image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਘੜੀ ਮੁੜੀ ਬੰਦੀ ਸਿੰਘਾਂ ਬਾਰੇ ਚਰਚਾ ਸੁਣ ਸੁਣ ਮੈਂ ਵਿਸ਼ਲੇਸ਼ਣ ਕੀਤਾ ਕਿ ਬੰਦੀ ਸਿੰਘ ਜਾਂ ਸਿਆਸੀ ਕੈਦੀ ਕੌਣ ਹੁੰਦੇ ਹਨ

 ਘੜੀ ਮੁੜੀ ਬੰਦੀ ਸਿੰਘਾਂ ਬਾਰੇ ਚਰਚਾ ਸੁਣ ਸੁਣ ਮੈਂ ਵਿਸ਼ਲੇਸ਼ਣ ਕੀਤਾ ਕਿ ਬੰਦੀ ਸਿੰਘ ਜਾਂ ਸਿਆਸੀ ਕੈਦੀ ਕੌਣ ਹੁੰਦੇ ਹਨ 

ਅਦਬ, ਮਾਣ ਅਤੇ ਸਤਿਕਾਰ
ਵਿਸਰੇ ਸਭ ਵਿੱਚੋਂ ਸੰਸਾਰ
ਸਿੱਖ ਧਰਮ ਵਿੱਚ ਅਧਰਮੀ ਭਰਮਾਰ
ਛੱਡਣਗੇ ਲਾ ਕੇ ਬੇੜਾ ਪਾਰ
  ਇਹ ਸਤਰਾਂ ਮੈਂ ਕਿਹੜੀ ਬਹਿਣੀ ਬਹਾ ਵਿੱਚ ਲਿਖੀਆਂ, ਪਹਿਲਾਂ ਪੰਜਾਬ ਵਿੱਚ ਇਕ ਧੜਾ ਬਣਿਆਂ ਜੀ ਗੁਰੂ ਗ੍ਰੰਥ ਦਾ ਸਤਿਕਾਰ ਨਹੀਂ ਹੋ ਰਿਹਾ, ਅਸੀਂ ਸਬਕ ਸਿਖਾਵਾਂਗੇ, ਹੁਣ ਫੇਰ ਇੰਗਲੈਂਡ ਵਿੱਚ ਬੁੱਲਾ ਆ ਗਿਆ, ਮੁੱਦਾ ਖੜਾ ਹੈ ਜੀ ਮਿਡਲੈਂਡ ਵਿੱਚ ਬਾਬਾ ਸੰਗ ਦੇ ਗੁਰਦੁਆਰੇ ਇਸ ਸਤਿਕਾਰ ਕਮੇਟੀ ਨੇ ਜੋ ਉਜਾਗਰ ਹੋਇਆ ਹੈ ਕਿ ਭਾਰੀ ਗਿਣਤੀ ਵਿੱਚ ਸਰੂਪ ਤੇ ਗੁਟਕੇ ਤਾਂ ਸੈਂਕੜੇ ਟੱਪ ਗਏ, ਇਕੱਤਰ ਕਰਕੇ ਇਕ ਅੱਡਰਾ ਸੱਚਖੰਡ ਬਣਾ ਕੇ (ਯਾਨੀ ਵੇਅਰ ਹਾਊਸ) ਲੋੜੀਂਦਾ ਹੈ, ਸ਼ਾਇਦ ਹੋਰ ਥਾਂ ਖਰੀਦਣੀ ਪਵੇ, ਬਿਰਧ ਬੀੜਾਂ ਹਨ ਆਸ਼ਰਮ ਚਾਹੀਦਾ ਹੈ, ਬਹਿਸ ਹੈ ਕਿ ਇਹ ਕੌਣ ਲੋਕ ਹਨ ਜੋ ਦੂਜੇ ਥਾਵਾਂ ਤੋਂ ਧਾੜਵੀਆਂ ਵਾਂਗੂੰ ਇਹ ਪ੍ਰਾਈਵੇਟ ਜਾਇਦਾਦ ਜਾਣ ਕੇ ਚੁੱਕ ਚੁੱਕ ਲਿਆਉਂਦੇ ਹਨ, ਕਦੀ ਬਹਾਨਾ ਜੀ ਬਿਰਧ-ਸੇਵਾ ਕਰਨੀ ਹੈ ਜਾਂ ਲੋਕੀ ਘਰਾਂ ਵਿੱਚ ਸਤਿਕਾਰ ਨਹੀਂ ਕਰਦੇ, ਮੇਰਾ ਨਿੱਜੀ ਤਜਰਬਾ ਸੁਣੋ ਜੀ, 8-10 ਸਾਲ ਹੋ ਗਏ ਮੈਂ ਇਕ ਬੁੰਗੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਰੱਖਦੀ ਹੁੰਦੀ ਸੀ ਤੇ ਜਾ ਕੇ ਪਾਠ ਕਰ ਆਉਂਦੀ ਸੀ, ਚਾਰ ਕੁ ਸਿੰਘ ਜੋ ਭੱਜ ਕੇ ਆ ਕੇ ਆਏ ਸਨ ਬੜੇ ਸੇਵਾਦਾਰ ਬਣ ਬੈਠੇ, ਮੇਰੀ ਸ਼ਿਕਾਇਤ ਕਰ ਦਿੱਤੀ ਕਿ ਜੀ ਇਹ ਜਰਾਬਾਂ ਪਾ ਕੇ ਪਾਠ ਕਰਦੀ ਹੈ, ਮੀਤ ਪ੍ਰਧਾਨ ਨੇ ਨੋਟਿਸ ਲਾ ਦਿੱਤਾ ਕੋਈ ਬੁੰਗੇ ਵਿੱਚ ਜਰਾਬਾਂ ਪਾ ਕੇ ਪਾਠ ਨਹੀਂ ਕਰ ਸਕਦਾ, ਮੈਂ ਬੜੀ ਦੁਖੀ ਹੋਈ ਅਰਦਾਸ ਕੀਤੀ ਕਿ ਸਾਹਿਬ ਜੀ ਇਸ ਵਾਰ ਮੈਨੂੰ ਸੰਪੰਨ ਕਰਨ ਦੀ ਸ਼ਕਤੀ ਦਿਉ, ਮੁੜਕੇ ਕਦੀ ਪਾਠ ਪ੍ਰਕਾਸ਼ ਨਹੀਂ ਕਰੂੰਗੀ, ਮੀਤ-ਪ੍ਰਧਾਨ ਚੰਗੀ ਤਰ੍ਹਾਂ ਜਾਣਦੇ ਸਨ, ਨਾਲ ਹੀ ਮੈਂ ਆਖਿਆ ਕਿ ਮੇਰੀ ਤਰ੍ਹਾਂ ਇਨ੍ਹਾਂ ਨੂੰ ਮੁੜ ਇਸ ਕੁਰਸੀ ਤੇ ਨਾ ਬਿਠਾਈ, ਅਰਦਾਸ ਸੁਣੀ ਗਈ, ਮੈਂ ਉਦੋਂ ਤੋਂ ਗੁਰੂ ਗ੍ਰੰਥ ਜੀ ਦਾ ਪਾਠ ਨਹੀਂ ਕੀਤਾ, ਕਦੀ ਹੁਣ ਲੋਚਿਆ ਭੀ ਨਹੀਂ, ਪਹਿਲਾਂ ਘੱਟੋ ਘੱਟ 30 ਸਾਲ ਤੋਂ ਵੱਧ, ਰੌਲਾਂ ਦੀ ਸੇਵਾ ਕਰਦੀ ਰਹੀ, 4 ਅਸਥਾਨਾਂ &lsquoਤੇ ਲੋੜ ਪੈਣ ਤੇ ਰੌਲਾਂ ਲਾ ਆਉਂਦੀ ਸੀ, ਕੇਵਲ ਸੇਵਾ, ਕੋਈ ਪੈਸਾ ਨਹੀਂ ਲਿਆ ਕਦੀ, ਆਪ ਘੋਖੋ ? ਦੇਖ ਲਵੋ ਕੀ ਸਤਿਕਾਰ ਵਾਲੇ ਸਿੱਖ ਹਨ ਜਾਂ ਭਾਵਨਾ ਵਾਲੇ ? ਸਾਧਨ ਨਾ ਹੋਣ ਤਾਂ ਕੀ ਅਭਿਲਾਸ਼ਾ ਤੋਂ ਰੋਕਣਾ, ਆਸਥਾ ਨੂੰ ਸੱਟ ਮਾਰਨੀ, ਫੇਰ ਆਖੀ ਜਾਣਾ ਜੀ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ, ਯਾਦ ਰੱਖੋ ਪੰਜਾਬ ਵਿੱਚ ਇਨ੍ਹਾਂ ਵਿਅਕਤੀਆਂ ਨੂੰ ਝਾੜ ਪਾਈ ਸੀ, ਵਰਜਿਆ ਸੀ, ਪਰ ਇਹ ਕਿਸੇ ਭੀ ਸੰਸਥਾ ਨੂੰ ਮੰਨਣ ਨੂੰ ਤਿਆਰ ਨਹੀਂ, ਆਪ ਮੁਹਾਰੇ ਤੁਰੇ ਫਿਰਦੇ ਨੇ ਲੋਕਾਂ ਤੋਂ ਆਹ ਚੈਨਲਾਂ ਵਾਂਗੂੰ ਧਨ ਮੰਗਣ, ਜੀ ਗਰੀਬਾਂ ਦੇ ਵਿਆਹ ਕਰਨੇ ਹਨ, ਭਲਾ ਜੇ ਕੁੜੀ ਦੇ ਮਾਂ-ਬਾਪ ਗਰੀਬ ਹਨ ਤਾਂ ਜਰੂਰੀ ਹੈ ਦਾਜ ਦਹੇਜ ਨਾਲ ਤੇ ਸ਼ਿੰਗਾਰਾਂ ਨਾਲ ਹੀ ਵਿਆਹ ਹੋਣੇ ਹੀ ਵਿਆਹ ਹਨ, ਬੱਸ ਇੰਨੀ ਕੁਰੱਪਸ਼ਨ ਸਿੱਖਾਂ ਵਿੱਚ ਪਸਰ ਗਈ ਹੈ ।
  ਕੀ ਹੁਣ ਵਿਚਾਰੋ ਕਿ ਆਹ ਅਡੰਬਰ ਸਤਿਕਾਰ ਹੈ ? ਜਾਂ ਧਰਮ ਤੋਂ ਦੂਰ ਕਰਨਾ ਤੇ ਨਾਲੇ ਦੂਜੇ ਧਾਰਮਿਕ ਅਦਾਰਿਆਂ ਵਿੱਚ ਸਿੱਖ ਧਰਮ ਦੀ ਬਦਨਾਮੀ ਹੋ ਰਹੀ ਹੈ ਕਿ ਸਿੱਖ ਗੁਰੂ ਗ੍ਰੰਥ ਸਤਿਕਾਰ ਨਹੀਂ ਕਰਦੇ, ਅਸੀਂ ਜਬਰਦਸਤੀ ਕਰਵਾਉਣ ਦੇ ਉਪਰਾਲੇ ਕਰਦੇ ਹਾਂ, ਮੇਰੇ ਵਿਚਾਰ ਹਨ ਕਿ ਇਹ ਸਿੱਖੀ ਭੇਸ ਵਿੱਚ ਵੈਰੀ ਦਾ ਕੰਮ ਕਰ ਰਹੇ ਹਨ, ਸਿੱਖ ਹਿਤੈਸ਼ੀ ਦਰਦੀਆਂ ਨੂੰ ਗੋਸ਼ਟੀਆਂ ਕਰਕੇ ਇਸ ਕੁਰਹਿਤ ਨੂੰ ਰੋਕਣਾ ਧਰਮ ਦੀ ਸੇਵਾ ਹੈ । ਦੂਜਾ ਵਿਸ਼ਾ ਹੈ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੂੰ ਤਾਪ ਚੜ੍ਹਿਆ ਪਿਆ ਸੀ ਕਿ ਕੇਜਰੀਵਾਲ ਸੀ। ਐੱਮ। ਦਾ ਚਿਹਰਾ ਨੀ ਦੱਸਦਾ, ਦੱਸ ਦਿੱਤਾ ਜੀ ਭਗਵੰਤ ਮਾਨ ਮੁੱਢੋਂ ਕਾਮਰੇਡ, ਪਰ ਚਿਹਰਾ ਦਿਖਾਉਣ ਦਾ ਮਤਲਬ ਨਹੀਂ ਬਣ ਹੀ ਜਾਵੇਗਾ, ਐੱਮ। ਪੀ। ਦਾ ਮਦਾਨ ਜੰਗਲ ਜਿੱਡਾ ਪਰ ਐੱਮ। ਐੱਲ। ਏ। ਦਾ ਡੰਗਰਾਂ ਦੇ ਚਰਨ ਵਾਲੀ ਚਰਾਦ ਦੇਖੋ, ਇਸ ਮਿਲਣੀ ਵਿੱਚ ਕੌਣ-ਕੌਣ ਮਿਲੂਗਾ ? ਰਾਣਾ ਗੁਰਜੀਤ ਸਿੰਘ ਖਿਲਾਫ ਹਾਈ ਕਮਾਂਡ ਨੂੰ ਖੱਤ ਲਿਖ ਕੇ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੌਣ ਕਰ ਰਿਹਾ ਹੈ ? ਸੁਖਪਾਲ ਖਹਿਰਾ ਜੋ ਆਪ ਚਾਰ ਕੁ ਪਾਰਟੀਆਂ ਦਾ ਨਿਉਂਦਾ ਛੱਕ ਹੁਣ ਡੱਕਿਆ ਹੈ ਈ।ਡੀ। ਨੇ, ਢੀਮ ਮਾਰਨ ਤੋਂ ਪਹਿਲਾਂ ਆਪ ਤਾਂ ਪਰੂਫ਼ ਵਾਲੀ ਕੰਬਲੀ ਲੈ ਲਵੋ, ਇਹ ਪੁਰਾਣੀ ਖਹਿਬਾਜ਼ੀ ਹੈ ਨਾਲ ਤਿੰਨ ਹੋਰ ਇਕ ਨਵਾਂ ਰੰਗਰੂਟ ਦੂਜੇ ਦੋ ਰਲਾਵੀ, ਚਲੋ ਸਾਨੂੰ ਕੀ ਇਹ ਸਭ ਆਪਸੀ ਸਿੱਧੂ, ਚੰਨੀ, ਜਾਖੜ, ਧੜੇ ਦੀ ਕੁੱਲਰ ਹੈ ਜੋ ਲੋਹੜੀ ਮਰਾਰੀ ਭੀ ਕੁੱਟੀ ਜਾ ਰਹੀ ਹੈ, ਵੰਡਣੀ ਪਤਾ ਨਹੀਂ ਕੀਹਨੂੰ ਹੈ ਤੇ ਹਜ਼ਮ ਭੀ ਹੋਊ ? ਹੁਣੇ ਹੁਣੇ ਮਿਲੀ ਜਾਣਕਾਰੀ ਕਿ ਰਾਣਾ ਗੁਰਜੀਤ ਸਿੰਘ ਦਾ ਮਾਮਲਾ ਬਗੈਰ ਡਰ ਭਉ ਤੋਂ ਸੁਖਪਾਲ ਖਹਿਰਾ ਨੇ ਚੁੱਕਿਆ, ਹੀਆ ਕਿਵੇਂ :-ਟਿਕਟ ਦਾ ਡਰ ਤਾਂ ਨਹੀਂ ਕਿ ਭਾਈਆ ਰਣਜੀਤ ਸਿੰਘ ਜੱਜ ਕਰਕੇ ਅੱਗੇ ਭੀ ਕਾਂਗਰਸ ਦਾ ਪੱਖ ਪੂਰ ਚੁੱਕੇ ਹਨ, ਅੱਗੋਂ ਭੀ ਸ਼ਾਇਦ ਆਸ ਕਰਦੇ ਹਨ ਲੋੜ ਪੈ ਜਾਵੇ ਸੋ ਟਿਕਟ ਤਾਂ ਭਾਈਆਂ ਜੀ ਨੂੰ ਮਿਲੀ ਹੈ, ਨਹੀਂ ਤਾਂ ਅੰਦਰ ਡੱਕੇ ਨੂੰ ਕਿਉਂ ? ਦੂਜਾ ਬੀਬੀ ਜਗੀਰ ਕੌਰ ਦਾ ਕੱਟੜ ਵਿਰੋਧੀ, ਜੋ ਕੁਝ ਇਸ ਬੰਦੇ ਨੇ ਬੀਬੀ ਦੀ ਧੀ ਦੀ ਮਿੱਟੀ ਪੱਟੀ ਸੀ ਕੋਈ ਭਲਾ ਤਾਂ ਇਹ ਕੰਮ ਕਰੂ ਹੀ ਨਹੀਂ, ਨਾਲੇ ਪਿੰਡ ਦੇ ਜੱਟਾਂ ਦੇ ਮੁੰਡੇ ਤੋਂ ਜੋ ਭੀ ਇਹਨੇ ਕਰਵਾਇਆ, ਪਿੰਡ ਵਾਲੇ ਭੀ ਚੰਗੇ ਨਾ ਨਿਕਲੇ ਕਹਿੰਦੇ ਹੁੰਦੇ ਸੀ ਪਿੰਡ ਦੇ ਮੁੰਡੇ ਵੀਰੇ, ਧੀ ਸਭ ਦੀ ਸਾਂਝੀ ਪਰ ਇਹ ਭਲੇਮਾਣਸੀ ਦਾ ਕੰਮ ਪੁਲਸ ਦੇ ਹੀ ਕਈ ਸਾਊ ਅਫ਼ਸਰਾਂ ਦੇ ਸ਼ਹਿਜ਼ਾਦੇ ਕਰਦੇ ਹਨ, ਨਾਲੇ ਕਾਂਗਰਸ ਜੀਹਨੂੰ ਦਰਬਾਰ ਸਾਹਿਬ ਦਾ ਸਾਕਾ ਹੀ ਭੁੱਲ ਗਿਆ ਹੁਣ ਢੀਠ ਬਣਕੇ ਚਿੱਠੀਆਂ ਲਿਖਦੇ ਹਨ ਕਿ ਜੀ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਆਹ ਫੈਸਲਾ ਕਰੇ ਕਿਹੜਾ ਮੂੰਹ ਹੈ ਇਨ੍ਹਾਂ ਦਾ ? ਫੇਰ ਹਾਲੇ ਧਰਮ ਦੀ ਦਰਗਾਹ &lsquoਤੇ ਜਾਣ ਦਾ ਭੀ ਹੌਂਸਲਾ ਕਰ ਲੈਂਦੇ ਹਨ, ਇਹਦੇ ਨਾਲ ਲੱਗਦੀ ਇਕ ਬੜੀ ਹੀ ਪ੍ਰਚੱਲਤ ਲਹਿਰ ਚਲਾਈ ਜਾ ਰਹੀ ਹੈ ਕਿ ਜੀ ਜਾਤ-ਪਾਤ ਮਿਟਾਉ, ਖਿਮਾਂ ਕਰਨਾ ਇਹ ਧੂਤੂ ਅਨੁਸੂਚਿਤ ਜਾਤੀਆਂ ਵੱਲੋਂ ਬਜਾਈ ਜਾਂਦੀ ਹੈ, ਪਰ ਆਪ ਰਵਿਦਾਸ ਭਾਈਚਾਰਾ ਅੱਡ, ਗੁਰੂ ਘਰ ਅੱਡ ਤੇ ਇਥੋਂ ਤੱਕ ਧਰਮ ਭੀ ਹੁਣ ਰਵਿਦਾਸ ਧਰਮ ਅੱਡ, ਟੀ।ਵੀ। ਚੈਨਲ ਵੱਖਰਾ, ਹਾਲਾਂਕਿ ਗੋਤ ਜੱਟਾਂ ਵਾਲੇ ਰੱਖ ਲਏ, ਕੋਈ ਗੋਤ ਦੂਸਰੀ ਸ਼ੇ੍ਰਣੀ ਵਿੱਚੋਂ ਨਹੀਂ, ਕੋਈ ਚੋਣਮਾਂ ਹੀ ਹੈ, ਨਾਲ ਹੀ ਲਿਖਦੀ ਜਾਵਾਂ ਕਿ ਇਥੇ ਵਰਤੋਂ ਸਾਰੀ ਜੱਟਾਂ ਨਾਲ ਬਹੁਤੀ ਹੈ, ਮੇਰਾ ਭੀ ਸਬੰਧ ਹੈ, ਕੁਝ ਵਰੇ੍ਹ ਹੋਏ ਇਕ ਨੌਜਵਾਨ ਨੂੰ ਰੋਹ ਚੜ੍ਹ ਗਿਆ ਤੇ ਮੈਨੂੰ ਆਖਣ ਲੱਗਾ ਕਿ ਆਹ ਜਿਹੜੇ ਭੱਜ ਕੇ ਰਲੇ੍ਹ ਜੱਟ ਨੇ ਇਹ ਸਾਨੂੰ ਨੀਮੇ ਕਰ ਰਹੇ ਹਨ, ਮੈਂ ਪੁੱਛਿਆ ਕਿ ਭੱਜ ਕੇ ਰਲੇ੍ਹ ਕੌਣ ? ਕਹਿੰਦਾ ਜੱਟ ਹੈ ਨਹੀਂ ਸੀ, ਪਰ ਪਿੰਡਾਂ ਤੋਂ ਦੂਰ ਜਾ ਵਸੇ ਸ਼ਹਿਰੀ ਤਾਂ ਗੋਤ ਵਰਤ ਲਏ, ਫੇਰ ਵਿਦੇਸ਼ੀ ਆ ਕੇ ਜੱਟ ਬਣ ਬੈਠੇ, ਯਾਨੀ ਜੇਕਰ ਅਸੂਲੀ ਤੌਰ ਤੇ ਜਾਤ-ਪਾਤ ਹਟਾਉਣੀ ਹੈ ਤਾਂ ਕੀ ਇਹ ਢਾਂਚਾ ਸਹਾਈ ਹੈ ? ਕੋਈ ਭੀ ਜਾਤੀ ਲੇਖਕ ਇਹ ਨਹੀਂ ਲਿਖ ਰਿਹਾ ਕਿ ਰਵਿਦਾਸੀਆ ਭਾਈਚਾਰਾ ਕਿਉਂ ਐਸੀਆਂ ਬਾਤਾਂ ਕਰਦਾ ਹੈ, ਅਖ਼ਬਾਰ ਕੱਢੇ ਤਾਂ ਇਹ ਹੀ ਲੇਖ, ਹੁਣ ਟੀ।ਵੀ। ਚੈਨਲ ਤੇ ਤਾਂ ਜਹਿਰ ਇਲਜਾਮ ਜੱਟਾਂ ਤੇ, ਮੈਂ ਆਸ ਕਰਦੀ ਹਾਂ ਕਿ ਇਸ ਭਾਈਚਾਰੇ ਦੇ ਨੇਤਾ ਜਰੂਰ ਧਿਆਨ ਦੇਣ ਅਤੇ ਪ੍ਰਸਾਰਨ ਵਾਲੇ ਚੇਤੰਨ ਹੋਣ । ਜਦੋਂ ਅੱਡ ਹੀ ਹੋ ਗਏ ਤੇ ਆਪਣਾ ਧਾਰਮਿਕ ਸਲੋਗਨ ਭੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ ਆਦਿ, ਮੈਂ ਤਾਂ ਗੁਰੂ-ਰਵਿਦਾਸ ਜੀ ਨੂੰ ਹਰ ਸਵੇਰ ਮੱਥਾ ਟੇਕਦੀ ਹਾਂ, ਲਿਖ ਭੀ ਚੁੱਕੀ ਹਾਂ ਅਤੇ ਮੰਨਦੀ ਭੀ ਹਾਂ ਕਿ ਉਹ 100 ਸਾਲ ਪਹਿਲਾਂ ਜਾਗ੍ਰਿਤੀ ਦੇ ਗਏ ਸਨ, ਭਾਵੇਂ ਭਗਤ ਰੱਬ ਨੂੰ ਪਿਆਰੇ ਹੁੰਦੇ ਹਨ ਕਿਉਂਕਿ ਉਹ ਆਪਣੀ ਪ੍ਰਬਤਾਂ ਦੇ ਹਾਮੀ ਨਹੀਂ ਬਣੇ ।
  ਘੜੀ ਮੁੜੀ ਬੰਦੀ ਸਿੰਘਾਂ ਬਾਰੇ ਚਰਚਾ ਸੁਣ ਸੁਣ ਮੈਂ ਵਿਸ਼ਲੇਸ਼ਣ ਕੀਤਾ ਕਿ ਬੰਦੀ ਸਿੰਘ ਜਾਂ ਸਿਆਸੀ ਕੈਦੀ ਕੌਣ ਹੁੰਦੇ ਹਨ । ਸਿਆਸੀ ਤਾਂ ਹੁੰਦੇ ਨੇ ਕਿ ਕਿਸੇ ਰੋਸ ਮੁਜ਼ਾਹਰੇ ਤੇ ਕੋਈ ਅਣਉਚਿਤ ਕਾਨੂੰਨ ਦੀ ਉਲੰਘਣਾ ਕਰ ਬੈਠਣ, ਪਰ ਕਤਲਾਂ ਵਿੱਚ ਸਜ਼ਾਵਾਂ ਵਾਲੇ ਇਸ ਧਾਰਾ ਵਿੱਚ ਨਹੀਂ ਆਉਂਦੇ, ਇਹ ਕਹਿਣਾ ਜੀ ਉਨ੍ਹਾਂ ਪੰਥ ਦੀ ਖਾਤਰ ਕੀਤਾ, ਕਾਨੂੰਨ ਵਿੱਚ ਇਹਦੀ ਕੋਈ ਥਾਂ ਨਹੀਂ ਹੈ, ਕਾਨੂੰਨ ਵਿੱਚ ਇਹ ਭੀ ਧਾਰਾ ਹੈ ਕਿ ਕੈਦੀ ਦੀ ਰਿਹਾਈ ਬੜੇ ਸਾਰੇ ਕਾਇਦਾ ਕਾਨੂੰਨ ਤੇ ਨਿਰਭਰ ਹੁੰਦੀ ਹੈ, ਸੋ ਇਹ ਮੁੱਦੇ ਵਰਗ ਤੇ ਧੜੇ ਨਾਲ ਜੁੜੇ ਹਨ, ਏਜੰਡੇ ਮੈਨੀਫੈਸਟੋ ਵਿੱਚ ਕੋਈ ਮਹੱਤਤਾ ਨਹੀਂ ਰੱਖਦੇ, ਕੇਵਲ ਧੜੇਬੰਦੀ ਕਰਕੇ ਸਿਆਸੀ ਪਾਰਟੀਆਂ ਨੂੰ ਭੰਡਣਾ ਜਾਂ ਮਜ਼ਬੂਰ ਕਰਨਾ, ਬਾਕੀ ਕੰਮਾਂ ਵਿੱਚ ਰੁਕਾਵਟਾਂ ਖੜ੍ਹੀਆਂ ਕਰਕੇ ਵਿਕਾਸ ਭੀ ਰੋਕਣਾ ਹੈ, ਵਿਹਲੇ, ਵਕੀਲ ਅਤੇ ਕੁਝ ਲੋਕ ਆਪਣੀ ਕਿਸੇ ਲਾਲਸਾ ਕਰਕੇ ਸਗੋਂ ਕਈ ਕਾਰਨ ਉਨ੍ਹਾਂ ਦੀ ਰਿਹਾਈ ਵਿੱਚ ਔਕੜਾਂ ਭੀ ਖੜ੍ਹੀਆਂ ਕਰਦੇ ਹਨ, ਜੇਕਰ ਸਰਕਾਰ ਰਿਹਾਈ ਤੇ ਦਸਤਖਤ ਕਰ ਭੀ ਦੇਵੇ ਤਾਂ ਪਟੀਸ਼ਨ ਕਰਤਾ ਫੇਰ ਕੋਰਟ ਜਾਵੇਗਾ, ਜਿਨ੍ਹਾਂ ਦੇ ਮਾਰੇ ਗਏ ਸਨ, ਜਿਮੇ ਅਸੀਂ 84 ਦੇ ਦੋਸ਼ੀਆਂ ਲਈ ਮੰਗ ਕਰੀ ਜਾਂਦੇ ਹਾਂ । ਬੜਾ ਅਹਿਮ ਮੁੱਦਾ ਜੋ ਮੁੱਖ ਮੰਤਰੀ ਚੰਨੀ ਸਾਹਬ ਨੇ ਕੇਜਰੀਵਾਲ ਲਈ ਦੱਸਿਆ ਕਿ ਕਾਲੇ ਅੰਗ੍ਰੇਜ ਆਖਣ &lsquoਤੇ ਕਹਿੰਦਾ ਮੈਨੂੰ ਰਿਸ਼ਤਾ ਕਰਨਾ ਹੈ, ਇਹ ਇਕ ਧੀ ਭੈਣ ਨੂੰ ਨੀਮਾਂ ਤੇ ਗਾਲ੍ਹ ਹੈ ਜੋ ਕਿ ਸਾਡੀ ਸੱਭਿਅਤਾ ਵਿੱਚ ਗੈਰਤ ਨੂੰ ਟੁੰਬਦੀ ਹੈ, ਭਾਵੇਂ ਲੱਗਦਾ ਹੁਣ ਪੰਜਾਬੀ ਭਾਈਚਾਰੇ ਵਿੱਚੋਂ ਇਹ ਵਿਸਰ ਗਈ ਲੱਗਦੀ ਹੈ, ਨਹੀਂ ਤਾਂ ਕਿਉਂ ਦੂਜੀਆਂ ਪਾਰਟੀਆਂ ਤੇ ਸਮਰਥੱਕ ਇਸ ਬੋਲੀ ਤੇ ਚੁੱਪ ਹਨ, ਸਗੋਂ ਵਿਦੇਸ਼ੀ ਭੀ ਜੀ ਮੌਕਾ ਦਿਉ ਕੀ ਆਹ ਭਲੇਮਾਣਸੀ ਵਾਲੇ ਨੂੰ ਮੌਕਾ ਦੇਣਾ ਹੈ ? ਚੇਤੇ ਰਹੇ ਕਿ ਪਿਛਲੀ ਵਾਰ ਚੰਡੀਗੜ੍ਹ ਵਿੱਚ ਕੁਝ ਲੜਕੀਆਂ ਦੇ ਪ੍ਰਤੀ ਮਾੜੇ ਵਤੀਰੇ ਦੀਆਂ ਗੱਲਾਂ ਭੀ ਸਾਹਮਣੇ ਆਈਆਂ, ਪੈਸਿਆਂ ਦੀ ਕਥਾ ਭੀ ਸੀ ਆਦਿ, ਕੱਲ੍ਹ ਇਕ ਬੀਬੀ ਨਾਲ ਮੇਰੀ ਗੱਲਬਾਤ ਵਿੱਚ ਉਹ ਤਾਂ ਅੱਗ ਬਗੋਲਾ ਹੋ ਕੇ ਕਹਿੰਦੀ ਸਾਡੇ ਵੇਲੇ ਤਾਂ ਕੋਈ ਇਹ ਗੱਲ ਲੜਾਈ ਵਿੱਚ ਆਖ ਦਿੰਦਾ ਸੀ ਤਾਂ ਅਗਲੇ ਬੁਥਾੜ  ਭੰਨ ਦਿੰਦੇ ਸਨ, ਹੁਣ ਇਹ ਲੋਕ ਪੈਸੇ ਦੇ ਲਾਲਚੀ ਹੀ ਨਹੀਂ ਸਗੋਂ ਡਰਪੋਕ ਭੀ ਬਣ ਗਏ, ਚਲੋ ਪੰਜਾਬ ਵਿੱਚ ਬਾਹਰੋਂ ਆਮਦ, ਰਿਕਸ਼ੇ, ਟੈਂਪੂ, ਰੇੜ੍ਹੀਆਂ ਵਾਲੇ ਝਾੜੂ ਫੇਰਨੇ, ਝਾੜੂ ਝਾੜੂ ਕਰਦੇ ਨੇ ਪਰ ਪੇਂਡੂ ਭੀ ਦੜ ਵੱਟੀ ਬੈਠੇ ਹਨ, ਕੋਈ ਹੀਣਤਾ ਨਹੀਂ । ਆਹ ਸਾਡੇ ਚੈਨਲਾਂ &lsquoਤੇ ਸੁਣੀ ਜਾਵੋ, ਜੀ ਮੌਕਾ ਦੇ ਕੇ ਦੇਖ ਲਵੋ, ਕੀ ਇਹ ਦੱਸ ਸਕਦੇ ਹਨ ਕਿ ਪਿਛਲੇ ਪੰਜ ਸਾਲਾਂ ਵਿੱਚ ਕੇਜਰੀਵਾਲ ਨੇ ਕੀ ਪੰਜਾਬ ਦੇ ਵਿਕਾਸ ਲਈ ਕੀਤਾ ? ਵਿਧਾਇਕ ਕੇਵਲ ਤਨਖਾਹਾਂ ਹੀ ਲੈਂਦੇ ਰਹੇ, ਫੂਲਕਾ 6 ਮਹੀਨੇ ਅਸਤੀਫਾ ਨਾ ਮਨਜੂਰ, ਖਹਿਰਾ, ਬਾਕੀ ਦੇ ਕਦੀ ਬਾਗੀ ਕਦੀ ਸਾਗੀ, ਤਮਾਸ਼ਾ ਕੀਤੇ ਹੁਣ ਅੱਧੋਂ ਵੱਧ ਕਾਂਗਰਸ ਤੇ ਦੂਜੇ ਖੜੇ੍ਹ ਕਰ ਲੈ ਮੌਕਾ ਕਿਨ੍ਹਾਂ ਨੂੰ ਦੇਣਾ ਹੈ ਜੀ ?
  ਰਹੀ ਗੱਲ ਚੰਨੀ ਸਾਹਬ ਨੂੰ ਬੇਈਮਾਨ ਆਖਣਾ ਇਹ ਉਨ੍ਹਾਂ ਦਾ ਨਿੱਜੀ ਤੇ ਪਾਰਟੀ ਦਾ ਫੈਸਲਾ ਹੈ ਮਾਣਹਾਨੀ ਕੇਸ ਦਾ, ਮੇਰਾ ਕੋਈ ਲਾਕਾ ਦੇਕਾ ਨਹੀਂ । 
  ਚਲੋ ਹੋਰ ਪਾਸਾ ਦੇਖੀਏ, ਪਿੜ ਖਾਲੀ ਕਰਾ ਦਿਉ ਜੀ, ਮੋਰਚਾ ਫੇਰ ਲੱਗਣਾ, ਕਿਸਾਨਾਂ ਨੇ ਜਿੰਨਾਂ ਨੁਕਸਾਨ ਪੰਜਾਬ ਦਾ ਕੀਤਾ, ਸ਼ਾਇਦ ਹੀ ਕਿਸੇ ਸਿਆਸੀ ਧਿਰ ਨੇ ਕੀਤਾ ਹੋਵੇ, ਜਿਨ੍ਹਾਂ ਨੂੰ ਇਹ ਭੱਦਰ ਪੁਰਸ਼ ਲੁੱਟ ਗਏ, ਖਾ ਗਏ ਦੱਸਦੇ ਹਨ, ਜਿਨ੍ਹਾਂ ਸਿਆਸੀ ਪਾਰਟੀਆਂ ਨੇ ਇਨ੍ਹਾਂ ਦੇ ਮੋਰਚੇ ਵਿੱਚ ਸਮਰਥੱਨ ਦਿੱਤਾ ਅੱਜ ਉਨ੍ਹਾਂ ਦੇ ਜੜ੍ਹੀਂ ਤੇਲ ਦੇ ਰਹੇ ਹਨ, ਇਹ ਵਫ਼ਾਦਾਰ ਬੰਦੇ ਨਹੀਂ, ਕਿਸੇ ਹੋਰ ਤਾਕਤ ਦੇ ਚੱਕੇ ਹੋਏ ਹਨ, ਪਤਾ ਨਹੀਂ ਪੰਜਾਬ ਵਿੱਚ ਤਾਂ ਕੀ ਘਸਮਾਨ, ਘਮਸਾਣ ਪਾਉਣਗੇ ? ਮੈਂ ਕਿਸੇ ਸਿਆਸੀ ਪਾਰਟੀ ਨੂੰ ਇੰਨਾ ਭੈੜਾ ਨਹੀਂ ਸਮਝਦੀ ਜਿੰਨਾ ਇਨ੍ਹਾਂ ਨੂੰ, ਮੈਂ ਤਾਂ ਪਹਿਲੇ ਦਿਨ ਤੋਂ ਹੀ ਇਨ੍ਹਾਂ ਨੂੰ ਸਮਝ ਗਈ ਸੀ ਸ਼ਾਂਤਮਈ ਵਾਲਿਆਂ ਨੂੰ, ਹਾਲੇ ਕਿਹੜਾ ਸੁਧਰ ਗਏ, ਸਰਵਣ ਸਿੰਘ ਭੰਦੇਰ ਤਾਂ ਕਹਿੰਦਾ ਅਸੀਂ ਤਾਂ ਵਿਹਲੇ ਹਾਂ, ਬੱਸ ਧਰਨਿਆਂ ਵਿੱਚ ਹੀ ਅਨੰਦ ਮਾਨਣਾ ਹੈ, ਮੈਂ ਹੁਣੇ ਹੀ ਕਿਸੇ ਸਿਆਸੀ ਰੁਚੀ ਵਾਲੇ ਭਰਾ ਨਾਲ ਗੱਲ ਕਰ ਰਹੀ ਸੀ ਜੀਹਨੇ ਬੜੀ ਸਹੀ ਗੱਲ ਦੱਸੀ ਕਿ ਭਗਵੰਤ ਮਾਨ ਤਾਂ ਆਪਣੇ ਆਪ ਨੂੰ ਸਿੰਘ ਨਹੀਂ ਮੰਨਦਾ, ਪਰ ਆਹ ਚੈਨਲ ਧੱਕੇ ਨਾਲ ਹੀ ਬਣਾਈ ਜਾਂਦੇ ਹਨ, ਉਹ ਤਾਂ ਮੰਨੂ, ਘੰਨੂ, ਭੰਨੂੰ ਆਦਿ ਦੀਆਂ ਵੋਟਾਂ ਲਈ ਤੱਤਪਰ ਹੈ, ਸਿੰਘ ਅਖਵਾ ਕੇ ਘਾਟਾ ਖਾਣਾ ਹੈ, ਮੈਂ ਇਕ ਗੱਲ ਸਾਂਝੀ ਕੀਤੀ ਕਿ ਮੇਰਾ ਤਾਂ ਵਿਸ਼ਲੇਸ਼ਣ ਹੈ ਕਿ ਕੇਜਰੀਵਾਲ ਭੀ ਨਹੀਂ ਚਾਹੁੰਦਾ ਕਿ ਭਗਵੰਤ ਜਿੱਤੇ ਤੇ ਉਹਨੇ ਭੀ ਜੋਰ ਨਹੀਂ ਲਾਉਣਾ, ਹੁਣ ਧੂਰੀ ਵਿੱਚ ਪਤਾ ਨਹੀਂ ਝਾੜੂ ਵਾਧੂ ਫਿਰਦਾ ਹੈ ਜਾਂ ਰੇਲ੍ਹਾਂ ਦਾ ਜੰਕਸ਼ਨ ਕਰਕੇ ਬਾਬ ਜੀ ਤੇ ਬਾਕੀ ਕਿੰਨੇ ਕੁ ? ਮੇਰੀ ਦਲੀਲ ਹੈ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਰਿਸ਼ਤੇ ਸਬੰਧੀ ਬੋਲੇ ਘਟੀਆ ਕਬੋਲ ਲਈ ਮੁਆਫੀ ਮੰਗ ਲੈਣੀ ਚਾਹੀਦੀ ਹੈ । ਭਾਵੇਂ ਚੰਨੀ ਸਾਹਬ ਦੀਆਂ ਮੁਸ਼ਕਲਾਂ ਭੀ ਘੱਟ ਨਹੀਂ ਭਤੀਜਾ ਜਾਂ ਭਾਣਜਾ ਕੋਈ ਦੂਰ ਨਹੀਂ ਸੀ, ਜਿਸ ਦਿਨ ਮੁੱਖ ਮੰਤਰੀ ਸਾਹਬ ਬਨਣ ਤੋਂ ਪਿੱਛੋਂ ਹਾਈ ਕਮਾਂਡ ਦਾ ਧੰਨਵਾਦ ਤੇ ਅਸ਼ੀਰਵਾਦ ਲੈਣ ਜਾਣ ਲਈ ਵੱਡਾ ਜਹਾਜ਼ ਖੜ੍ਹਾ ਸੀ ਤਾਂ ਭੁਪਿੰਦਰ ਸਿੰਘ ਹਨੀ ਨਾਲ ਖੜ੍ਹੇ ਸਨ ਜਹਾਜ਼ ਚੜ੍ਹਨ ਲਈ, ਪੁਰਾਣੀ ਫੋਟੋ ਕੱਢ ਲਵੋ, ਰਹੀ ਗੱਲ ਚੰਨੀ ਸਾਹਬ ਭਾਵੇਂ ਬੀ।ਜੇ।ਪੀ। ਅਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ &lsquoਤੇ ਦੋਸ਼ ਮੜ ਰਹੇ ਹਨ ਬਦਲਾਖੋਰੀ ਦਾ ਪਰ ਕਈ ਵਾਰੀ ਆਪਣੇ ਹੀ ਹੁੰਦੇ ਹਨ ਫਸਾਉਣ ਵਾਲੇ ਦੂਜਿਆਂ ਦੀ ਆੜ ਵਿੱਚ, ਭਾਵੇਂ ਰੰਧਾਵਾ ਡਿਪਟੀ ਸੀ।ਐੱਮ। ਤਾਂ ਬੜਕਾਂ ਹੀ ਮਾਰਦੇ ਹਨ ਕਿ ਅਸੀਂ ਡਰਨ ਵਾਲੇ ਨਹੀਂ, ਭਾਈ ਡਰਨਾ ਕੀਹਤੋਂ ? ਡਰੋ ਭੀ ਕਿਉਂ ? ਸਲਾਹ ਕੋਈ Eਪਰੇ ਨੇ ਘੜਿਆ ਪਾਰ ਲੰਘਾ ਦੇਵੇ, ਬਦਲਾਖੋਰੀ ਦੀ ਦੁਹਾਈ ਤੁਹਾਡੀ ਕਾਟ ਨਹੀਂ ਕਰ ਰਹੀ, ਤੁਸੀਂ ਤਾਂ ਮਾਹਿਰ ਹੋ ਅੱਜ ਦੇ ਨਹੀਂ, ਕਪਤਾਨ ਸਾਹਬ ਨੇ ਭੀ ਕੀਤੀ ਸੀ, ਪਰ ਉਪਰ ਨੂੰ ਗਿਆ, ਥੱਲੇ ਭੀ ਆਉਣਾ ਹੀ ਹੁੰਦਾ ਹੈ, ਹਾਲ ਸਾਹਮਣੇ ਹੈ, ਉਧਰ ਸਿੱਧੂ ਸਾਹਬ ਦਾ ਪਾਰਾ ਸਿੱਖਰਾਂ &lsquoਤੇ ਹੀ ਰਹਿੰਦਾ ਹੈ ਸਭ ਦੇ ਟਰੱਕ ਖਾਲੀ ਕਰਵਾਊ, ਡਰਨਾ ਉਹ ਤੋਂ ਹੈ ਤੁਸੀਂ । ਦੂਜੇ ਪਾਸੇ ਕਪਤਾਨ ਸਾਹਬ, ਸੁਖਦੇਵ ਸਿੰਘ ਢੀਂਡਸਾ ਪੰਜਾਬ ਜਿੱਤਣ ਨੂੰ ਫਿਰਦੇ ਹਨ, ਅਖੇ ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ, ਸੀਟਾਂ ਭਾਜਪਾ ਨੂੰ ਵੱਧ, ਢੀਂਡਸਾ ਨੂੰ ਕੇਵਲ 12 ਦਮਗਜਾ ਜੀ ਸੰਯੁਕਤ ਅਕਾਲੀ ਦਲ, ਲੱਗਦਾ ਹੈ ਸਪੁੱਤਰ ਸਾਹਬ ਭੀ ਬੇਈਂ ਪਾਰ ਕਰਨ ਵਾਲੀ ਸਥਿਤੀ ਵਿੱਚ ਹਨ ਕੋਈ ਕਿਸ਼ਤੀ ਜੁੜ ਗਈ ਤਾਂ ਭਾਵੇਂ ਨਹੀਂ ਤਾਂ ਮੋਦੀ ਸਾਹਿਬ ਦੇ ਗੋਡੇ ਮੁੱਢ, ਬਾਪ ਕੋ ਕਹੀਂ ਬੰਗਾਲ ਪੁੱਤਰ ਕੋ ਉਨ ਕੀ ਕੁਰਸੀ, ਕਪਤਾਨ ਸਾਹਬ ਕੋ ਬਿਹਾਰ ਸਹੀ, ਸੁਖਦੇਵ ਸਿੰਘ ਢੀਂਡਸਾ ਦੀ ਬੀਬੀ ਰਜਿੰਦਰ ਕੌਰ ਭੱਠਲ ਨਾਲ ਪੁਰਾਣੀ ਖਹਿਬਾਜੀ ਹੈ, ਢੀਂਡਸਾ ਸਾਹਬ ਨੇ ਭੀ ਇਲਾਕੇ ਵਿੱਚ ਭਗਵੰਤ ਮਾਨ ਵਾਂਗੂੰ ਸਭ ਨੂੰ ਪਟਕਾ ਹਟਜੋ ਪਾਸੇ ਕੀਤਾ ਸੀ, ਵੱਡੇ ਬਾਦਲ ਕਦੇ ਕੁਝ ਆਖਦੇ ਨਹੀਂ ਸਨ, ਹੁਣ ਸਿੱਟੇ ਦੇਖਿਉ। ਮੇਰੇ ਵਿਚਾਰ ਹਨ ਕਿ ਕਪਤਾਨ ਸਾਹਬ ਸਭ ਭੁਲੇਖੇ ਖਾ ਬੈਠੇ ਇਥੇ ਕੋਈ ਕਿਸੇ ਦਾ ਸਕਾ ਨਹੀਂ, ਮੈਂ ਹੈਰਾਨ ਹੋਈ ਜਦੋਂ ਕਪਤਾਨ ਸਾਹਬ ਦੇ ਵੱਡੇ ਪ੍ਰਸ਼ੰਸਕ ਯੂ। ਕੇ। ਵਿੱਚ ਵਿਰੁੱਧ ਬੋਲਣ, 6 ਮਹੀਨੇ ਵਿੱਚ ਹੀ ਉੱਥਲ ਪੁੱਥਲ ਜਗ ਦਾ ਡੌਰੂ ਬਣ ਗਿਆ ਹੈ, ਥੋੜ੍ਹੀ ਝਾਤ ਬਰਤਾਨਵੀ ਜੀਵਨ ਅਤੇ ਸਿਆਸਤ ਤੇ ਮਾਰੀਏ, ਡਾਡੇਂ ਅੱਖਾਂ ਫੇਰੀਆਂ, ਵੈਰੀ ਜੱਗ ਜਹਾਨ, ਅੱਜ ਕੱਲ੍ਹ ਸਾਡੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਮਗਰ ਪਏ ਹੋਏ ਹਨ, ਤਾਂ ਦੇਖੋ ਇਕ ਬੰਗਲਾ ਦੇਸੀ ਮੂਲ ਦੀ ਮੰਤਰੀ ਭਾਵੇਂ ਯੋਗਤਾ ਪੱਖੋਂ ਨਿਪੁੰਨ ਹੈ, ਪਰ ਕਿਧਰੇ ਦੋ ਸਾਲ ਪਹਿਲਾਂ ਅਹੁਦੇ ਤੋਂ ਹਟਾ ਦਿੱਤੀ ਗਈ ਸੀ ਕਿ ਜੇਕਰ ਤੂੰ ਕੁਝ ਬੋਲੀ ਤਾਂ ਤੈਨੂੰ ਕਿਸੇ ਨੇ ਮੂੰਹ ਨੀ ਲਾਉਣਾ, ਜੋ ਬੌਰਿਸ ਅਤੇ ਦੂਜਾ ਅਹੁਦੇਦਾਰ ਨਿਕਾਰ ਰਹੇ ਹਨ, ਭਾਵੇਂ ਹਾਲੇ ਸੱਚ ਤਾਂ ਸਾਹਮਣੇ ਨਹੀਂ ਆਇਆ ਕਿ ਕੀ ਕਾਰਨ ਸੀ ਪਾਸੇ ਕਰਨ ਦਾ, ਪਰ ਕੰਨਸੋਅ ਹੈ ਕਿ ਇਸਲਾਮ ਵੱਲ ਵਧੇਰੇ ਰੁਚੀ ਰੱਖਦੀ ਸੀ, ਧਰਮ ਪਾਲਣ ਸਰਬਉੱਚ ਤਾਂ ਹੈ ਪਰ ਜ਼ਿੰਮੇਵਾਰ ਨੌਕਰੀ ਤੇ ਕੰਮ ਤੇ ਨਿੱਜੀ ਜੀਵਨ ਵਿੱਚ ਧਰਮ ਸਰਬ ਸਾਂਝੀਵਾਲਤਾ ਵਿੱਚ ਕਈ ਐਸੀਆਂ ਗੱਲਾਂ ਵਾਜਵ ਨਹੀਂ ਹਨ ਪਰ ਅੱਜ ਕੱਲ੍ਹ ਤਾਂ ਛਿੱਕੇ &lsquoਤੇ ਨੱਕ ਵੱਢ ਹੋ ਰਹੇ ਹਨ, ਗੱਲ ਕੋਈ ਹੋਰ ਪ੍ਰਚਾਰ ਕੋਈ ਹੋਰ, ਨਾਲੇ ਬੀਬੀ ਜਾਤ ਤਾਂ ਹੁਣ ਇਕ ਮਹੱਤਵਪੂਰਨ ਪਹਿਲੂ ਬਣ ਬੈਠੀ ਹੈ ਕਿ ਜੋ ਮਰਜ਼ੀ ਤੂਹਮਤ ਲਾਵੋ, ਆਪਣੀ ਇੱਜ਼ਤ-ਸਵੈਮਾਨ ਦਾ ਧਿਆਨ ਨਹੀਂ ਰੱਖਦੀਆਂ, ਉਧਰ ਮਰਦ ਦੇਵਤਾ ਪ੍ਰਮੰਨੇ ਜਾਂਦੇ ਹਨ, ਬੱਸ ਗਰਕਣੀ ਆਈ ਪਈ ਹੈ । 
  ਬਹੁਤਾ ਸੰਸਾਰ ਖਰਾਬ ਕਰਨ ਵਿੱਚ ਮੀਡੀਏ ਅਤੇ ਸੋਸ਼ਲ ਮੀਡੀਏ ਦਾ ਹੱਥ ਹੈ, ਸਾਰੀ ਦੁਨੀਆਂ ਦੀ ਜਾਣਕਾਰੀ ਤੋਂ ਕੀ ਲੈਣਾ ਜਿਹੜੀ ਜਹਾਲਤ ਵੰਡੇ, ਥੋੜ੍ਹੀ ਸੂਚਨਾ ਚੰਗੀ ਜੋ ਭਾਈਚਾਰੇ ਨੂੰ ਸੰਵਾਦ ਵਿੱਚ ਰੱਖੇ, ਦੁਨੀਆਂ ਸੁਖੀ ਸੀ ਜਦੋਂ ਸੁੱਖ ਸੁਨੇਹੇ ਇਕ ਦੂਜੇ ਤੋਂ ਹੀ ਮਿਲਦੇ ਸਨ, ਨਾਲੇ ਤਾਂ ਪ੍ਰੇਮ ਬਣਿਆ ਸੀ ਨਾਲੇ ਤੰਦਾਂ ਸੁਰੱਖਿਅਤ, ਹੁਣ ਪੱਟੀ ਮੇਸ ਕਰੀ ਪਈ ਹੈ, ਤੁਸੀਂ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਰਵੱਈਏ ਦੇਖ ਕੇ ਦੰਗ ਰਹਿੰਦੇ ਹੋ ਕਿ ਕਿਵੇਂ ਚੋਣ ਵੇਲੇ ਕੀ ਕੀ ਅਡੰਬਰ, 21 ਬੰਦਿਆਂ ਨੂੰ ਵੋਟਾਂ ਪਾਉ ਜੀ ਗਰੁੱਪ ਹਾਂ, ਮਗਰੋਂ ਚੀਚੋਪਾੜ ਸਟੇਜ ਤੇ ਜੀ ਦਾਸ ਆਹ ਕਰਦਾ ਹੈ, ਪਰ੍ਹਾਂ ਹੋ ਕੇ ਕਿਸੇ ਨੂੰ ਤੂੰ ਕੌਣ ਮੈਂ ਕੌਣ, ਗੋਲ੍ਹਕਾਂ ਨੂੰ ਖੋਰਾ ਚਾਰ-ਚਾਰ ਹਜ਼ਾਰ ਪੌਂਡ ਕੋਚਾਂ ਤੇ ਤਾਂ ਖਰਚਦੇ ਹਨ (ਭਾਵੇਂ ਇੰਨੀ ਰਕਮ ਕਮੇਟੀ ਤੋਂ ਪਾਸ ਹੋ ਕੇ ਸੰਗਤ ਤੱਕ ਭੀ ਪਹੁੰਚਣੀ ਬਣਦੀ ਹੈ) ਪਰ ਨਾ ਜੀ ਬੱਸ ਦੋ ਤਿੰਨ ਚੌਧਰੀ ਆਪਣੀ ਮਨਮਰਜ਼ੀ ਕਰਦੇ ਹਨ, ਅੱਗੋਂ ਆਖਣਗੇ ਜੀ ਪੰਥਕ ਕੰਮਾਂ ਤੇ ਭੇਜਦੇ ਹਾਂ, ਪਰ ਹੁੰਦੀ ਆਪਣੀ ਭਾਈਬੰਦੀ ਜੋ ਕਮੇਟੀ ਦੇ ਸਬੰਧੀ ਹੋਣ ਉਨ੍ਹਾਂ ਦੇ ਆਖੇ ਕਰਦੇ ਹਨ, ਫੇਰ ਅਸੀਂ ਅਰਦਾਸਾਂ ਕਰਦੇ ਹਾਂ ਜੀ ਸੱਚੇ ਪਾਤਿਸ਼ਾਹ ਬਖਸ਼ਸ਼ਾਂ ਰਹਿਮਤਾਂ ਕਰ, ਜਦੋਂ ਬੱਚਾ ਮਾਂ ਬਾਪ ਦਾ ਕਹਿਣਾ ਨਹੀਂ ਮੰਨਦਾ ਤਾਂ ਕੀ ਫੇਰ ਪਿਆਰਾ ਬੱਚਾ ਬਣ ਸਕਦਾ ਹੈ ? ਇਸ ਸੰਦਰਭ ਵਿੱਚ ਦਾਤਾ ਜਦੋਂ ਦੇਖਦਾ ਹੈ ਕਿ ਮੇਰਾ ਤਾਂ ਉਪਦੇਸ਼ ਇਹ ਮੰਨਦੇ ਨਹੀਂ, ਮਨਮਾਨੀਆਂ ਕਰਦੇ ਹਨ ਤਾਂ ਉਹ ਸਾਡੀ ਪ੍ਰਤੀਤ ਨਹੀਂ ਕਰਦਾ, ਹੁਣ ਹੋਰ ਬੇਅਦਬੀ ਸੁਣ ਲਈ, ਭਲਾ ਕਾਰਨ ਕੀ ਹੈ ਨਸ਼ਾ ਕਰਨ ਵਾਲੇ ਅਮਲੀ ਚੋਰੀ ਕਰਨ ਜਾਂਦੇ ਹਨ, ਅਸੀਂ ਬੇਅਦਬੀ ਬਣਾ ਦਿੰਦੇ ਹਾਂ, ਭਾਵੇਂ ਉਹ ਡਰਦੇ ਮੰਨ ਭੀ ਜਾਂਦੇ ਹਨ, ਪਰ ਅਸੀਂ ਪ੍ਰਚਾਰ ਕਰੀ ਜਾਂਦੇ ਹਾਂ ਉਹ ਗੁਰੂ ਘਰਾਂ ਵਿੱਚ ਵੜੀ ਜਾਂਦੇ ਹਨ । ਦਿੱਲੀ ਕਮੇਟੀ ਵਿੱਚ ਭੜਥੂ ਸਰਨਾ ਭਰਾਵਾਂ ਨੇ ਚੋਣ ਬਕਸਾ ਹੀ ਚੁੱਕ ਲਿਆ, ਇਹ ਹੈ ਸੇਵਾ ਮਨਜੀਤ ਸਿੰਘ ਜੀਕੇ ਭੀ ਨਾਲ ਜੁੜ ਗਿਆ, ਕਦੀ ਵਿਰੋਧੀ ਸੀ, ਤਾਣਾ ਪੇਟਾ ਹੀ ਉਲਝਿਆ ਪਿਆ ਹੈ, ਦੂਜੇ ਪਾਸੇ ਅੰਮ੍ਰਿਤ ਛਕਾਉਣ ਲਈ ਤਮਾਮ ਗੁਰੂ ਘਰ ਪਤਾ ਨਹੀਂ ਇੰਨੀ ਦੁਨੀਆਂ ਬਾਹਰੋਂ ਕਿਥੋਂ ਲਿਆਉਂਦੇ ਹਨ ? ਗਿਣਤੀ ਕਿਹੜਾ ਹਿਸਾਬ ਨਾਲ ਕਰਨੀ ਹੈ, ਪ੍ਰਚਾਰ ਵਿੱਚ ਦੱਸਣੀ ਹੈ, ਕੋਈ ਸੰਸਥਾ, ਲੇਖਕ, ਪ੍ਰਚਾਰਕ, ਬੁੱਧੀਜੀਵੀ ਕਦੀ ਇਸ ਪਾਸੇ ਵੱਲ ਚਿੰਤਕ ਹੀ ਨਹੀਂ, ਬੱਸ ਘੋੜੇ ਭਜਾਉ ਵੇਲਾ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ