image caption:

ਬਿੰਨੂ ਢਿੱਲੋਂ ਦੀ ਮਾਂ ਦਾ ਦਿਹਾਂਤ

 ਪਾਲੀਵੁੱਡ ਦੇ ਕਾਮੇਡੀ ਕਿੰਗ ਬਿੰਨੂ ਢਿੱਲੋਂ ਦੇ ਘਰੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮਾਂ ਦਾ 86 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਲਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਪਾ ਕੇ ਆਪਣੀ ਮਾਂ ਦੇ ਦਿਹਾਂਤ ਦੀ ਖ਼ਬਰ ਆਪਣੇ ਫ਼ੈਨਜ਼ ਨਾਲ ਸਾਂਝੀ ਕੀਤੀ। ਇਸ ਖ਼ਬਰ ਤੋਂ ਬਾਅਦ ਬਿੰਨੂ ਦੇ ਫ਼ੈਨਜ਼ ਤੇ ਪਾਲੀਵੁੱਡ ਕਲਾਕਾਰ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ।

ਬਿੰਨੂ ਢਿੱਲੋਂ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਲਵ ਯੂ ਮੰਮੀ ਜੀ। ਅਦਾਕਾਰ ਨੇ ਜੋ ਪੋਸਟ ਸਾਂਝੀ ਕੀਤੀ ਹੈ, ਉਸ ਵਿੱਚ ਉਨ੍ਹਾਂ ਦੇ ਮਾਤਾ ਜੀ ਦੀ ਤਸਵੀਰ ਹੈ। ਜਿਸਦੇ ਨਾਲ ਲਿਖਿਆ ਹੈ ਸਰਦਾਰਨੀ ਨਰਿੰਦਰ ਕੌਰ 1936 ਤੋ 2022। ਅਸੀਂ ਡੂੰਘੇ ਦੁੱਖ ਦੇ ਨਾਲ ਆਪਣੀ ਪਿਆਰੀ ਮਾਤਾ, ਸਰਦਾਰਨੀ ਨਰਿੰਦਰ ਕੌਰ ਜੀ ਦੇ ਅਕਾਲ ਚਲਾਣੇ ਦੀ ਸੂਚਿਤ ਕਰਦੇ ਹਾਂ। ਦੱਸ ਦੇਈਏ ਕਿ 10 ਫਰਵਰੀ 2022 (ਅੱਜ) ਧੂਰੀ ਦੇ ਰਾਮ ਬਾਗ ਵਿਖੇ ਦੁਪਹਿਰ 2:00 ਵਜੇ ਉਨ੍ਹਾਂ ਦੀ ਮਾਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬਿੰਨੂ ਢਿੱਲੋਂ ਦੀ ਦੁੱਖ ਦੀ ਘੜੀ ਤੇ ਫਿਲਮੀ ਸਿਤਾਰਿਆਂ ਨੇ ਦੁੱਖ ਜਤਾਇਆ ਹੈ।