image caption:

ਮੈਚ ਦੌਰਾਨ ਪਾਕਿਸਤਾਨੀ ਕ੍ਰਿਕਟਰ ਆਬਿਦ ਅਲੀ  ਦੀ ਵਿਗੜੀ ਹਾਲਤ

 ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਾਕਿਸਤਾਨ ਦੇ ਦਿੱਗਜ ਬੱਲੇਬਾਜ਼ ਆਬਿਦ ਅਲੀ  ਨੂੰ ਅਚਾਨਕ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਹੈ। ਖਬਰ ਹੈ ਕਿ ਇਸ ਖਿਡਾਰੀ ਨੂੰ ਮੈਚ ਦੌਰਾਨ ਹੀ ਛਾਤੀ 'ਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਜਾਣਾ ਪਿਆ। ਆਬਿਦ ਇੱਕ ਘਰੇਲੂ ਟੂਰਨਾਮੈਂਟ ਵਿੱਚ ਬੱਲੇਬਾਜ਼ੀ ਕਰ ਰਿਹਾ ਸੀ।

ਪਾਕਿਸਤਾਨ ਦੇ ਟੈਸਟ ਸਲਾਮੀ ਬੱਲੇਬਾਜ਼ ਆਬਿਦ ਅਲੀ ਨੂੰ ਕਾਇਦ-ਏ-ਆਜ਼ਮ ਟਰਾਫੀ ਮੈਚ  ਦੌਰਾਨ ਛਾਤੀ 'ਚ ਦਰਦ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮੱਧ ਪੰਜਾਬ ਲਈ ਖੇਡਣ ਵਾਲੇ ਆਬਿਦ ਨੂੰ ਇੱਥੇ ਯੂਬੀਐਲ ਕ੍ਰਿਕਟ ਮੈਦਾਨ ਵਿੱਚ ਖੈਬਰ ਪਖਤੂਨਖਵਾ ਦੇ ਖਿਲਾਫ 61 ਦੌੜਾਂ ਦੀ ਬੱਲੇਬਾਜ਼ੀ ਕਰਦੇ ਹੋਏ ਦੋ ਵਾਰ ਛਾਤੀ ਵਿੱਚ ਦਰਦ ਹੋਇਆ, ਜਿਸ ਤੋਂ ਬਾਅਦ ਉਸਨੂੰ ਡਰੈਸਿੰਗ ਰੂਮ ਵਿੱਚ ਪਰਤਣਾ ਪਿਆ।