਜ਼ੁਬਾਨੀ ਜੰਗ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਦੋਵੇਂ ਇਕ-ਦੂਜੇ &lsquoਤੇ ਪਲਟਵਾਰ ਕਰ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ &lsquoਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ &lsquoਤੇ ਨਿਸ਼ਾਨਾ ਸਾਧਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੇ ਹਨ, ਉਹ ਅਮੀਰ ਲੋਕਾਂ &lsquoਤੇ ਟੈਕਸ ਲਗਾਉਂਦੇ ਹਨ ਅਤੇ ਉਸ ਪੈਸੇ ਨਾਲ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਮੁਫਤ ਬਿਜਲੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਦੋਂ ਤੱਕ ਤੁਸੀਂ (ਕੇਜਰੀਵਾਲ) ਲੋਕਾਂ ਨੂੰ ਇਹ &ldquoਲੌਲੀਪੌਪ&rdquo ਦਿੰਦੇ ਰਹੋਗੇ? ਪੰਜਾਬ &lsquoਚ ਅਜਿਹਾ ਨਹੀਂ ਚੱਲੇਗਾ। ਬਿਜਲੀ ਸਸਤੀ ਕਰਨ ਦੇ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਸਿੱਧੂ ਨੇ ਕਿਹਾ ਕਿ ਦਿੱਲੀ ਵਿਚ ਬਿਜਲੀ ਪ੍ਰਤੀ ਯੂਨਿਟ 12 ਰੁਪਏ ਹੈ ਜਦੋਂ ਕਿ ਪੰਜਾਬ ਵਿਚ 9 ਰੁਪਏ ਹੈ ਤੇ ਇਸ ਨੂੰ 9 ਤੋਂ ਵੀ ਘੱਟ ਕਰਕੇ 6 ਰੁਪਏ &lsquoਤੇ ਲਿਜਾਂਦਾ ਜਾਵੇਗਾ।

ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸਾਬ੍ਹ ਨੂੰ ਦਿੱਲੀ ਵਰਗਾ ਖੁਸ਼ਹਾਲ ਸੂਬਾ ਵੀ ਸ਼ੀਲਾ ਦੀਕਸ਼ਿਤ ਨੇ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੱਲ ਉਹ ਕਰਨੀ ਚਾਹੀਦੀ ਹੈ ਜੋ ਅਸੀਂ ਕਰ ਕੇ ਦਿਖਾ ਸਕੀਏ। ਲੋਕਾਂ ਨਾਲ ਝੂਠ ਬੋਲਣਾ ਗਲਤ ਹੈ।