image caption:

ਭਾਜਪਾ ਅਤੇ ਢੀਂਡਸਾ ਧੜੇ ਨਾਲ ਮਿਲ ਕੇ ਪੰਜਾਬ ਵਿਚ ਚੋਣਾਂ ਲੜਾਂਗਾ : ਕੈਪਟਨ ਅਮਰਿੰਦਰ ਸਿੰਘ

 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਨਵੀਂ ਸਿਆਸੀ ਪਾਰੀ ਲਈ ਸਰਗਰਮ ਹੋ ਗਏ ਹਨ। ਕੈਪਟਨ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਲੋਕ ਕਾਂਗਰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਲੜੇਗੀ..ਅਤੇ ਅਸੀਂ ਜਿੱਤਾਂਗੇ। ਕੈਪਟਨ ਨੇ ਕਿਹਾ ਕਿ ਅਸੀਂ ਜੋ ਗਠਜੋੜ ਬਣਾ ਰਹੇ ਹਾਂ, ਉਸ ਵਿੱਚ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ, ਮੈਂ ਇਹ ਗੱਲ ਉਸ ਫੀਡਬੈਕ ਨੂੰ ਲੈ ਕੇ ਕਹਿ ਰਿਹਾ ਹਾਂ ਜੋ ਸਾਨੂੰ ਮਿਲ ਰਿਹਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਹੋਰ ਬਦਤਰ ਕਰ ਦਿੱਤਾ ਹੈ। ਸਾਡਾ ਗਠਜੋੜ ਕਿਸੇ ਨਾਲ ਮੁਕਾਬਲਾ ਨਹੀਂ ਕਰੇਗਾ, ਅਸੀਂ ਹੂੰਝਾ ਫੇਰ ਜਿੱਤ ਦਰਜ ਕਰਾਂਗੇ।ਕੈਪਟਨ ਨੇ ਕਿਹਾ ਕੇ ਪ੍ਰਧਾਨ ਮੰਤਰੀ ਨੇ ਖੇਤੀ ਬਿੱਲ ਮੁਆਫ ਕਰ ਦਿੱਤੇ ਹਨ। ਅੱਗੇ ਕਮੇਟੀ ਬਣਾ ਕੇ ਮਸਲੇ ਹੱਲ ਕਰਾਂਗੇ। ਉਂਨਾਂ ਕਿਹਾ ਕੇ ਜਿਲਾ ਪੱਧਰ &lsquoਤੇ ਅਪਣੀ ਪਾਰਟੀ ਮਜ਼ਬੂਤ ਕਰਾਂਗੇ। ਮੁੱਖ ਮੰਤਰੀ ਦੇ ਚਿਹਰੇ &lsquoਤੇ ਬੋਲਦਿਆਂ ਕੈਪਟਨ ਨੇ ਕਿਹਾ ਕੇ ਇਸ ਬਾਰੇ ਸਾਰੀਆਂ ਪਾਰਟੀ ਮਿਲ ਕੇ ਫੈਸਲਾ ਕਰਨਗੀਆਂ। ਕੈਪਟਨ ਨੇ ਕਿਹਾ ਕਿ ਮਾਈਨਿੰਗ ਬਹੁਤ ਚੱਲ ਰਹੀ ਹੈ, ਮੈਂ ਸਪੈਸ਼ਲ ਟਾਸਕ ਫੋਰਸ ਬਣਾਈ ਸੀ, ਹੁਣ ਤਾਂ ਮਾਈਨਿੰਗ ਸ਼ਰੇਆਮ ਚੱਲ ਰਹੀ ਹੈ। ਕੈਪਟਨ ਨੇ ਕਿਹਾ ਕੇ ਮੈਂ ਆਪਣੇ ਕਾਰਜਕਾਲ ਦੌਰਾਨ 92 ਫੀਸਦੀ ਵਾਇਦੇ ਪੂਰੇ ਕੀਤੇ ਸੀ।