image caption:

ਸ਼ਬਾਨਾ ਆਜ਼ਮੀ ਨੂੰ ਹੋਇਆ ਕੋਰੋਨਾ

 ਬਾਲੀਵੁੱਡ ਇੰਡਸਟਰੀ &lsquoਤੇ ਕੋਰੋਨਾ ਦਾ ਕਾਲਾ ਪਰਛਾਵਾਂ ਅਜੇ ਵੀ ਬਰਕਰਾਰ ਹੈ। ਬੀ-ਟਾਊਨ ਦੇ ਕਈ ਵੱਡੇ ਸੈਲੇਬਸ ਇਕ ਤੋਂ ਬਾਅਦ ਇਕ ਕਰੋਨਾ ਦੀ ਲਪੇਟ ਵਿਚ ਆ ਰਹੇ ਹਨ। ਹੁਣ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਵੀ ਕੋਰੋਨਾ ਹੋ ਗਿਆ ਹੈ। ਸ਼ਬਾਨਾ ਆਜ਼ਮੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਸ਼ਬਾਨਾ ਆਜ਼ਮੀ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਆਪਣੀ ਫੋਟੋ ਸ਼ੇਅਰ ਕਰਕੇ ਆਪਣੇ ਕੋਰੋਨਾ ਸੰਕਰਮਿਤ ਹੋਣ ਦੀ ਖਬਰ ਦਿੱਤੀ ਹੈ। ਅਭਿਨੇਤਰੀ ਨੇ ਕੈਪਸ਼ਨ &lsquoਚ ਲਿਖਿਆ- ਮੈਂ ਅੱਜ ਕੋਵਿਡ ਪਾਜ਼ੀਟਿਵ ਪਾਈ ਗਈ ਹਾਂ। ਆਪਣੇ ਆਪ ਨੂੰ ਘਰ ਵਿੱਚ ਅਲੱਗ ਕਰ ਲਿਆ। ਮੇਰੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਟੈਸਟ ਕਰਵਾਉਣ।