image caption:

ਸ਼ਖਸੀਅਤ: ਲਿਖਣਾ ਮੇਰਾ ਸ਼ੌਕ ਅਤੇ ਜਾਗਰੁਕ ਕਰਨਾ ਜ਼ਨੂਨ ਹੈ - ਅਨਿਲ ਧੀਰ


Anil Dheer
&ldquoਅੱਜ ਤੇਜ਼ੀ ਨਾਲ ਵੱਧ ਰਹੀਆਂ ਖਤਰਨਾਕ ਬਿਮਾਰੀਆਂ ਲਈ ਅਵੇਅਰਨੈਸ ਬਹੁਤ ਜਰੂਰੀ ਹੋ ਗਈ ਹੈ&rdquoWorldwide Personality Bureau, Canada: ਅੰਗਰੇਜ਼ੀ, ਹਿੰਦੀ, ਪੰਜਾਬੀ ਭਾਸ਼ਾ ਦੇ ਲੇਖਕ, ਕਾਲਮਨਿਸਟ, &lsquoਤੇ ਥੈਰਾਪਿਸਟ ਅਨਿਲ ਧੀਰ ਦੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ &lsquoਤੇ ਅੱਜ ਕਲਮ ਦੁਆਰਾ ਜਨ-ਸੇਵਾ ਅਤੇ ਹੈਲਥ ਅਵੇਅਰਨੈਸ ਦੇ 36 ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ &lsquoਤੇ ਡਾ. ਧੀਰ ਨੇ ਪਾਠਕਾਂ ਨਾਲ ਇੱਕ ਆਪਣੀ ਯਾਦ ਸ਼ੇਅਰ ਕੀਤੀ ਹੈ। ਧੀਰ ਨੇ ਦੱਸਿਆ ਕਿ ਦਿੱਲੀ ਵਿੱਚ ਆਪਣੀ ਸਟਡੀ ਦੌਰਾਣ ਦਿੱਲੀ ਦੇ ਚੇਮਸਫੋਰਡ ਕਲੱਬ ਵਿੱਚ ਮਸ਼ਹਰੂ ਲੇਖਕ, ਪੱਤਰਕਾਰ, ਵਕੀਲ ਸ. ਖੁਸ਼ਵੰਤ ਸਿੰਘ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਮੈਨੂੰ ਅੱਜ ਵੀ ਯਾਦ ਹਨ ੳਨਾਂ ਦੇ ਸ਼ਬਦ, &ldquoਪੁੱਤਰ ਰੀਡਿੰਗ &lsquoਤੇ ਫੋਕਸ ਰੱਖੋ, ਹਮੇਸ਼ਾ ਕੁੱਝ ਨਾ ਕੁੱਝ ਰੀਡ ਕਰਦੇ ਰਹੋ ਅਤੇ ਸਮੇਂ ਦੇ ਮੁਤਾਬਿਕ ਚੰਗਾ ਲਿਖਦੇ ਰਹੋ, ਅੱਜ ਨਹੀਂ ਤਾਂ ਕੱਲ ਪਾਠਕਾਂ ਤੱਕ ਤੇਰੀ ਰਚਨਾ ਜਰੂਰ ਪਹੁੰਚੇਗੀ&rdquo ਬੇਸ਼ਕ ਮਾਨਯੋਗ ਖੁਸ਼ਵੰਤ ਸਿੰਘ ਜੀ ਅੱਜ ਨਹੀਂ ਹਨ, ਪਰ ਮੈਂ ਜੱਦ ਵੀ ਕੁੱਝ ਲਿਖਦਾ ਹਾਂ ਓਹ ਸ਼ਬਦ ਯਾਦ ਆ ਜਾਂਦੇ ਹਨ।
ਡਾ. ਧੀਰ ਦੇ ਲਿਖਣ ਦੀ ਸ਼ੁਰੂਆਤ ਮੇਡੀਕਲ ਸਟਡੀ ਦੇ ਨਾਲ-ਨਾਲ ਸਾਲ 1985 ਵਿੱਚ ਦਿੱਲੀ ਤੋਂ ਟਾਈਮਸ ਆਫ ਇਂਡੀਆ ਗਰੁੱਪ ਦੇ ਨਵਭਾਰਤ ਟਾਈਮਸ ਤੋਂ ਹੋਈ। ਬਾਅਦ ਵਿੱਚ ਗਰੁੱਪ: ਟ੍ਰਿਬਿਊਨ, ਹਿਂਦੁਸਤਾਨ ਟਾਈਮਸ, ਇਂਡੀਅਨ-ਐਕਸਪ੍ਰੈਸ, ਸਹਾਰਾ, ਪਾiਓਨੀਅਰ, ਪੰਜਾਬ ਕੇਸਰੀ, ਜਾਗਰਣ, ਅਜੀਤ, ਭਾਸਕਰ, ਮਿਲਾਪ, ਵੀਰ ਅਰਜੁਨ, ਪੰਜਾਬ ਟਾਈਮਸ, ਸੱਚ ਕਹੂੰ, ਅਤੇ ਅਮਰੀਕਾ ਤੋਂ ਪੰਜਾਬ-ਮੇਲ, ਸਾਡੇ ਲੋਕ, ਪਰਦੇਸ ਟਾਈਮਸ, ਪੂਜਾਬੀ ਰਾਈਟਰ, ਕੇਨੈਡਾ ਤੋਂ ਹਮਦਰਦ, ਪੰਜਾਬੀ ਪੋਸਟ, ਪੰਜਾਬ ਸਟਾਰ, ਕੈਨੇਡਿਅਨ ਪੰਜਾਬ ਟਾਈਮਸ, ਪੰਜਾਬੀ ਜਰਨਲ, ਪਰਵਾਸੀ, ਪੰਜਾਬ ਗਾਰਡੀਅਨ, ਇੰਡੋ-ਕੇਨੇਡੀਅਨ ਟਾਈਮਸ, ਇੰਟਰਨੇਸ਼ਨਲ ਪੰਜਾਬੀ ਟ੍ਰਿਬਿਊਨ, ਅਸਟਰੇਲੀਆ ਤੋਂ ਇੰਡੋ-ਟਾਈਮਸ, ਪੰਜਾਬੀ ਅਖਬਾਰ, ਅਤੇ ਇੰਗਲੈਂਡ ਤੋਂ ਪੰਜਾਬ ਟਾਈਮਸ, ਆਦਿ ਦੇ ਜ਼ਰੀਏ ਲਗਾਤਾਰ ਜਨ-ਸੇਵਾ ਕਰ ਰਹੇ ਹਨ। ਮਨਿਸਟਰੀ ਆਫ ਡਿਫੈਂਸ, ਅਤੇ ਪਲਾਨਿਂਗ ਕਮੀਸ਼ਨ, ਭਾਸ਼ਾ ਵਿਭਾਗ ਦੇ ਰਸਾਲਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਹਨ। ਧੀਰ ਦੀਆਂ ਕੁੱਝ ਰਚਨਾਵਾਂ ਦਾ 11 ਇੰਡੀਅਨ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋ ਚੁੱਕਾ ਹੈ। ਆਪਣੀ ਸਟਡੀ ਦੌਰਾਣ ਦਿੱਲੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਇੱਕ ਅਖਬਾਰ ਦੇ ਆਨਰੇਰੀ ਸੰਪਾਦਕ ਵੀ ਰਹੇ ਹਨ।
ਸ਼ਾਲ 1985 ਵਿੱਚ ਦਿੱਲੀ ਵਿੱਚ ਯੰਗ ਰਾਈਟਰ ਅਵਾਰਡ, 1987 ਵਿੱਚ ਬੈਸਟ ਹੈਲਥ ਐਜੂਕੇਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੈਂ ਆਪਣੀ ਸਕੂਲ-ਕਾਲਜ ਦੀ ਐਜੂਕੇਸ਼ਨ ਫਗਵਾੜਾ, ਲੁਧਿਆਣਾ ਅਤੇ ਮੇਡੀਕਲ ਡਿਗਰੀ ਦਿੱਲੀ, &lsquoਤੇ ਕੁੱਝ ਸਰਟੀਫਿਕੇਸ਼ਨ ਕੇਨੈਡਾ ਤੋਂ ਪ੍ਰਾਪਤ ਕੀਤੀ। ਸਾਲ 1987 ਵਿੱਚ ਆਲਟਰਨੇਟਿਵ ਮੇਡੀਸਨ ਦੀ ਡਿਗਰੀ ਦਿੱਲੀ ਤੋਂ ਹਾਸਿਲ ਕੀਤੀ। ਵਿਸ਼ਵ ਸਿਹਤ ਸੰਸਥਾ, ਯੂਨੀਸੇਫ, ਦੀ ਸਰਟੀਫਿਕੇਸ਼ਨ ਅਤੇ ਏਡਜ਼ ਕੰਟ੍ਰੋਲ ਸੋਸਾਇਟੀ ਦੇ ਮੈਂਬਰ ਵੀ ਰਹੇ। ਅਨਿਲ ਧੀਰ ਦੇ ਕਾਲਮ ਡਾਕਟਰ ਦੀ ਸਲਾਹ, ਸਾਡੀ ਸਿਹਤ, ਸਿਹਤਨਾਮਾ, ਵਿਸ਼ਵ ਨੇਚੁਰਲ ਰੇਮੇਡੀਜ਼, ਚਰਚਾ ਵਿੱਚ ਰਹੇ ਹਨ।ਅਨਿਲ ਧੀਰ ਨੇ ਦੱਸਿਆ ਕਿ ਲਿਖਣ ਦੇ ਰੁਝਾਣ ਨੂੰ ਬਰਕਰਾਰ ਰੱਖਣ ਵਿੱਚ ਬਚਪਨ ਤੋਂ ਹੀ ਪਰਿਵਾਰ ਵਿੱਚ ਮੇਰੇ ਦਾਦਾ ਡਾ. ਹੰਸ ਰਾਜ ਧੀਰ, ਫਾਦਰ ਸਾਹਿਤਕਾਰ ਡਾ. ਕੇਵਲ ਧੀਰ ਅਤੇ ਅੰਕਲ ਡਾ. ਜਵਾਹਰ ਧੀਰ ਦਾ ਯੋਗਦਾਨ ਰਿਹਾ ਹੈ। ਘਰ ਦਾ ਮਾਹੌਲ ਇਨਸਾਨ ਨੂੰ ਕੁੱਝ ਵੀ ਬਣਾ ਸਕਦਾ ਹੈ। ਕੇਨੈਡਾ ਪਹੁੰਚ ਕੇ ਵੀ ਪੰਜਾਬੀ ਭਾਸ਼ਾ ਨੂੰ ਅੱਗੇ ਰੱਖਿਆ ਹੈ। ਧੀਰ ਨੇ ਕਿਹਾ ਕਿ ਪਾਠਕਾਂ ਦਾ ਪਿਆਰ ਅਤੇ ਪ੍ਰਿਂਟ-ਇਲੈਟਰੋਨਿਕ ਮੀਡਿਆ ਦਾ ਸਹਿਯੋਗ ਹੀ ਮੇਰੀ ਕਲਮ ਦੀ ਤਾਕਤ ਬਣਿਆ ਹੈ।
ਆਪਣੀ ਗੱਲ-ਬਾਤ ਦੌਰਾਣ ਡਾ. ਧੀਰ ਨੇ ਕਿਹਾ ਕਿ ਲਗਾਤਾਰ ਬਿਮਾਰੀਆਂ ਵੱਧਣ ਦਾ ਕਾਰਨ ਹੈ, ਹਰ ਉਮਰ ਦੇ ਲੋਕਾਂ ਵਿੱਚ ਨਸ਼ਿਆਂ ਦਾ ਪ੍ਰਸਾਰ, ਪੌਸ਼ਟਿਕ ਫੂਡ ਦੀ ਥਾਂ ਜੰਕ-ਫੂਡ ਦਾ ਪ੍ਰਚਲਣ, ਫਾਲਤੂ ਦਾ ਸਟ੍ਰੈਸ, ਅਤੇ ਅਤੇ ਜਾਨਲੇਵਾ ਬਿਮਾਰੀ ਕੋਵਿਡ ਦੇ ਆ ਰਹੇ ਨਵੇਂ ਵੇਰੀਐਂਟਸ ਬਾਰੇ ਲੋਕਾਂ ਦੀ ਲਾਪ੍ਰਵਾਹੀ, &lsquoਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ।
ਇਸ ਮੌਕੇ &lsquoਤੇ ਅਨਿਲ ਧੀਰ ਨੇ ਨੌਜ਼ਵਾਨਾਂ ਲਈ ਸੰਦੇਸ਼ ਦਿੱਤਾ ਹੈ ਕਿ ਨਸ਼ਿਆਂ ਦੇ ਘੇਰੇ ਤੋਂ ਬਾਹਰ ਆ ਕੇ ਚੰਗੀ ਸਿਹਤਮਂਦ ਜ਼ਿੰਦਗੀ ਦਾ ਮਜ਼ਾ ਲੈਣ। ਆਪਣੇ ਕਰੀਅਰ &lsquoਤੇ ਫੋਕਸ ਕਰਨ। ਸੋਸ਼ਲ ਮੀਡਿਆ &lsquoਤੇ ਰਹੋ, ਲੇਕਿਨ ਆਪਣਾ ਜ਼ਿਆਦਾ ਸਮਾਂ ਬਰਬਾਦ ਨਾ ਕਰੋ। ਮੌਜੂਦਾ ਕੋਵਿਡ ਵੇਰੀਐਂਟਸ ਦੀ ਇਨਫੈਕਸ਼ਨ ਤੋਂ ਬਚਣ ਲਈ ਹਰ ਵਿਅਕਤੀ ਨੂੰ ਮਾਸਕ ਦਾ ਇਸਤੇਮਾਲ ਕਰਨ, ਪਰਸਨਲ ਹਾਈਜੀਨ, ਹੱਥਾਂ ਨੂੰ ਸੇਨੀਟਾਈਜ਼ ਕਰਕੇ, ਇਕੱਠ ਤੋਂ ਦੂਰ ਅਤੇ ਸੋਸ਼ਲ-ਡਿਸਟੈਂਸਿਂਗ ਦੀ ਸਖਤੀ ਨਾਲ ਪਾਲਨਾ ਕਰਕੇ ਆਪਣੇ ਆਪ &lsquoਤੇ ਸਾਹਮਣੇ ਵਾਲੇ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅੱਜ ਹਰ ਆਦਮੀ ਕੋਵਿਡ ਵੈਕਸੀਨ ਬੂਸਟਰ ਡੋਜ਼ ਜਰੂਰ ਲਵੇ, ਕਿਉਂ ਕਿ ਜਾਨ ਹੈ ਤਾਂ ਜਹਾਨ ਹੈ। ਮੁਬਾਰਕਬਾਦ ਦਿਂਦੇ ਹੋਏ ਅਸੀਂ ਉਮੀਦ ਕਰਦੇ ਹਾਂ ਕਿ ਅਨਿਲ ਧੀਰ ਅੱਗੇ ਵੀ ਕਲਮ ਦੁਆਰਾ ਜਾਗਰੁਕਤਾ ਦੇ ਮੋਢੀ ਬਣੇ ਰਹਿਣਗੇ।