image caption:

ਜੌਰਡਨ ਸੰਧੂ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਏ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ, ਤਸਵੀਰਾਂ ਹੋ ਰਹੀਆਂ ਵਾਇਰਲ

 ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਵਿਆਹ ਤੋਂ ਬਾਅਦ ਜੌਰਡਨ ਸੰਧੂ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਸ ਰਿਸੈਪਸ਼ਨ &lsquoਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ । ਸੋਸ਼ਲ ਮੀਡੀਆ &lsquoਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ &lsquoਤੇ ਇੱਕ ਤਸਵੀਰ ਵਾਇਰਲ ਜੋ ਰਹੀ ਹੈ । ਜਿਸ &lsquoਚ ਜੌਰਡਨ ਸੰਧੂ ਆਪਣੀ ਵਾਈਫ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਰਿਸੈਪਸ਼ਨ &lsquoਚ ਪੰਜਾਬੀ ਇੰਡਸਟਰੀ ਦੀ ਗਾਇਕਾ ਗੁਰਲੇਜ ਅਖਤਰ ਵੀ ਆਪਣੇ ਪਤੀ ਦੇ ਨਾਲ ਪਹੁੰਚੀ ਹੋਈ ਸੀ ।
ਇਸ ਤੋਂ ਇਲਵਾ ਬੰਟੀ ਬੈਂਸ, ਐਮੀ ਵਿਰਕ ਸਣੇ ਹੋਰ ਕਈ ਪੰਜਾਬੀ ਸਿਤਾਰੇ ਵੀ ਇਸ ਰਿਸੈਪਸ਼ਨ &lsquoਚ ਸ਼ਾਮਿਲ ਹੋਏ ਸਨ । ਸਰਗੁਨ ਮਹਿਤਾ, ਨਿਮਰਤ ਖਹਿਰਾ ਨੇ ਤਾਂ ਨੱਚ ਨੱਚ ਕੇ ਖੂਬ ਇਨਜੁਆਏ ਕੀਤਾ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਦੇ ਨਾਲ ਵਿਆਹ &lsquoਚ ਚਾਰ ਚੰਨ ਲਗਾਏ ।
ਦਿਲਪ੍ਰੀਤ ਢਿੱਲੋਂ, ਮਨਮੋਹਨ ਵਾਰਿਸ ਸਮੇਤ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ । ਜੌਰਡਨ ਸੰਧੂ ਦੇ ਘਰ ਬੀਤੇ ਕਈ ਦਿਨਾਂ ਤੋਂ ਰੌਣਕਾਂ ਲੱਗੀਆਂ ਹੋਈਆਂ ਸਨ । ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ । ਪਰ ਇਸ ਦੀ ਪੁਸ਼ਟੀ ਉਦੋਂ ਹੋਈ ਸੀ ਜਦੋਂ ਜੌਰਡਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ &lsquoਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ &lsquoਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਵਿਆਹ &lsquoਚ ਸ਼ਾਮਿਲ ਸਭ ਮਹਿਮਾਨਾਂ ਅਤੇ ਸੈਲੀਬ੍ਰੇਟੀਜ਼ ਦਾ ਸ਼ੁਕਰੀਆ ਅਦਾ ਕੀਤਾ ਹੈ ।