image caption:

‘KGF Chapter 2’ ‘ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਹੈ ਰਵੀਨਾ ਟੰਡਨ

 ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਇਨ੍ਹੀਂ ਦਿਨੀਂ ਆਪਣੀ ਨੈੱਟਫਲਿਕਸ ਸੀਰੀਜ਼ &lsquoਆਰਣਯਕ&rsquo ਦੀ ਸਫਲਤਾ ਦਾ ਜਸ਼ਨ ਮਨਾ ਰਹੀ ਹੈ। ਰਵੀਨਾ ਨੇ ਇਸ ਥ੍ਰਿਲਰ-ਡਰਾਮਾ ਸੀਰੀਜ਼ &lsquoਚ ਪੁਲਸ ਅਫਸਰ ਦੀ ਭੂਮਿਕਾ ਨਿਭਾਈ ਹੈ। ਜਲਦ ਹੀ ਅਦਾਕਾਰਾ ਬਲਾਕਬਸਟਰ ਹਿੱਟ ਫਿਲਮ &lsquoਕੇਜੀਐਫ&rsquo ਦੇ ਦੂਜੇ ਭਾਗ &lsquoਕੇਜੀਐਫ 2&rsquo &lsquoਚ ਨਜ਼ਰ ਆਵੇਗੀ।
ਇਸ ਫਿਲਮ ਨਾਲ ਰਵੀਨਾ ਕੰਨੜ ਫਿਲਮ ਇੰਡਸਟਰੀ &lsquoਚ ਡੈਬਿਊ ਕਰਨ ਜਾ ਰਹੀ ਹੈ। ਯਸ਼ ਸਟਾਰਰ ਇਸ ਫਿਲਮ &lsquoਚ ਰਵੀਨਾ ਟੰਡਨ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਕਿਹਾ ਜਾ ਰਿਹਾ ਸੀ ਕਿ ਰਵੀਨਾ ਫਿਲਮ &lsquoਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ &lsquoਚ ਨਜ਼ਰ ਆਵੇਗੀ ਪਰ ਅਜਿਹਾ ਨਹੀਂ ਹੈ। ਇਸ &lsquoਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਨੇ ਖੁਦ ਦੱਸਿਆ ਹੈ। ਰਵੀਨਾ ਨੇ ਕਿਹਾ, &ldquoਫਿਲਮ ਵਿੱਚ ਕੁਝ ਵੀ ਇੰਦਰਾ ਗਾਂਧੀ ਨਾਲ ਸਬੰਧਤ ਨਹੀਂ ਹੈ। ਨਾ ਤਾਂ ਮੇਰਾ ਕਿਰਦਾਰ, ਨਾ ਹੀ ਮੇਰਾ ਲੁੱਕ। ਨਾ ਹੀ ਇਸ ਫਿਲਮ ਵਿੱਚ ਉਸ ਦਾ ਕੋਈ ਹਵਾਲਾ ਹੈ। ਇਹ ਫਿਲਮ 80 ਦੇ ਦਹਾਕੇ ਦੀ ਕਹਾਣੀ &lsquoਤੇ ਆਧਾਰਿਤ ਹੈ। ਕਿਉਂਕਿ ਮੈਂ ਫਿਲਮ ਵਿੱਚ ਹਾਂ। ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਅ ਰਹੀ ਹਾਂ, ਇਸ ਲਈ ਲੋਕਾਂ ਨੇ ਇਸ ਕਿਰਦਾਰ ਨੂੰ ਉਨ੍ਹਾਂ ਦੇ ਨਾਂ ਨਾਲ ਜੋੜ ਦਿੱਤਾ ਸੀ।