image caption:

ਸੁਨੀਲ ਗਰੋਵਰ ਨੂੰ ਚਾਰ ਬਾਈਪਾਸ ਸਰਜਰੀ ਮਗਰੋਂ ਹਸਪਤਾਲ ਤੋਂ ਛੁੱਟੀ ਮਿਲੀ

 ਮੁੰਬਈ- ਕਾਮੇਡੀ ਕਲਾਕਾਰ ਸੁਨੀਲ ਗਰੋਵਰ ਦੀ ਚਾਰ ਬਾਈਪਾਸ ਸਰਜਰੀ ਹੋਣ ਤੋਂ ਇੱਕ ਹਫ਼ਤੇ ਬਾਅਦ ਉਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਛਾਤੀ &rsquoਚ ਦਰਦ ਦੀ ਸ਼ਿਕਾਇਤ ਤੋਂ ਬਾਅਦ 8 ਜਨਵਰੀ ਨੂੰ ਸੁਨੀਲ (44) ਨੂੰ ਏਸ਼ੀਅਨ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਿਭਾਗ &rsquoਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਅਨੁਸਾਰ ਅਦਾਕਾਰ ਦੇ ਦਿਲ ਦੀਆਂ ਨਸਾਂ &rsquoਚ ਰੁਕਾਵਟ ਹੋਣ ਦਾ ਪਤਾ ਲੱਗਿਆ। ਇਸ ਤੋਂ ਇਲਾਵਾ ਸੁਨੀਲ ਗਰੋਵਰ ਕਰੋਨਾਵਾਇਰਸ ਤੋਂ ਵੀ ਪੀੜਤ ਸਨ। ਸਰਜਰੀ ਤੋਂ ਬਾਅਦ ਸਿਹਤ &rsquoਚ ਸੁਧਾਰ ਹੋਣ &rsquoਤੇ ਉਨ੍ਹਾਂ ਨੂੰ ਤਿਨ ਫਰਵਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।