image caption:

ਬਾਲੀਵੁੱਡ ਅਦਾਕਾਰਾ ਮਾਹੀ ਗਿਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ‘ਚ ਸ਼ਾਮਲ

 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਸ਼ ਤੇ ਪੰਜਾਬ ਦੇ ਮਸ਼ਹੂਰ ਚਿਹਰਿਆਂ ਦੀ ਐਂਟਰੀ ਹੋ ਰਹੀ ਹੈ। ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ।ਅਦਾਕਾਰਾ ਮਾਹੀ ਗਿੱਲ ਨੇ ਪਿਛਲੇ ਸਾਲ ਚੰਡੀਗੜ੍ਹ ਨਿਗਮ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਹਰਮੋਹਿੰਦਰ ਸਿੰਘ ਲੱਕੀ ਲਈ ਪ੍ਰਚਾਰ ਕੀਤਾ ਸੀ। ਮਾਹੀ ਗਿਲ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਪੰਜਾਬੀ ਫਿਲਮਾਂ &lsquoਚ ਵੀ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਉਸ ਦੇ ਬਹੁਤ ਸਾਰੀ ਫੈਨ ਫਾਲੋਇੰਗ ਹਨ। ਮਾਹੀ ਗਿੱਲ ਨੇ &lsquoਸਾਹਿਬ ਬੀਵੀ ਔਰ ਗੈਂਗਸਟਰ&rsquo ਤੋਂ ਇਲਾਵਾ &lsquoਦੇਵ ਡੀ&rsquo, &lsquoਪਾਨ ਸਿੰਘ ਤੋਮਰ&rsquo ਤੇ ਹੋਰ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ।