image caption:

ਅਭਿਨੇਤਰੀ ਸੱਤ ਫਿਲਮਾਂ ਵਿੱਚ ਨਜ਼ਰ ਆਵੇਗੀ ਰਕੁਲਪ੍ਰੀਤ

 ਅਭਿਨੇਤਰੀ ਰਕੁਲਪ੍ਰੀਤ ਸਿੰਘ ਦੀਆਂ ਇਸ ਸਾਲ ਸੱਤ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ ਵਿੱਚੋਂ ਛੇ ਹਿੰਦੀ ਹਨ। ਇਨ੍ਹਾਂ ਵਿੱਚੋਂ ਆਯੁਸ਼ਮਾਨ ਖੁਰਾਣਾ ਨਾਲ &lsquoਡਾਕਟਰ ਜੀ&rsquo, ਅਮਿਤਾਭ ਬੱਚਨ, ਅਜੈ ਦੇਵਗਨ ਨਾਲ &lsquoਰਨਵੇਅ 34&rsquo, ਸਿਧਾਰਥ ਮਲਹੋਤਰਾ, ਅਜੈ ਦੇਵਗਨ ਨਾਲ &lsquoਥੈਂਕ ਗੌਡ&rsquo ਅਤੇ ਅਕਸ਼ੈ ਕੁਮਾਰ ਨਾਲ &lsquoਛੱਤਰੀ ਵਾਲੀ&rsquo ਅਤੇ &lsquoਅਟੈਕ&rsquo ਹਨ।
ਇਸ ਬਾਰੇ ਰਕੁਲ ਨੇ ਕਿਹਾ, &lsquo&lsquoਆ ਹੈ ਕਿ 2022 ਮੇਰੇ ਲਈ ਸਭ ਤੋਂ ਵਧੀਆ ਸਾਲਾਂ ਵਿੱਚੋਂ ਇੱਕ ਹੋਵੇਗਾ। ਮੈਂ 2022 ਲਈ ਬਹੁਤ ਉਤਸ਼ਾਹਤ ਹਾਂ, ਕਿਉਂਕਿ ਇਸ ਸਾਲ ਮੇਰੀਆਂ ਸੱਤ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਨ੍ਹਾਂ ਵਿੱਚੋਂ ਛੇ ਹਿੰਦੀ ਹਨ। ਆਸ ਹੈ ਕਿ ਲੋਕ ਫਿਲਮਾਂ ਪਸੰਦ ਕਰਨਗੇ। ਸਾਰੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ। ਜਦੋਂ ਫਿਲਮਾਂ ਰਿਲੀਜ਼ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਤੁਸੀਂ ਦੇਖੋਗੇ ਕਿ ਹਰ ਕਿਰਦਾਰ ਇੱਕ-ਦੂਜੇ ਤੋਂ ਵੱਖਰਾ ਹੈ। ਹਰ ਫਿਲਮ ਵੱਖਰੀ ਸ਼ੈਲੀ ਉੱਤੇ ਆਧਾਰਤ ਹੈ।&rdquo