image caption:

ਪੰਜਾਬੀ ਦੇ ਪ੍ਸਿੱਧ ਕੁਮੇਟੇਟਰ ਸਤਪਾਲ ਖਡਿਆਲ ਦਾ ਲਿਖਿਆ ਗੀਤ ਗਾਇਕ ਰਮਜ਼ਾਨ ਦੀ ਆਵਾਜ਼ ਵਿੱਚ ਤਿੱਖੇ ਗੰਡਾਸੇ ਰੀਲਿਜ਼

 ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਪੰਜਾਬੀ ਦੇ ਪ੍ਸਿੱਧ ਕਬੱਡੀ ਕੁਮੇਟੇਟਰ ਸਤਪਾਲ ਮਾਹੀ ਖਡਿਆਲ ਦਾ ਲਿਖਿਆ ਗੀਤ ਤਿੱਖੇ
ਗੰਡਾਸੇ ਪ੍ਸਿੱਧ ਗਾਇਕ ਰਮਜ਼ਾਨ ਦੀ ਆਵਾਜ਼ ਤੇ ਐਮ ਵੀ ਦੇ ਸੰਗੀਤ ਵਿੱਚ ਅੱਜ ਐਮ ਕੇ ਕੰਕੈਟਰਜ ਵਜੋਂ ਮੈਡਮ ਐਮ ਕੇ ਦੀ ਅਗਵਾਈ ਵਿੱਚ ਸਾਂਝ ਪ੍ਰੋਡਕਸ਼ਨ ਵਿੱਚ ਉੱਘੇ ਖੇਡ ਪ੍ਮੋਟਰ ਜਤਿੰਦਰ ਜੌਹਲ ਨੇ ਰੀਲਿਜ਼ ਕੀਤਾ ਹੈ।
ਪੰਜਾਬੀ ਦੇ ਪ੍ਸਿੱਧ ਲੇਖਕ ਮਾਹੀ ਖਡਿਆਲ ਦਾ ਇਹ ਦੂਜਾ ਗੀਤ ਹੈ ਜਿਸ ਨੂੰ ਪਹਿਲੇ ਦਿਨ ਹੀ ਸਰੋਤਿਆਂ ਵਲੋਂ ਭਰਪੂਰ ਪਿਆਰ ਮਿਲਿਆ ਹੈ। ਇਸ ਮੌਕੇ ਖੇਡ ਪ੍ਮੋਟਰ ਜਤਿੰਦਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਦੀ ਭਰਪੂਰ ਕੋਸ਼ਿਸ਼ ਹੈ ਕਿ ਖੇਡਾਂ ਦੇ ਨਾਲ ਨਾਲ ਪੰਜਾਬੀ ਸੰਗੀਤ ਨੂੰ ਵੀ ਪ੍ਰਫੁੱਲਤ ਕੀਤਾ ਜਾਵੇ। ਗੀਤ ਦੇ ਬੋਲਾਂ ਵਿੱਚ ਪੰਜਾਬ ਦੀ ਭਲਵਾਨੀ, ਅਣਖ, ਮੜਕ ਦੀ ਵੀ ਗੱਲ ਹੈ। ਸਭਿਆਚਾਰ ਨੂੰ ਮੁੱਖ ਰੱਖ ਕੇ ਲਿਖਿਆ, ਗਾਇਆ ਤੇ ਫਿਲਮਾਇਆ ਗੀਤ ਪੰਜਾਬੀ ਸਰੋਤਿਆਂ ਦੀ ਕਚਿਹਰੀ ਵਿੱਚ ਪ੍ਰਵਾਨ ਚੜੇਗਾ।।