image caption:

ਪੰਜਾਬੀ ਦੇ ਉੱਘੇ ਗੀਤਕਾਰ ਦੇਵ ਥਰੀਕੇ ਵਾਲਾ ਨਹੀਂ ਰਹੇ

 ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਬੋਹੜ ਮੰਨੇ ਜਾਂਦੇ ਦੇਵ ਥਰੀਕਿਆ ਵਾਲੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਤਰ੍ਹਾਂ ਦੇ ਗਾਇਕ ਦਾ ਚਲ਼ੇ ਜਾਣਾ ਪੰਜਾਬੀ ਗਾਇਕੀ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਦੇਵ ਥਰੀਕਿਆ ਵਾਲਾ ਨੇ ਕੁਲਦੀਪ ਮਾਣਕ, ਅਤੇ ਹੋਰ ਕਈ ਗਾਇਕਾਂ ਨੂੰ ਬੋਲ ਦਿੱਤੇ। ਜ਼ਿਲ੍ਹਾ ਲੁਧਿਆਣਾ ਦੇ ਥਰੀਕਾ ਪਿੰਡ ਦੇ ਰਹਿਣ ਵਾਲੇ ਸੀ ਦੇਵ ਥਕੀਰੇ ਵਾਲਾ। 9 ਸਤੰਬਰ 1939 ਨੂੰ ਪਿੰਡ ਥਰੀਕੇ ਵਿੱਚ ਦੇਵ ਜੀ ਦਾ ਜਨਮ ਹੋਇਆ। ਮਾਪਿਆ ਨੇ ਉਹਨਾਂ ਦਾ ਨਾਮ ਹਰਦੇਵ ਸਿੰਘ ਦਿਲਗੀਰ ਰੱਖਿਆ ਸੀ, ਉਹਨਾਂ ਨੇ ਪੰਜਾਬੀ ਵਿੱਚ ਲੋਕ ਗੀਤ, ਕਥਾਵਾਂ ਅਤੇ ਹੋਰ ਵੰਨਗੀਆਂ ਵੀ ਲਿਖੀਆਂ।

ਉਹਨਾਂ ਦਾ ਪੰਜਾਬ ਵਿੱਚ ਬਹੁਤ ਸਨਮਾਨ ਹੋਇਆ। ਉਹਨਾਂ ਦੇ ਨਾਮ 'ਤੇ ਇੰਗਲੈਂਡ ਵਿੱਚ ਇੱਕ ਸੁਸਾਇਟੀ ਬਨਾਈ ਗਈ ਹੈ, ਉਹ ਸੁਸਾਇਟੀ ਪੰਜਾਬੀ ਤੋਂ ਗਏ ਹੋਏ ਕੱਬਡੀ ਖਿਡਾਰੀ, ਗਾਇਕ ਆਦਿ ਦਾ ਚੰਗਾ ਸਨਮਾਨ ਕਰਦੀ ਹੈ। ਉਸ ਸੁਸਾਇਟੀ ਨੇ ਦੇਵ ਜੀ ਦੀ ਸਾਲਾਨਾ ਪੈਨਸ਼ਨ ਵੀ ਲਾਈ ਹੋਈ ਹੈ।