image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸੁਣਦੇ ਸੀ ਕਿ ਲੇਖਕ ਲੀਹਾਂ ਪਾਉਣੇ ਹੁੰਦੇ ਹਨ, ਪਰ ਅੱਜ ਤਾਂ ਸਿੱਧ ਹੋ ਰਿਹਾ ਹੈ ਕਿ ਇਹ ਫਲੂਹੇ ਪਾਉਣੇ ਹਨ, ਦੁਨੀਆਂ ‘ਤੇ ਕਹਿਰ, ਜਹਿਰ ਅਤੇ ਲਹਿਰ ਸਭ ਮੀਡੀਆ, ਲੇਖਕ, ਬੁਲਾਰੇ, ਗਵਈਏ, ਰਾਗੀ, ਢਾਡੀ, ਕਥਾਵਾਚਕ ਸਭ ਬਲਦੀ ਤੇ ਤੇਲ ਹੀ ਨਹੀਂ ਸਗੋਂ ਤੀਲੀਆਂ ਲਾਊ ਹਨ ।

ਅੱਜ ਸਾਡੇ ਸਿੱਖ ਜਗਤ ਵਿੱਚ ਧਰਮ ਦੇ ਪਸਾਰ ਦੀ ਬੜੀ ਭਰਮਾਰ ਹੈ, ਪਰ ਆਖੀ ਜਾਂਦੇ ਹਨ ਜੀ ਪ੍ਰਚਾਰ ਦੀ ਘਾਟ ਹੈ, ਸ਼੍ਰੋਮਣੀ ਕਮੇਟੀ ਉਪਰਾਲੇ ਨਹੀਂ ਕਰਦੀ, ਮੇਰਾ ਮੰਨਣਾ ਹੈ ਕਿ ਨਾ ਪ੍ਰਚਾਰ ਦੀ ਘਾਟ ਹੈ ਅਤੇ ਨਾ ਪਸਾਰ ਦੀ, ਘਾਟ ਹੈ ਤਾਂ ਮਨਾਂ ਵਿੱਚ ਵਸਾਉਣ ਦੀ, ਘੰਟਿਆਂ ਬੱਧੀ ਪਾਠ ਕਰੀ ਜਾਵੋ ਪਰ ਜੇਕਰ ਮਨ ਨਾ ਭਿੱਜਿਆ ਅਤੇ ਅਸਰ ਕੋਈ ਹੋਇਆ ਨਾ ਤਾਂ ਕੇਵਲ ਘੋਟਾ, ਰੋਟਾ ਅਤੇ ਸਮਾਂ ਲੰਘਾਉਣਾ ਹੀ ਹੈ, ਇਹ ਹੈ ਪੂਰਨ ਸੱਚਾਈ, ਨਹੀਂ ਤਾਂ ਹਰ ਦਮ ਜਿੱਧਰ ਭੀ ਦੇਖੋ ਧਰਮ ਦੇ ਨਉਂ &lsquoਤੇ ਧਰਨੇ, ਰੈਲੀਆਂ, ਨਾਅਰੇ, ਹਰ ਗੱਲ ਤੇ ਵਾਹਿਗਰੂ ਜੀ ਕਾ ਖਾਲਸਾ ਇਕ ਵਾਰਤਾਲਾਪ ਵਿੱਚ ਦੋ ਵਾਰ ਬੋਲੋ, ਪਰ ਵਿੱਚੋਂ ਸੱਚ ਅਲੋਪ, ਧਿਆਉਣ ਨਾਲ ਨਹੀਂ ਹਿਰਦੇ ਵਿੱਚ ਪ੍ਰਵੇਸ਼ ਨਾਲ ਅਤੇ ਫੇਰ ਅਮਲ ਦੀ ਲੋੜ ਹੈ, ਜੋ ਕਿਸੇ ਪਾਸੇ ਹੈ ਨਹੀਂ, ਕੀ ਪ੍ਰਚਾਰਕ, ਗ੍ਰੰਥੀ, ਰਾਗੀ ਤੇ ਕੀਰਤਨੀਏ, ਸਭ ਕਿੱਤਾ ਜਾਣ ਕੇ ਧੰਨ ਦੀ ਕਮਾਈ ਲਈ ਸਾਧਨ ਬਣਾ ਲਏ ਹਨ, ਗੁਰਪੁਰਬਾਂ ਦੀ ਗਿਣਤੀ ਕੀਤੀ ਤਾਂ 62 ਹਨ, ਹਫ਼ਤੇ 52, ਮੈਂ ਸੋਚਾਂ ਕਿ ਨਾਲੇ ਤਾਂ ਹੁਣ ਦੇ ਵਿਦਵਾਨ ਨਸੀਹਤਾਂ ਦੇ ਰਹੇ ਹਨ ਕਿ ਦੱਸਾਂ ਗੁਰੂਆਂ ਦੀ ਜੋਤ ਇਕ ਹੀ ਹੈ, ਫੇਰ ਅਸੀਂ ਇਕ ਗੁਰਪੁਰਬ ਕਿਉਂ ਨਹੀਂ ਮਨਾ ਸਕਦੇ, ਧਰਮ ਦੀ ਸੋਝੀ, ਗੁਰੂ-ਗ੍ਰੰਥ ਸਾਹਿਬ ਜੀ ਦਾ ਅਰਥਾਂ ਨਾਲ ਪਾਠ ਸੁਣਾਏ ਤੇ ਸੰਗਤ ਨੂੰ ਜਾਣਕਾਰੀ ਹੋਵੇ ਕਿ ਕੀ ਅੰਕਿਤ ਹੈ, ਕੀ ਸਿੱਖਿਆ ਹੈ, ਪਰ ਅਸੀਂ ਤਾਂ ਸਾਰਾ ਸਮਾਂ ਨਗਰ ਕੀਰਤਨਾਂ ਤੇ ਬੱਸ ਮੱਥਾ ਟੇਕਣ &lsquoਤੇ ਅਤੇ ਦਸਵੰਧ ਦਿਉ ਤੇ ਜੋਰ ਹੈ, ਆਹ ਦੇਖੋ ਚੈਨਲ ਹੈ ਤਾਂ ਨਿੱਜੀ ਵਪਾਰ, ਪਰ ਮੰਗਦੇ ਹਨ ਦਸਵੰਧ, ਇਥੇ ਹੀ ਬੱਸ ਨਹੀਂ ਜੀ ਫਲਾਣੀ ਬਰਾਦਰੀ ਨੂੰ ਸਿੱਖੀ ਵਿੱਚ ਲਿਆਉਣਾ ਹੈ, ਗਰਾਂਟਾਂ ਭੀ ਲਈ ਜਾਂਦੇ ਹਨ ਤੇ ਦਸਵੰਧ ਭੀ, ਪਰ ਬੁਰਾ ਨਾ ਮਨਾਇਉ ਦੂਸਰੇ ਧਰਮਾਂ ਵਿੱਚੋਂ ਲਿਆ ਕੇ ਸਿੱਖ ਤਾਂ ਬਣਾਈ ਜਾਂਦੇ ਹੋ ਪਰ ਕਦੀ ਨਤੀਜੇ ਭੀ ਘੋਖੇ ਹਨ, ਕਈ ਬਦਨਾਮੀ ਦਾ ਕਾਰਨ ਬਣਦੇ ਹਨ, ਦੂਜਾ ਨੁਕਤਾ ਕਿ ਜੇਕਰ ਪ੍ਰਚਾਰਕ ਦੂਜੇ ਧਰਮਾਂ ਵਿੱਚੋਂ ਆ ਕੇ ਕੇਵਲ ਕਿੱਤਿਆਂ ਲਈ ਸਜਦੇ ਹਨ, ਉਹ ਹਿੰਦੂ ਫਿਲਾਸਫੀ ਵਿੱਚ ਪ੍ਰਵੇਸ਼ ਕਰ ਰਹੇ ਹਨ, ਕੋਈ ਸਿੱਖ ਈਸਾਈ ਬਣ ਜਾਂਦੇ ਹਨ ਜਾਂ ਈਸਾਈ ਸਿੱਖ, ਮੁਸਲਮਾਨ ਤੇ ਹੋਰ, ਅੰਦਰ ਸੰਸਕਾਰ ਕਦੀ ਨਹੀਂ ਮਰਦੇ, ਇਹ ਹੀ ਕਾਰਨ ਹੈ ਲੜਾਈਆਂ ਝਗੜਿਆਂ ਦਾ । ਅੱਜ ਹੁਣ ਫਤਹਿਗੜ੍ਹ ਸਾਹਿਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਬਹਾਨੇ ਇਕੱਠ ਕਰਕੇ ਚੰਡੀਗੜ੍ਹ ਗਵਰਨਰ ਨੂੰ ਮੰਗ-ਪੱਤਰ ਦੇਣ ਗਏ ਮੋਟਰਾਂ ਪੁਲਸ ਦੀਆਂ ਵਿੱਚ, ਬੰਦੇ ਕੌਣ ਖਾਲਿਸਤਾਨੀ ਮਾਨ ਦਲੀਏ ਤੇ ਕੁਝ ਕਿਸਾਨੀ ਮੋਰਚੇ &lsquoਤੇ ਗਏ, ਕੇਸ ਪਹਿਲਾਂ ਹੀ ਸਿਰਾਂ ਤੇ ਸਨ, ਪਰ ਬਹਾਨੇ ਜੀ ਮੋਰਚੇ ਤੇ ਕਿਸਾਨਾਂ ਦੀ ਹਮਾਇਤ ਕਰਕੇ ਸਾਨੂੰ ਫੜਦੇ ਹਨ, ਦੀਪ ਸਿੱਧੂ ਨਾਲ ਬੁਲਾਰਾ, 9 ਬੰਦਿਆਂ ਦਾ ਵਫਦ ਬਣਾ ਲਿਆ, ਕੀ ਡਰਾਮੇ ਕਰਦੇ ਹਨ, ਉਧਰ ਮੋਦੀ ਦੀ ਫੇਰੀ ਨੂੰ ਡਰਾਮਾ ਦੱਸਦੇ ਹਨ, ਕਾਂਗਰਸੀਆਂ ਦੀ ਸੁਣੋ ਕਹਿੰਦੇ ਕੁਰਸੀਆਂ 700 ਸੀ, ਭਾਈ ਟ੍ਰਿਬਿਊਨ ਅਖ਼ਬਾਰ 5000 ਦੀ ਗਿਣਤੀ ਦੱਸਦਾ ਹੈ, ਹਾਲਾਂਕਿ ਇਹ ਘੱਟ ਹੀ ਦੱਸਦਾ ਹੁੰਦਾ ਹੈ, ਨਾਲੇ ਸਰਕਾਰ ਨੇ ਬੱਸਾਂ, ਗੱਡੀਆਂ ਤੇ ਹੋਰ ਸਾਧਨਾਂ ਤੇ ਪਹੁੰਚਣ ਵਾਲੇ ਰੋਕੇ, ਇਥੋਂ ਤੱਕ ਕਿ ਪੈਕਡ ਫੂਡ ਭੀ ਜਬਤ ਕੀਤਾ, ਕੀ ਇਹ ਲੋਕਤੰਤਰ ਹੈ, ਪਰ ਸਭ ਧਨਾਤਰ ਇਹਦੀ ਸ਼ਾਹਦੀ ਭਰਦੇ ਹਨ, ਸੱਚ ਹੈ ਕਿਤੇ ਨੇੜੇ ਤੇੜੇ, ਚੈਨਲਾਂ &lsquoਤੇ ਬੋਲਣ ਵਾਲੇ ਸਤਿ ਸ੍ਰੀ ਅਕਾਲ ਨਾਲ ਨੀ ਬੱਸ ਕਰਦੇ, ਸਗੋਂ ਸੱਚੇ ਸਾਬਤ ਹੋਣ ਲਈ ਵਾਹਿਗੁਰੂ ਜੀ ਕਾ ਖਾਲਸਾ ਤੇ ਫਤਹਿ ਭੀ ਦੋ ਚਾਰ ਵਾਰ ਬੋਲਣਗੇ, ਨਾਲ ਸਦਾ ਝੂਠ ਇਹ ਹੈ ਸਿੱਖ ਧਰਮ ਨੂੰ ਵਰਤਣਾ, ਮੇਰੇ ਵਿਚਾਰ ਹਨ ਕਿ ਇਹ ਸਭ ਰਿਵਾਜ਼ ਬਣ ਗਿਆ ਹੈ, ਨਾ ਇਹ ਲੋਕ ਸਿੱਖੀ ਧਰਮ ਤੇ ਸਦਾਚਾਰ ਦੇ ਯਕੀਨੀ ਹਨ ਤੇ ਨਾ ਹੀ ਧਰਮ ਵਿਸ਼ਵਾਸੀ ਬੱਸ ਟਚਕਾਰੀਆਂ ਲਈ, ਆਪਣੀ ਅੰਦਰ ਦੀ ਮਾਨਸਿਕਤਾ ਜੋ ਤਣਾਅ ਨਾਲ ਭਰੀ ਪਈ ਹੈ ਹੌਲੀ ਕਰਨ ਲਈ ਹਰ ਚੈਨਲ ਤੇ ਬੋਲਦੇ ਹਨ, ਪਤਾ ਨਹੀਂ ਘਰੀਂ ਕੋਈ ਕੰਮਕਾਰ ਹੈ ਨਹੀਂ ਜਾਂ ਕੋਈ ਘਰੇਲੂ ਪਰਿਵਾਰ ਨਾਲ ਗੱਲਬਾਤ ਕਰਨ ਦਾ ਰਿਵਾਜ਼ ਨਹੀਂ ਜਾਂ ਫੇਰ ਇਨ੍ਹਾਂ ਦੀਆਂ ਬੋਦੀਆਂ ਦਲੀਲਾਂ ਬੇਥਵੀਆਂ ਨਿਆਣੇ ਸੁਣਨ ਨੂੰ ਤਿਆਰ ਨਹੀਂ, ਤਾਂ ਦੁਖੀ ਹੋ ਕੇ ਉਥੇ ਗੁੱਸਾ ਕੱਢਦੇ ਹਨ, ਕੱਲ੍ਹ ਇਕ ਚੈਨਲ ਤੇ ਕਹਿੰਦਾ ਮੈਂ ਫਲਾਣਾ ਸਿਉਂ ਡਾਕਟਰ, ਮੈਂ ਬੜੀ ਉਤਸੁਕਤਾ ਨਾਲ ਸੁਣਨ ਬੈਠੀ ਕਿ ਡਾਕਟਰ ਸਾਹਿਬ ਪਤਾ ਨਹੀਂ ਕਿਹੜੀ ਕੀਮਤੀ ਸਲਾਹ ਦੇਣਗੇ, ਜਦੋਂ ਬੋਲਿਆ ਤਾਂ ਲੱਗੇ ਜਿਮੇ ਨਾ ਸਿਰ ਨਾ ਪੈਰ, ਡਾਕਟਰ ਕਾਹਦਾ ? ਚੈਨਲਾਂ ਨੂੰ ਕੀ ਭਾਵੇਂ ਢਕਾਰਦਾਰ ਹੀ ਹੋਵੇ, ਬੱਸ ਉਨੀ ਤਾਂ ਆਪਣੀ ਭਰਪਾਈ ਤੇ ਗਵਾਹੀ ਪੁਆਉਣੀ ਹੈ, ਜੀ ਰਵਾਇਤੀ ਪਾਰਟੀਆਂ ਚੋਰ, ਠੱਗ, ਲੱੁਟ ਕੇ ਖਾ ਗਈਆਂ, ਮੈਂ ਪੁੱਛਦੀ ਹਾਂ ਕਿ ਇਹ ਜਬ੍ਹਾੜਾ ਮਾਰਨਿਆਂ ਨੇ ਫੇਰ ਇਥੇ ਆ ਕੇ ਗੋਰਿਆਂ ਦਾ ਦੇਸ਼ ਨੀ ਲੁੱਟਿਆ ? 30 ਸਾਲਾਂ ਤੋਂ ਯਾਨੀ 84 ਤੋਂ ਸੰਤ ਭਿੰਡਰਾਂਵਾਲਿਆਂ ਦੀ ਮਿਹਰ ਸਦਕਾ ਆ ਕੇ ਕੀ ਕੁਝ ਬਣਾਇਆ, ਅਸੀਂ 50 ਸਾਲ ਨਹੀਂ ਬਣਾ ਸਕੇ ਆ ਕੇ ਕੌਂਸਲਰ, ਐੱਮ।ਪੀ। ਤੇ ਮਹਾਰਾਣੀ ਦੇ ਤਗਮੇ ਤੇ ਉਥੇ ਦੇ ਨੇਤਾ ਮਿੱਸੀ ਰੋਟੀ ਹੀ ਖਾਂਦੇ ਕੁਝ ਨਾ ਬਣਾਉਂਦੇ, ਬੱਸ ਇਹ ਲੋਕ ਈਰਖਾ ਤੋਂ ਪੀੜਤ ਹਨ, ਸਗੋਂ ਇਸ ਦੇਸ਼ ਦੇ ਸਿਹਤ ਮਹਿਕਮੇ ਤੇ ਭੀ ਬੋਝ ਬਣਦੇ ਹਨ ।
ਮੁੱਦਾ ਕੁਝ ਖਾਲਿਸਤਾਨੀ ਜਥੇਬੰਦੀਆਂ ਚੁੱਕ ਰਹੀਆਂ ਹਨ ਕਿ ਪੀ।ਐੱਮ। ਮੋਦੀ ਦੀ ਰੈਲੀ ਮੌਕੇ ਬਚਾਉ ਲਈ ਅਰਦਾਸ ਜੋ ਕਿ ਸਾਊਥਾਲ ਦੇ ਇਕ ਨਿੱਜੀ ਗੁਰਦੁਆਰੇ ਦੇ ਮਾਲਕ ਟਰੱਸਟੀ ਦੇ ਕੋਲ ਆ ਕੇ ਭਾਜਪਾ ਦੇ ਵਜ਼ੀਰ ਜੋ ਰਾਜਸਥਾਨੀ ਹਨ ਸ਼ੇਖਾਵਤ ਦੇ ਭਰਾ ਜੋ ਲੰਡਨ ਵਿੱਚ ਇਕ ਚੈਨਲ ਚਲਾ ਰਹੇ ਹਨ ਅਤੇ ਟਰੱਸਟੀ ਸਾਹਿਬ ਉਥੇ ਹਫ਼ਤੇ ਵਿੱਚ ਦੋ ਪ੍ਰੋਗਰਾਮ ਕਰਦੇ ਹਨ, ਨਾਲ ਫੈਡਰੇਸ਼ਨ ਦੇ ਪ੍ਰਧਾਨ ਬੈਠਦੇ ਹਨ, ਅਰਦਾਸ ਕਿਸੇ ਲਈ ਜਾਂ ਕਿਸੇ ਭੀ ਮਕਸਦ ਲਈ ਹੋਵੇ ਕਰਨੀ ਕਰਵਾਉਣੀ ਕੋਈ ਧਰਮ ਦੇ ਕਾਨੂੰਨ ਦੀ ਉਲੰਘਣਾ ਨਹੀਂ, ਜਦੋਂ ਤੱਕ ਕੋਈ ਅਕਾਲ ਤਖ਼ਤ ਦਾ ਹੁਕਮਨਾਮਾ ਨਹੀਂ, ਹਾਂ ਅਕਾਲ ਤਖ਼ਤ ਤੋਂ ਛੇਕਣਾ ਭੀ ਇਕ ਬਗੈਰ ਪੜਚੋਲਿਆ ਹੁਕਮ ਹੈ, ਖੈਰ ਇਹ ਕਿਹੜਾ ਇਕੋ ਹੀ ਹੈ ਨਿੱਤ ਨਵੇਂ ਹੁਕਮ ਕੱਢੇ ਜਾਂਦੇ ਹਨ ਜੋ ਧਰਮ ਦੇ ਅਨੁਕੂਲ ਨਹੀਂ, ਪਰ ਸਥਿਤੀ ਸਾਬਤ ਕਰੀ ਜਾ ਰਹੀ ਹੈ ਕਿ ਧਰਮ ਨੂੰ ਤਾਂ ਧਾੜ੍ਹਵੀ ਲੋਕ ਚਲਾਉਣ ਲੱਗ ਪਏ ਹਨ, ਤਾਂ ਹੀ ਸੋਧਾ ਲਾਉ ਗੁਰੂ ਮਰਿਯਾਦਾ ਬਣ ਰਹੀ ਹੈ । ਅਰਦਾਸ ਨਹੀਂ ਕਰਵਾ ਸਕਦੇ, ਕੀ ਸਰਬੱਤ ਦਾ ਭਲਾ ਆਖਣ ਵੇਲੇ ਆਖਿਆ ਜਾਂਦਾ ਹੈ ਕਿ ਗੁਰੂ ਮਹਾਰਾਜ ਜੀ ਸਾਡੇ ਵਿਰੋਧੀ ਨੂੰ ਵਿੱਚੋਂ ਮਨਫ਼ੀ (ਸEਭਥੜਾਂਛਥ) ਕਰ ਦਿਉ ਖੈਰ ਮੈਂ ਨਹੀਂ ਸੁਣਿਆ ਹੋ ਸਕਦਾ ਕੱਟੜ ਪ੍ਰਬੰਧ ਗੁਰੂ ਘਰਾਂ ਵਿੱਚ ਲਾਗੂ ਹੋਵੇ ।
ਹੁਣ ਮੈਂ ਪੜਚੋਲੀਆ ਲੇਖਕ ਕਰਕੇ ਕਿਸਾਨ ਅੰਦੋਲਨ ਹਮਾਇਤੀ ਜੋ ਕਿ ਭਾਵੇਂ ਕਤਾਰ ਵਿੱਚ ਲਗੋ ਕਰਕੇ ਬਹੁਤੇ ਪ੍ਰਬੰਧਕ ਤੇ ਸੰਬੰਧਿਤ ਸਮਰੱਥ ਸਨ । ਅੰਦੋਲਨ ਤੇ ਕਿਸਾਨ ਹਿੱਤ ਦੋ ਵੱਖਰੇ ਪਹਿਲੂ ਹਨ, ਅੰਦੋਲਨ ਤਾਂ ਕਾਂਗਰਸ ਤੇ ਭਾਜਪਾ ਦੀ ਸਿਆਸੀ ਲੜਾਈ, ਕਿਸਾਨ ਹਿੱਤ ਦੂਜਾ, ਕੀ ਜਵਾਬ ਹੈ ਕਦਰਦਾਨਾਂ ਕੋਲ ਕਿ ਧਰਨਿਆਂ ਵੇਲੇ ਫੇਰ ਖੁਦਕੁਸ਼ੀਆਂ ਵਾਲੇ ਕਿਸਾਨਾਂ ਦਾ ਵੇਰਵਾ ਅਣਗੌਲਿਆ ਤੇ ਕੋਈ ਰੋਕ ਲਈ ਕਰਜ਼ੇ ਮਾਫ਼ ਕਰਨ ਦੀ ਵਿਧੀ ਨਾ ਬਣਾਈ ? ਕਿਉਂ ਕਰੋੜਾਂ ਦਾ ਪੈਸਾ ਹੂੰਝਣ ਵਾਲੇ ਬਾਰਡਰਾਂ ਤੇ ਤਾਂ ਪਵਕਾਨ ਵੰਡਣ ਤੇ ਪਿੰਡਾਂ ਵਿੱਚ ਕਿਸਾਨ ਕਰਜ਼ੇ ਨਾਲ ਮਰਨ । ਕੀ ਕਿਸੇ ਯੂਨੀਅਨ ਕੋਲੋਂ ਮੰਗ ਕੀਤੀ ਸੀ ਇਨ੍ਹਾਂ ਦਾ ਕਰਜ਼ਾ ਲਾਹੋ ? ਨਾ ਜੀ ਇਹ ਤਾਂ ਵਿਸ਼ਾ ਹੀ ਨਹੀਂ ਸੀ, ਭਾਵੇਂ ਕਿਸਾਨ ਇਸ ਆਸ &lsquoਤੇ ਉਥੇ ਜਾ ਕੇ ਬੈਠੇ ਸਨ, ਪਰ ਹਮਾਇਤੀ ਹੁਣ ਕਿਉਂ ਨਹੀਂ ਪੁੱਛਦੇ ਕਿ ਚੋਣਾਂ ਲਈ ਪੈਸੇ ਕਿਥੋਂ ? ਮਾਨਸਾ ਦਾ ਰੁਲਦੂ ਸਿੰਘ ਕਹਿੰਦਾ ਸਾਡੇ ਕੋਲ ਤਾਂ ਪੈਸੇ ਹੀ ਨਹੀਂ, ਫੇਰ ਚੋਣਾਂ ਹੁਣ ਫੇਰ ਏਜੰਸੀਆਂ ਦੇਣਗੀਆਂ ? ਜਾਂ ਅਮਰੀਕਾ ਤੋਂ ਡਾਕਟਰ ਸਾਹਿਬ ਲਿਆ ਕੇ ਦੇ ਗਏ ?
ਭੁੱਲੋ ਨਾ ਅਮਰੀਕਾ ਤੋਂ ਹੀ ਬੁੱਧੀਮਾਨ ਡਾਕਟਰ ਨੇ ਭੀ ਮਤਾ ਭੇਜਿਆ ਹੈ ਕਿ ਚੋਣਾਂ ਨਾ ਲੜੋ ਪਰ ਇਹ ਚੌਧਰੀ ਉਹ ਹੀ ਗੱਲ ਸੁਣਦੇ ਹਨ ਜੋ ਕੰਮ ਦੀ ਹੈ ਤੇ ਇਨ੍ਹਾਂ ਦੀ ਪਿੱਠ ਠੋਕਦੀ ਹੈ, ਰਾਜੇਵਾਲ ਤਾਂ ਪੰਜਾਬ ਦਾ ਅੱਖਾਂ ਵਿੱਚੋਂ ਸੁਰਮਾ ਕੱਢ ਕੇ ਹਟੂ, ਭੁੱਖੇ ਮਾਰੂ ਗਰੀਬ ਕਿਸਾਨ ਮਜ਼ਦੂਰ ਨੂੰ, ਸਰਾਫ ਤਾਂ ਹਮਾਇਤੀਆਂ ਨੂੰ ਭੀ ਲੱਗੂ, ਮੈਂ ਤਾਂ ਅਰਦਾਸ ਕਰਦੀ ਹਾਂ ਕਿ ਵਿਦੇਸ਼ੀਆਂ ਨੂੰ ਦਾਤਾ ਮੱਤ ਦੇਵੇ, ਸੁਮੱਤ ਤਾਂ ਇਨ੍ਹਾਂ ਦੇ ਨੇੜੇ ਨਹੀਂ ਲੱਗਣੀ, ਫੇਰ ਸਬਕ ਭੀ ਦੇਵੇ, ਇਹ ਸੁਧਰ ਜਾਣ, ਨਿੱਤ ਹੋ ਰਹੀਆਂ ਖੁਦਕੁਸ਼ੀਆਂ ਇਨ੍ਹਾਂ ਚੋਣ ਲੜਨੇ ਆਗੂਆਂ ਨੂੰ ਲਾਅਣਤ ਨਹੀਂ ਪਾਉਂਦੀਆਂ, ਜਵਾਬ ਦਿਉ ਐੱਨ।ਆਰ।ਆਈਉ ਕਿ ਇਹ ਸੰਯੁਕਤ ਮੋਰਚਾ ਤਾਂ ਸਿਆਸਤ ਨੂੰ ਕੋਰੋਨਾ ਸਮਝਦਾ ਸੀ, ਕੇਵਲ ਡੇਢ ਸਾਲ ਵਿੱਚ ਹੀ ਜਬਾਨ ਮੁੱਕਰ ਗਈ ਅਗੋਂ ਕੀ ਇਤਬਾਰ ? ਜਬਾਨ, ਲਗਾਮ ਵਿੱਚ ਕੋਈ ਅੰਤਰ ਹੁੰਦਾ ਹੈ ਜਾਂ ਨਹੀਂ ? ਇਸੇ ਸੰਦਰਭ ਵਿੱਚ ਦੇਖੋ ਆਮ ਇਕ ਪੈਮਫਲੇਟ ਚਰਚਾ ਹੈ ਕਿ ਪੈਸੇ ਲੈ ਲਉ, ਦੂਜੀਆਂ ਪਾਰਟੀਆਂ ਤੋਂ ਵੋਟ ਪਾ ਦਿਉ ਆਮ ਨੂੰ, ਹੁਣ ਮੁਕਰਦੇ ਦੇਖੋ ਕੀ ਬੋਲੇ ਜੀ ਸਾਡਾ ਨਹੀਂ ਇਹ ਕਿਸੇ ਸਾਧਾਰਨ ਲੋਕਾਂ ਨੇ ਛਪਾਇਆ ਤੇ ਵੰਡਿਆ, ਜੋ ਰਵਾਇਤੀਆਂ ਤੋਂ ਔਖੇ ਹਨ ਰਾਘਵ ਚੱਢਾ ਤਾਂ ਬਣੀਆ ਕੇਜਰੀਵਾਲ ਸਾਹਬ ਸੇ ਭੀ ਸ਼ੈਤਾਨ ਦਾ ਉਸਤਾਦ ਹੈ, ਕੇਜਰੀਵਾਲ ਤੇ ਚੱਢਾ ਦੀਆਂ ਤਾਂ ਸੂਰਤਾਂ ਹੀ ਲੋਕਾਂ ਦੀ ਤਾਂ ਜਬਾਨ ਹੀ ਬੋਲਦੀ ਹੁੰਦੀ ਹੈ, ਇਨ੍ਹਾਂ ਦੀਆਂ ਸੂਰਤਾਂ ਮੂਰਤਾਂ ਹੀ ਬੋਲੀ ਜਾਂਦੀਆਂ ਹਨ, ਕੀ ਮੰਨਣ ਵਾਲੀ ਗੱਲ ਹੈ ਕਿ ਪੈਮਫਲਟ ਇਨ੍ਹਾਂ ਦਾ ਨਹੀਂ ? ਜਾਂਚ ਟੀਮ ਪਹਿਲਾਂ ਜਾਵੇ ਅਖ਼ਬਾਰ ਕੋਲ ਜਿਥੇ ਛਪਿਆ, ਫੇਰ ਕੌਣ ਦੇਣ ਆਇਆ ਲਿਖਤ, ਫੇਰ ਕੀਹਨੇ ਕੀਤੀ ਅਦਾਇਗੀ, ਫੇਰ ਕੌਣ ਲੈ ਕੇ ਗਿਆ ਸਾਰਾ ਬੰਡਲ ? ਬੱਸ ਪੁਲਸ ਇਕ ਵਾਰ ਫੜ ਕੇ ਸੈੱਲ ਕੇ ਬਿਠਾਵੇ, ਭੁੱਟ ਭੁੱਟ ਦੱਸ ਦੇਣਗੇ, ਆਮ ਤਾਂ ਇਨ੍ਹਾਂ ਸਾਜਿਸ਼ਾਂ ਦੀ ਮਾਹਿਰ ਹੈ ਹੀ ਸੀ, ਚੰਨੀ ਸਾਹਿਬ ਭੀ ਹੁਣ ਐਲਾਨੀ ਸਾਹਿਬ ਹੀ ਨਹੀਂ ਸ਼ੈਤਾਨੀ ਸਾਹਿਬ ਭੀ ਸਾਬਤ ਹੋ ਗਏ, ਕੀ ਮੰਨ ਸਕਦੇ ਹਾਂ ਕਿ ਇਨ੍ਹਾਂ ਨੇ ਮੋਦੀ ਭਜਾਉ ਰੈਲੀ ਦੀ ਸਾਜਿਸ਼ ਘੜੀ ਨਹੀਂ ? ਚੰਨੀ ਸਾਹਿਬ ਦੀ ਬੌਡੀ ਬੋਲੀ ਹੀ ਦੱਸੀ ਜਾਂਦੀ ਹੈ, ਮੂਰਖ ਹਨ ਜੋ ਇਹਨੂੰ ਸੱਚਾ ਪ੍ਰਚਾਰਦੇ ਹਨ ਜਾਂ ਕਰੁੱਕ ਹਨ, ਬੇਈਮਾਨ ਹਨ, ਬੋਲੀ ਤੈਨੂੰ ਨਜ਼ਰ ਰੰਨਾ ਦੀ ਖਾ ਗਈ ਵੇ ।
ਚੰਨੀ ਸਾਹਿਬ ਨੂੰ ਅਨੀ ਪਟੱਕੀ ਮੁੱਖ ਮੰਤਰੀ ਪਦ ਦੀ ਨਜ਼ਰ ਖਾ ਗਈ ਲੱਗਦੀ ਹੈ, ਬੇਥਵੀਆਂ ਮਾਰਦੇ ਹਨ, ਹੁਣ ਦੇਖੋ ਪੰਜਾਬ ਸੀ।ਆਈ।ਡੀ। ਪੁਲਸ ਸਭ ਤੱਥ ਸਾਹਮਣੇ ਰੱਖ ਰਹੇ ਹਨ, ਉਨ੍ਹਾਂ ਨੂੰ ਆਪਣੀ ਕਾਬਲੀਅਤ ਦਾ ਤੌਖਲਾ ਹੈ, ਪਰ ਇਹ ਕਾਂਗਰਸ ਹਾਲੇ ਭੀ ਖੜਦੰਬ ਤੇ ਅਧਰੰਗ ਦੀ ਮਾਰ ਪਾਈ ਜਾ ਰਹੀ ਹੈ ਚੁੱਪ ਕਰਨ ਕਿ ਜਾਂਚ ਤੱਕ ਉਡੀਕੋ ਜੋ ਅਸਾਰ ਦਿੱਸ ਰਹੇ ਹਨ ਕਿ ਇਨ੍ਹਾਂ ਨੇ ਤਾਂ ਆਪਣੇ ਵੱਲੋਂ ਮਸ਼ਕਰੀ ਜਿਹੀ ਬਣਾਈ ਸੀ, ਪਰ ਮਾਮਲਾ ਗੜਬੜ ਹੋ ਗਿਆ ।
ਕੱਲ੍ਹ ਦਾ ਬੰਦੀ ਸਿੰਘ ਛੱਡੋ ਮਾਰਚ ਭੀ ਦੇਖ ਲਵੋ ਉਹ ਹੀ ਜਥੇਬੰਦੀਆਂ ਜੋ ਹਰ ਵੇਲੇ ਦਰਬਾਰ ਸਾਹਿਬ ਬਾਹਰ ਤਰਲੋ ਮੱਛੀ ਹੁੰਦੀਆਂ ਹਨ, ਮਾਨ ਦਲ, ਜਸਵੀਰ ਸਿੰਘ ਰੋਡੇ, ਮਾਨ ਸਾਹਬ ਦਾ ਪੁੱਤਰ ਈਮਾਨ ਸਿੰਘ, ਹਵਾਰ ਕਮੇਟੀ ਵਿੱਚੇ ਆਪ ਦੇ ਝੰਡੇ ਲੱੁਕ ਕੇ ਤੁਰੇ ਫਿਰਨ, ਗੱਲ ਕੀ ਸਿੰਘਾਂ ਦੀ ਰਿਹਾਈ ਨਹੀਂ ਇਨ੍ਹਾਂ ਦੀ ਪੜਤਾਈ ਗੂੰਜਦੀ ਸੀ, ਮਾਨ ਸਾਹਬ ਦੇ ਪੁੱਤਰ ਚੋਣਾਂ ਵਿੱਚ ਕੈਂਡੀਡੇਟ ਭੀ ਹਨ ਤੇ ਭਾਸ਼ਨ ਭੀ ਦਿੱਤਾ, ਉਧਰੋਂ ਬਾਦਲਾਂ ਵਿਰੁੱਧ ਭੜਾਸ ਸਾਲਾ ਭੀ ਭੜਕੇ ਕੀ ਇਹ ਸਰਬ ਵਰਗ ਮੰਗ ਬਣਾਈ ? ਆਖੀ ਜਾਣ ਆਹ ਦੇਖੋ ਨਸ਼ੇੜੀ ਲਿਆਂਦੇ ਨੇ, ਨੌਜਵਾਨਾਂ ਦਾ ਹੜ ਹੈ ਭਾਈ ਨੌਜਵਾਨ ਕੰਮਕਾਰ ਕਰਨ ਦੇ ਆਦੀ ਨਹੀਂ, ਬੱਸ ਸਾਰਾ ਸਮਾਂ ਬਾਰਡਰਾਂ &lsquoਤੇ ਰੰਗ ਮਾਣ ਹੁਣ ਰੈਲੀਆਂ ਤੇ ਮੋਟਰਸਾਈਕਲ, ਟਰੈਕਟਰ, ਕਾਰਾਂ, ਟਰੱਕ ਭੀ ਲਿਆਇਆ ਕਰਨਗੇ ਰਿਵਾਜ਼ ਪਾ ਦਿੱਤਾ, ਪੰਜਾਬ ਦਾ ਭੱਠਾ ਬਠਾਉਣਗੇ, ਕੋਈ ਵਰਗ ਨਗਰ ਕੀਰਤਨਾਂ ਦਾ ਸ਼ਿੰਗਾਰ ਬਨਣ ਜੋਗਾ ਬਣ ਗਿਆ ਹੈ, ਇਹ ਖੋਜ ਕਰਨੀ ਬਣਦੀ ਹੈ ਕਿ ਗੁਜ਼ਾਰਾ ਕਿਥੋਂ ? ਪੈਸਾ ਕਿਤੋਂ ਤਾਂ ਖਰਚਾਂ ਲਈ, ਪਟਰੌਲਾਂ ਲਈ, ਕਿਰਾਏ &lsquoਤੇ ਵਹੀਕਲ ਲੈਣ ਲਈ ਆਉਂਦਾ ਹੀ ਹੋੈ ? ਕੋਈ ਭੌਂਦੂ ਨਹੀਂ ਲੋਕ ਜੋ ਜਾਣਦੇ ਨਹੀਂ, ਬੱਸ ਤਾਂ ਹੀ ਤਾਂ ਕੋਈ ਮੁੱਦੇ ਹੱਲ ਨਹੀਂ ਹੁੰਦੇ, ਸਰਕਾਰਾਂ ਨੂੰ ਤਮਾਸ਼ਿਆਂ ਦਾ ਪੂਰਾ ਗਿਆਨ ਹੈ ।
ਹੁਣੇ ਹੀ ਬਾਲ ਦਿਵਸ ਵਿਵਾਦ &lsquoਤੇ ਮੈਂ ਅਜਮੇਰ ਸਿੰਘ ਜੀਹਨੂੰ ਭਾਈ ਲਿਖਣ ਲੱਗ ਪਏ ਹਨ, ਕਾਮਰੇਡ, ਦਾੜ੍ਹੀ ਵਾਲੇ ਸਿੱਖ, ਸਿੱਖਾਂ ਨੂੰ ਚੁੱਕਣ ਵਾਲੇ ਐਸੇ ਲੇਖਕ ਕਿਤਾਬਾਂ ਵੇਚਣ ਲਈ ਕੌਮ ਨੂੰ ਚਟਕਾਉਂਦੇ ਹਨ ਜੀ ਜੰਗ ਜਾਰੀ ਹੈ, ਪੁੱਛੋ ਇਸ ਭਾਈ ਬਣੇ ਨੂੰ ਕਿ ਕਦੀ ਜੰਗ ਦੇ ਨੇੜੇ ਦੇ ਮੈਦਾਨ ਦੇ ਕਿੰਨੇ ਕੁ ਮੀਲ ਨੇੜੇ ਦੀ ਲੰਘ ਕੇ ਦੇਖਿਆ ਜਾਂ ਬੱਸ ਅੰਦਰ ਬੈਠ ਕਲਮ ਘਸਾਈ, ਚੰਗੀ ਕਮਾਈ ਤੇ ਲੋਕਾਂ ਨੂੰ ਬਣਾਉ ਲੜਾਈ ਦੇ ਸਿਪਾਹੀ, ਕਦੀ ਨੁਕਸਾਨ ਲਈ ਅੰਦਰ ਕੰਬਿਆ ਹੈ ਤੁਹਾਡਾ ? ਜੰਗ ਝੋਨਾ, ਕਣਕ ਨਹੀਂ ਜੋ ਬੀਜੀ ਜਾਂਦੀ ਹੈ, ਤੁਹਾਡੇ ਵਰਗੇ ਮਹਾਰਥੀਆਂ ਦੀਆਂ ਹੀ ਲੂਤੀਆਂ ਨਾਲ ਛਿੜਦੀਆਂ ਹਨ ਪਰ ਕੌਮ ਮਗਰ ਲੱਗਣ ਵਾਲੀ ਹੈ, ਕੀ ਕਰੀਏ ? ਜਿੰਨੀ ਦੇਰ ਮਾਨਸਿਕਤਾ ਅਰੋਗ ਨਹੀਂ ਹੁੰਦੀ, ਪਰਿਵਾਰਾਂ ਵਿੱਚ ਭੀ ਭਿੰਨਤਾਂ ਦੇ ਵਿਚਾਰ ਹੁੰਦੇ ਹਨ, ਜਿਹੜੇ ਸਿਆਣੇ ਘਰਾਣੇ ਹਨ ਨਜਿੱਠਦੇ ਹਨ ਜੋ ਕਾਮਾਰੌਲੀ ਤੇ ਦੂਜਿਆਂ ਦੀਆਂ ਸਲਾਹਾਂ ਨਾਲ ਚਿੰਬੜ ਜਾਣ ਜੰਗ ਘਰ ਹੀ ਛੇੜੀ ਰੱਖਦੇ ਹਨ, ਦੇਸ਼ਾਂ ਜਾਂ ਦੂਜੀਆਂ ਕੌਮਾਂ ਨਾਲ ਤਾਂ ਕਦੀ ਭੀ ਵਰਤ ਸਕਦੇ ਹੀ ਨਹੀਂ, ਇਹ ਹਾਲ ਸਿੱਖਾਂ ਦਾ ਹੈ ਹਰ ਦੇਸ਼ ਵਿੱਚ ਜਾ ਕੇ ਵੱਸਦੇ ਹਨ, ਫੇਰ ਉਥੇ ਇੱਟ ਖੜਿੱਕਾ, ਅਮਨ-ਸ਼ਾਂਤੀ ਪ੍ਰਚਾਰਦੇ ਹਨ, ਪਰ ਵਾਸਤਵ ਵਿੱਚ ਹੈ ਨਹੀਂ, ਜੇਕਰ ਮੈਂ ਆਖਾਂ ਕਿ ਮੈਨੂੰ ਕੋਈ ਮਾਨਸਿਕ ਚਿੰਤਾ, ਸਰੀਰਕ ਕਸ਼ਟ, ਰੋਗ ਨਹੀਂ, ਸੱਚ ਨਹੀਂ, ਪਰ ਜੋ ਮੇਰਾ ਵਿਸ਼ਵਾਸ ਹੈ ਕਿ ਮਨੁੱਖ ਨੂੰ ਸਾਜਨ ਵੇਲੇ ਸਭ ਲੀਕਾਂ ਤਰੀਕਾਂ ਨਾਲ ਹੀ ਨੀਅਤ ਕੀਤੀਆਂ ਹਨ, ਜੀਵਨ ਦੇ ਸਫਰ ਦਾ ਰਿਟਰਨ ਟਿਕਟ ਨਾਲ ਹੀ ਭੇਜਿਆ ਹੈ, ਪਰ ਦੁਨੀਆਂ &lsquoਤੇ ਜੀਵਨ ਨੂੰ ਬਿਤਾਉਣ ਲਈ ਅਸੀਂ ਦਾਰੂ ਬੂਟੀ, ਉਹੜ ਪੋਹੜ ਕਰਦੇ ਹੀ ਹਾਂ, ਮੈਂ ਭੀ ਭਾਵੇਂ ਮੈਂ ਆਪਣੇ ਆਪ ਵਿੱਚ ਬਹੁਤੀ ਵਾਰੀ ਸੋਚਦੀ ਹਾਂ ਮੇਰਾ ਵਿਸ਼ਵਾਸ ਤਾਂ ਅਧੂਰਾ ਹੀ ਹੈ, ਅੱਜ ਅਮਰੀਕਨ ਕੁੜੀ ਦੇ ਪ੍ਰਿੰਸ ਐਡਰੂ ਨਾਲ ਕਿਸੇ ਵਿੱਚ ਸਿਵਲ ਕੇਸ ਚੱਲੂ, ਮੈਂ ਅਨੁਭਵ ਕੀਤਾ ਕਿ ਦੁਨੀਆਂ ਵਿੱਚ ਦੇਖੋ ਪੈਸੇ ਦੀ ਖਾਤਰ ਕੁੜੀ, ਵਕੀਲ ਜੱਜ ਗਵਾਹ ਆਦਿ ਸਭ ਮਿੱਟੀ ਪਲੀਤ ਨੂੰ ਕੋਈ ਮਹੱਤਤਾ ਨਹੀਂ ਦਿੰਦੇ ਕਿ ਕੁੜੀ ਦੀ ਹਰ ਤਰੀਕ ਤੇ ਹਰ ਅਖ਼ਬਾਰ ਖਬਰਾਂ ਵਿੱਚ ਕਿਵੇਂ ਵਿਪਰੀਤ ਕੀਤੀ ਜਾਂਦੀ ਹੈ ਪਰ ਪੈਸਾ ਤੀਬਰ ਹੈ, ਕਾਨੂੰਨ ਵਿੱਚ ਮੈਂ ਇਕ ਧਾਰਾ ਦੀ ਗੱਲ ਕਰਾਂ, ਬਾਲਗ ਆਯੂ, ਮੁੰਡਾ, ਕੁੜੀ ਦੇ ਨਾਵਾਜਬ ਕਾਰੇ ਵਿੱਚ ਮੁੰਡਾ ਹੀ ਦੋਸ਼ੀ ਹੁੰਦਾ ਹੈ, ਵਿਤਕਰਾ ਹੈ, ਪਰ ਕੋਈ ਜੱਜ ਇਸ ਪਾਸੇ ਨਹੀਂ ਸੋਚਦਾ ਤੇ ਕਾਨੂੰਨ ਵਿੱਚ ਸੋਧਾਂ ਦੀ ਦਲੀਲ ਦੇਵੇ, ਗੱਲ ਕੀ ਦੁਨੀਆਂ ਗਰਕਣੀ ਵਿੱਚ ਹੈ, ਕੇਵਲ ਭਾਰਤ ਜਾਂ ਸਿੱਖ ਹੀ ਇਸ ਕਿਸ਼ਤੀ ਵਿੱਚ ਨਹੀਂ, ਯਾਦ ਕਰੋ ਕੁਝ ਵਰੇ੍ਹ ਪਹਿਲਾਂ ਥਾਈਲੈਂਡ ਵਿੱਚ ਗੋਰੀ ਲੜਕੀ ਸੈਰ ਲਈ ਗਈ ਨਾਲ ਗੈਰ-ਮਨੁੱਖੀ ਕੰਮ ਹੋਇਆ ਤਾਂ ਉਥੋਂ ਦੇ ਮੁਖੀ ਨੇ ਆਖ ਦਿੱਤਾ ਸੀ ਕਿ ਭਾਈ ਜੇਕਰ ਸਾਡੇ ਦੇਸ਼ ਆਉਣਾ ਹੈ ਤਾਂ ਲੀੜੇ ਪਾ ਕੇ ਆਇਆ ਕਰੋ, ਬਿਲਕੱੁਲ ਠੀਕ ਸੀ, ਕੁੜੀਆਂ ਤਾਂ ਤਕਰਬੀਨ ਨੰਗੀਆਂ ਹੀ ਫਿਰਦੀਆਂ ਹਨ, ਬੰਦੇ ਭੀ ਪੱਛਮੀ ਦੇਸ਼ਾਂ ਵਿੱਚ ਹੀ ਨਹੀਂ ਹੁਣ ਭਾਰਤ ਸਗੋਂ ਹੀ ਅੱਗੇ ਹੈ, ਵਿਰਸਾ ਸੱਭਿਅਤਾ ਬੜੀ ਟੀਸੀ &lsquoਤੇ ਹੈ । ਸੁਣਦੇ ਸੀ ਕਿ ਲੇਖਕ ਲੀਹਾਂ ਪਾਉਣੇ ਹੁੰਦੇ ਹਨ, ਪਰ ਅੱਜ ਤਾਂ ਸਿੱਧ ਹੋ ਰਿਹਾ ਹੈ ਕਿ ਇਹ ਫਲੂਹੇ ਪਾਉਣੇ ਹਨ, ਦੁਨੀਆਂ &lsquoਤੇ ਕਹਿਰ, ਜਹਿਰ ਅਤੇ ਲਹਿਰ ਸਭ ਮੀਡੀਆ, ਲੇਖਕ, ਬੁਲਾਰੇ, ਗਵਈਏ, ਰਾਗੀ, ਢਾਡੀ, ਕਥਾਵਾਚਕ ਸਭ ਬਲਦੀ &lsquoਤੇ ਤੇਲ ਹੀ ਨਹੀਂ ਸਗੋਂ ਤੀਲੀਆਂ ਲਾਊ ਹਨ ।
ਪ੍ਰਸੰਗ :- ਗਰਬ ਨਾ ਕੀਜੇ ਮੂਰਖ ਗਵਾਰਾਂ ਕਿਥੋਂ ਤੇ ਕਿਵੇਂ ਅੰਕਿਤ ਕੀਤਾ, ਕੇਵਲ ਪ੍ਰਚਾਰਨ ਨੂੰ, ਨਹੀਂ ਭਾਈ ਮਨ ਵਿੱਚ ਵਸਾਉਣ ਨੂੰ, ਪਰ ਨਾ ਅਸੀਂ ਸਮਝਦੇ ਹਾਂ ਨਾ ਮੰਨਦੇ, ਤਾਂ ਹੀ ਕਸ਼ਟ, ਕਲਾ ਕਲੇਸ਼ ਦੇ ਵਿੱਚ ਰਹੀਦਾ ਹੈ । ਅਕਾਲ ਚੈਨਲ ਦੇ ਮ।ਦ। ਕੂੰਨਰ ਸਾਹਬ ਅਕਾਲ ਤਖ਼ਤ ਦੇ ਜਥੇਦਾਰ ਨੂੰ ਰਾਤ ਨੂੰ ਟੈਲੀਫੂਨ ਕਰਕੇ ਬਾਲ ਦਿਵਸ ਦਾ ਨਉ ਸੁਝਾਉਂਦੇ ਹਨ ਅਤੇ ਆ ਕੇ ਪ੍ਰਸਾਰਨ ਕਰਦੇ ਹਨ ਕਿ ਮੇਰੀ ਦਲੀਲ ਦਾ ਨਉ ਜਥੇਦਾਰ ਨੇ ਮੰਨ ਲਿਆ ਤੇ ਆਗਿਆ ਦੇ ਦਿੱਤੀ ਕਿ ਪ੍ਰਸਾਰਨ ਕਰ ਦਿਉ ਜਥੇਦਾਰ ਸਾਹਬ ਨੂੰ ਪੁੱਛੋ ਕਿ ਤੁਸੀਂ ਆਖਦੇ ਹੋ ਕਿ ਪ੍ਰਧਾਨ ਮੰਤਰੀ, ਸਿੱਖ ਜਥੇਬੰਦੀਆਂ ਸੰਸਥਾਵਾਂ ਨਾਲ ਮਸ਼ਵਰਾ ਕਰਦੇ ਤਾਂ ਫੇਰ ਚੈਨਲ ਨੂੰ ਕਿਹੜੀ ਧਾਰਮਿਕ ਸੰਸਥਾ ਮੰਨੇ ਬਗੈਰ ਕਿਸੇ ਦੀ ਸਲਾਹ ਹੀ ਪ੍ਰਮੰਨ ਧਰਿਆ ? ਤਾਂ ਹੀ ਤਾਂ ਆਪਤੀਆਂ ਹੁੰਦੀਆਂ ਹਨ, ਮੈਂ ਤਾਂ ਜਥੇਦਾਰ ਸਾਹਬ ਨੂੰ ਈ।ਮੇਲ ਕਰ ਦਿੱਤਾ ਹੈ, ਮੈਂ ਨਿਰਪੱਖ ਲੇਖਕ ਹਾਂ, ਪੱਖਪਾਤ ਨੂੰ ਮਾਨਤਾ ਨਹੀਂ ਦਿੰਦੀ, ਅਕਾਲ ਤਖ਼ਤ ਦੇ ਜਥੇਦਾਰ ਸੁਪਰੀਮ ਜੱਜ ਹਨ ਤਾਂ ਫੈਸਲੇ ਇਸ ਤਰ੍ਹਾਂ ਫੇਰ ਅਲੋਚਕਾਂ ਨਾਲ ਅਸੀਂ ਉਲਝਣ ਲਈ ।
ਆਈਏ ਸਿਆਸਤ ਵੱਲ : ਕੇਵਲ ਪੰਜਾਬ ਵਿੱਚ ਹੀ ਨੇਰ੍ਹੀ ਨੀ ਵੱਗਦੀ, ਇਥੇ ਦੇਖੋ ਕਿਵੇਂ ਪ੍ਰਧਾਨ ਮੰਤਰੀ ਦੁਆਲੇ ਵਿਰੋਧੀ ਹੀ ਨਹੀਂ ਟੋਰੀ ਭੀ ਦੜੰਗੇ ਲਾ ਰਹੇ ਹਨ, ਹੁਣ ਉਧਰੋਂ ਪ੍ਰੈੱਸ ਦੀ ਕਹਾਣੀ &lsquoਤੇ ਅਚੰਭਾ ਭਾਵੇ ਨਹੀਂ ਪਰ ਚੀਨ ਤੋਂ ਦਾਨ ਲੈਣਾ ਲੇਬਰ ਦਾ ਸ਼ੈਡੋ ਮੰਤਰੀ ਭਾਵੇਂ ਲੁਕੀ ਛਿਪੀ ਵਾਰਤਾ ਨਹੀਂ ਕਿ ਸੱਚ ਹੀ ਹੈ, ਪੰਜਾਬ ਜਾਂ ਭਾਰਤ ਵਿੱਚ ਕਿਸਾਨ ਅੰਦੋਲਨ ਕਿਧਰੇ ਨਰਮਾ ਵੇਚ ਕੇ ਲੜਿਆ ਹੈ, ਹੁਣ ਕਿਸਾਨਾਂ ਨੇ ਚੋਣਾਂ ਦੇਖ ਲਵੋ ਵਿਦੇਸ਼ੀ ਪੈਸੇ ਵੰਡਣ ਪਹੁੰਚ ਗਏ, ਹਾਲੇ ਇਹ ਲੋਕ ਪੰਜਾਬ ਦੇ ਹਿਤੈਸ਼ੀ, ਗਹਿਣੇ ਰੱਖਣ ਬਾਹਰਲੀਆਂ ਤਾਕਤਾਂ ਕੋਲ ਤੇ ਪ੍ਰਸ਼ੰਸ਼ਕ ਨਿੱਤ ਬੈਠਕਾਂ ਕੱਢਦੇ ਨੇ ਜੇ ਕੋਈ ਆਖ ਦੇਵੇ ਕਿ ਇਹ ਦੇਸ਼ ਦੇ ਵਫ਼ਾਦਾਰ ਨਹੀਂ ਤਾਂ ਪਉੜ ਚੁੱਕ ਲੈਂਦੇ ਹਨ । ਆਹ ਇੰਗਲੈਂਡ ਵਿੱਚ ਚੈਨਲਾਂ &lsquoਤੇ ਹੀ ਦੇਖ ਲਵੋ ਪ੍ਰੋਗਰਾਮ ਦੇਣੇ ਕੋਈ ਕਿਸੇ ਦੇ ਹੱਕ ਵਿੱਚ ਕੋਈ ਦੂਜੇ ਦੇ, ਲੰਗਰ ਨਹੀਂ ਜੋ ਫਰੀ ਹੈ, ਇਨ੍ਹਾਂ ਦੇ ਕਿੱਤੇ ਹਨ, ਖੱਟੀ ਹੋਰ ਗੰਨਾ ਮਿੱਲਾਂ &lsquoਤੇ ਵੇਚ ਕੇ ਕਰਨੀ ਹੈ, ਬੁਲਾਰੇ ਉਹ ਹੀ ਹਨ ਗਿਣਤੀ 20 ਕੁ ਹੁਣ ਨਉ ਪੁੱਛਣੋ ਦੱਸਣੋਂ ਗੁਰੇਜ਼ ਹੈ ਕਿ ਲੋਕੀ ਜਾਣ ਨਾ ਜਾਣ ਕਿ ਇਹ ਉਹੀ ਹਨ ।
ਕੁਝ ਜਰੂਰੀ ਸਾਂਝ ਕਿ ਪੰਜਾਬ ਵਿੱਚ ਕੌਣ ਕੌਣ ਸਿਆਸੀ, ਮੱਕਾਰ ਤੇ ਕੌਣ ਸਰੋਕਾਰ, ਮਨਪ੍ਰੀਤ ਸਿੰਘ ਬਾਦਲ ਵਫ਼ਾਦਾਰ ਹੋ ਨੀ ਸਕਦਾ, ਸਿੱਧੂ ਬੜਬੋਲਾ, ਚੰਨੀ ਮੀਸਣਾ, ਰੰਧਾਵਾ ਖੱਚਰਾ, ਰਾਜੇਵਾਲ ਕੇਜਰੀਵਾਲ ਦੀ ਫੋਟੋ ਕਾਪੀ, ਭਗਵੰਤ ਮਾਨ ਪੱਕਾ ਕਾਮਰੇਡ, ਹਰਜੀਤ ਸਿੰਘ ਗਰੇਵਾਲ ਪੂਰਾ ਮਲਵਈ, ਸੁਖਦੇਵ ਸਿੰਘ ਢੀਂਡਸਾ ਮਿੰਨਾ, ਬ੍ਰਹਮਪੁਰਾ ਲਾਈ ਲੱਗ ਤੇ ਅਸੱਭਿਅਕ, ਹਰਸਿਮਰਤ ਕੌਰ ਗੋਡੇ ਗਿੱਟੇ ਭੰਨ, ਪ੍ਰੋਫੈਸਰ ਬਲਜਿੰਦਰ ਕੌਰ ਹਾਈ ਕਮਾਂਡ ! ਜੀ ਜਨਾਬ, ਸਰਵਜੀਤ ਕੌਰ ਮਾਣੂਕੇ ਵਿੱਚ ਜਗਰਾਵਾਂ ਦੇ ਲਗਦੀ ਰੋਸ਼ਨੀ ਮਾਰੀ, ਦਲਿਤ ਦਾ ਟਿਕਟ ਐ ਮੇਰੇ ਕੋਲ, ਬੀਬੀ ਭੱਠਲ ਅੱਗ ਪਾਣੀਆਂ ਵਿੱਚ ਲਾਈਏ, ਬਿਕਰਮ ਸਿੰਘ ਮਜੀਠੀਆ ਮਗਰੇ ਹੀ ਆਂ ਠੋਕੂ, ਸੁਖਬੀਰ ਸਿੰਘ ਬਾਦਲ ਮੈਨੂੰ ਭੰਗੜਾ ਨੀ ਆਉਂਦਾ ਮੇਰੇ ਵਿਕਾਸਾਂ ਦੀ ਪਟਾਰੀ ਤਾਂ ਦੇਖ ਲਵੋ, ਵੱਡੇ ਬਾਦਲ ਸਾਹਬ ਭੈਣਾਂ ਰੋਂਦੀਆਂ ਨੂੰ ਵੀਰ ਵਰਾਉਂਦੇ, ਸਿਰ &lsquoਤੇ ਹੱਥ ਧਰਕੇ, ਕਪਤਾਨ ਸਾਹਬ ਗੋਤੇ ਖੋਰ ਬਾਕੀ ਫੇਰ ਸਹੀ ਹੱਥਲੇ ਪਰਚੇ ਦੇ ਕ੍ਰਮਵਾਰ ਲੇਖਾਂ ਦੀ ਗੋਦੜੀ :-
(1) ਸਿਵੇ ਠੰਡੇ ਸਨ ਹੋਏ, ਪ੍ਰਧਾਨ ਮੰਤਰੀ ਨੂੰ ਨਹੋਰਾ, ਬੀਬੀ ਜੀ ਕੀ ਫੇਰ ਕਿਸਾਨ ਚੋਣਾਂ ਲਈ ਕੁੱਦਣ ਵੇਲੇ ਫਾਇਰ ਬ੍ਰਿਗੇਡ ਸੱਦ ਗਏ ? 
(2) ਹੁਣ ਧੀਆਂ ਨਾਲ ਲੋਹੜਾ ਨਾ ਕਰੋ, ਸਾਡੇ ਭਾਈਚਾਰੇ ਵਿੱਚ ਹੁਣ ਨਹੀਂ ਲੇਖਕਾਂ ਜੀ ।
(3) ਬਾਤ ਦਾ ਬਤੰਗੜ ਇਹ ਕਾਂਗਰਸ ਸਫਾਂ ਬੜਾ ਪ੍ਰਚਾਰ ਕਰ ਚੁੱਕੀਆਂ ਹਨ ਕੋਈ ਨਮਾ ਨੁਕਤਾ ਲਿਖੋ ਜੀ ।
(4) ਮੋਦੀ ਤੋਂ ਪੰਜਾਬ ਤੋਂ ਵਾਪਸ ਮੁੜਨਾ, ਬਨਣਾ ਕੁਝ ਨਹੀਂ ਲੇਖਕ ਸਾਹਬ ਸੁਪਰੀਮ ਕੋਰਟ ਨੂੰ ਜਾਂਚ ਬੰਦ ਕਰਨ ਲਈ ਆਦੇਸ਼ ਜਾਰੀ ਕਰੋ, ਕਦੀ ।
(5) ਕਾਂਗਰਸ ਦੇ ਕੀਤੇ ਕਤਲੇਆਮ ਭੋਲੇ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਵਿੱਚ ਹੀ ਲੱਥ ਪੱਥ ਵੱਲ ਭੀ ਧਿਆਨ ਧਰ ਲਿਆ ਕਰੋ, ਭਾਵੇਂ ਹਿਰਦੇ ਵਿੱਚ ਤਾਂ ਨਹੀਂ ਇਹ ਭਗਤ ਬੱਸ ਸ਼ਾਬਾ ਸ਼ਾਬਾ ਕਹਿਣ ਜੋਗੇ ਹੀ ਹਨ ।
(6) ਪਰੰਪਰਾਵਾਂ ਨਾਲ ਬੱਝੀ ਭਾਰਤੀ ਔਰਤ, ਕੀੜੀ ਨੂੰ ਠੂਠਾ ਦਰਿਆ, ਆਪਾਂ ਤਾਂ ਪੰਜਾਬੀ ਦੀ ਹੀ ਗੱਲ ਕਰੀਏ, ਢੁੱਕਵੀਂ ਕਹਾਣੀ ਤੇ ਨਿੱਜੀ ਤਜ਼ਰਬਾ ਜਾਗਰੂਕ ਕਰਨ ਲਈ ਲਿਖਤਾਂ ਦੀ ਲੋੜ ਹੈ, ਉਦਮ, ਉਪਰਾਲਾ ਸ਼ਲਾਘਾ ਮੰਗਦਾ ਹੈ । 
ਅੰਤ ਵਿੱਚ ਸਿਆਸਤ ਦੀ ਹੀ ਪੂਜਾ ਇਨ੍ਹੀਂ ਦਿਨੀਂ ਹੁੰਦੀ ਰਹਿਣੀ ਹੈ, ਕਹਾਵਤ ਮੁਸੀਬਤ ਮੇਂ ਤੋ ਕਾਫਰ ਵੀ ਖੁਦਾ ਕੀ ਬਾਤ ਕਰਤੇ ਹੈਂ, ਹੁਣੇ ਮੈਂ ਉੱਘੇ ਪੱਤਰਕਾਰ ਤੇ ਸਿਆਸਤਦਾਨ, ਗੋਦਾਰਾ ਤੇ ਖੁਸ਼ਹਾਲ ਸਿੰਘ ਸੁਣੇ, ਬੜੀ ਸੁਲਝੀ ਜਾਣਕਾਰੀ ਮਿਲੀ, ਆਪ ਦੇ ਸਭ ਮਨਸੂਬੇ ਜਾਹਰ ਕਰ ਦਿੱਤੇ, ਹਾਲ ਇਹ ਭੀ ਹੈ ਕਿ ਇਹ ਕੀ ਸਾਜਿਸ਼ ਹੈ ਕੇਜਰੀਵਾਲ ਰਾਘਵ ਚੱਢਾ ਪੰਜਾਬ ਵਿੱਚ ਹੀ ਰਹਿੰਦੇ ਹਨ, ਕੀ ਫੇਰ ਪੰਜਾਬ ਵਿੱਚ ਆਪ ਵਿੱਚ ਕਾਬਲ ਬੰਦਾ ਨਹੀਂ ? ਜਾਂ ਸ਼ਾਇਦ ਚੈਨਲਾਂ &lsquoਤੇ ਪੈਸੇ ਮੰਗਣ ਵਾਂਗੂੰ ਖਾਸ ਬੰਦੇ ਲੋੜੀਂਦੇ ਹਨ । ਪਰ ਪੰਜਾਬੀ ਬੌਂਦਲੇ ਪਏ ਨੇ, ਅਸਲ ਵਿੱਚ ਮਨੁੱਖੀ ਸੋਚ ਤੇ ਮਾਨਸਿਕਤਾ ਅਰੋਗ ਨਹੀਂ, ਲੇਖਕ ਤਾਂ ਸਗੋਂ ਧਸੇ ਪਏ ਨੇ ਮੁਹਾਲੀ ਤੋਂ ਲੇਖਕ ਦੇਖੇ ਚਾਰ ਕੁ ਦੇਸ਼ਾਂ ਦੇ ਮੁਖੀਆਂ ਦੇ ਕਤਲ ਦੀ ਕਥਾ ਕਰਕੇ ਲਿਖਦਾ ਹੈ ਮੋਦੀ ਨੂੰ ਕੋਈ ਖਤਰਾ ਨਹੀਂ ਅਤੇ ਇਹ ਮੁੱਦਾ ਕੇਵਲ ਸਿਆਸੀ ਹੈ ਸੁਰੱਖਿਆ ਗੱਲ ਬੇਕਾਰ ਸਿੰਘ ਜੀ ਫੇਰ ਕਤਲ ਕੀਤੇ ਦੇਸ਼ਾਂ ਦੇ ਮੁਖੀਆਂ ਦੀ ਗੱਲ ਨਾ ਕਰਦੇ ਤੁਸੀਂ ਆਪ ਤਾਂ ਝੂਠੇ ਨਾ ਪੈਂਦੇ, ਪਰ ਨਿਮੋਝੂਣਾ ਕਿਹੜਾ ਸਹੁਰਾ ਨਿਯਮ ਜੋ ਕਲਮਾਂ ਦੇ ਨੇੜੇ ਆਵੇ, ਕਾਲੇ ਨਾਗ ਡੱਸਣੋ ਨਾ ਰਹਿੰਦੇ, ਮੌਕਾ ਦਿਉ ਕਰਨੇ ਦੇਖਦੇ ਨਹੀਂ ਕਿ ਕਿੱਡਾ ਕਾਬਲ ਬੰਦਾ ਸੁਖਪਾਲ ਖਹਿਰਾ ਇਨ੍ਹਾਂ ਐੱਨ।ਆਰ।ਆਈਆਂ ਦੇ ਧੰਨ ਦਾ ਡੱਸਿਆ, ਅੱਜ ਜੇਲ੍ਹੀ ਡੱਕਿਆ ਬੈਠਾ, ਭਗਵੰਤ ਮਾਨ ਦੀ ਗੁੜ੍ਹਤੀ ਹੀ ਹੈ ਘੱਟ ਨਹੀਂ, ਸਭ ਨੂੰ ਠਿੱਬੀ ਲਾਈ ਹੈ । ਕੇਜਰੀਵਾਲ ਤਾਂ ਪੰਜਾਬੋਂ ਕੋਈ ਕੌਡਾ ਲੱਭ ਰਿਹਾ ਹੈ, ਨਾਲੇ ਜਦੋਂ ਕੋਈ ਇੰਗਲੈਂਡੀਆਂ ਅੰਦਰ ਡੱਕਿਆ ਅਲਾ ਧਿਆਉਣਗੇ । ਸਾਡੇ ਆਪਣੇ ਦੇਸ਼ ਦਾ ਤਕੀਆ ਡਾਵਾਂਡੋਲ ਹੈ, ਅੱਜ ਭੂਤਰੇ ਜੱਗ ਦਾ ਤਾਂ ਰਾਮ ਬੇਲੀ, ਭਮੱਤਰੇ ਫਿਰਦੇ ਹਾਂ, ਬਖ਼ਸ਼ ਦੇਹ ਦਾਤਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ