image caption:

ਮੁੜ ਤਬਾਹੀ ਵੱਲ ਵਧਿਆ ਅਮਰੀਕਾ, ਇੱਕ ਦਿਨ ‘ਚ ਸਾਹਮਣੇ ਆਏ 10 ਲੱਖ ਤੋਂ ਵੱਧ ਕੋਰੋਨਾ ਮਰੀਜ਼

 ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। ਅਮਰੀਕਾ ਵਿੱਚ ਕੋਰੋਨਾ ਮਾਮਲਿਆਂ ਨੇ ਇਕ ਵਾਰ ਫਿਰ ਆਪਣੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਦੂਜੀ ਵਾਰ ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ ।
ਸੋਮਵਾਰ ਨੂੰ ਅਮਰੀਕਾ ਵਿੱਚ 10.13 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ 10 ਲੱਖ ਮਾਮਲੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਦੀ ਕੋਰੋਨਾ ਮਹਾਮਾਰੀ &lsquoਤੇ ਨਜ਼ਰ ਰੱਖਣ ਵਾਲੀ ਟੀਮ ਨਾਲ ਐਮਰਜੈਂਸੀ ਮੀਟਿੰਗ ਕੀਤੀ ਸੀ । ਇਸ ਤੋਂ ਪਹਿਲਾਂ 3 ਜਨਵਰੀ ਨੂੰ 10.03 ਲੱਖ ਮਾਮਲੇ ਸਾਹਮਣੇ ਆਏ ਸੀ।