ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਦਾ ਹੋਇਆ ਦਿਹਾਂਤ
 ਫਰਾਂਸ ਵਿੱਚ ਵੀ ਕੈਨੇਡਾ ਦੀ ਤਰ੍ਹਾਂ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਦਾ ਖਤਰਾ ਪੈਦਾ ਹੋ ਗਿਆ ਹੈ। ਅਜਿਹੇ ਵਿੱਚ ਪੈਰਿਸ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਖਿਲਾਫ &lsquoਆਜ਼ਾਦੀ ਦੇ ਕਾਫਲਿਆਂ&rsquo &lsquoਤੇ ਪਾਬੰਦੀ ਲਗਾ ਰਹੀ ਹੈ। ਟਰੱਕ ਡਰਾਈਵਰਾਂ ਦੇ ਇਸ ਪ੍ਰਦਰਸ਼ਨ ਕਾਰਨ ਓਟਾਵਾ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ । ਸ਼ਹਿਰ ਦੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਸੜਕਾਂ &lsquoਤੇ ਜਾਮ ਨੂੰ ਰੋਕਣ, ਟਿਕਟਾਂ ਜਾਰੀ ਕਰਨ ਅਤੇ ਇਸ ਵਿਰੋਧ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਤਾਇਨਾਤੀ ਕੀਤੀ ਜਾਵੇਗੀ।
ਇਸ ਤੋਂ ਅੱਗੇ ਪੁਲਿਸ ਨੇ ਕਿਹਾ ਕਿ ਸੜਕਾਂ ਨੂੰ ਜਾਮ ਕਰਨ ਵਾਲਿਆਂ ਨੂੰ ਦੋ ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ &lsquoਤੇ 4,500 ਯੂਰੋ (ਕਰੀਬ 3,85,609 ਰੁਪਏ) ਦਾ ਜੁਰਮਾਨਾ ਅਤੇ ਤਿੰਨ ਸਾਲ ਦਾ ਡਰਾਈਵਿੰਗ ਬੈਨ ਵੀ ਲਗਾਇਆ ਜਾਵੇਗਾ । ਪੈਰਿਸ ਪੁਲਿਸ ਦਾ ਇਹ ਕਦਮ ਬੁੱਧਵਾਰ ਨੂੰ ਫਰਾਂਸ ਦੇ ਆਸਪਾਸ ਤੋਂ ਕਾਰਾਂ, ਵੈਨਾਂ ਅਤੇ ਮੋਟਰਸਾਈਕਲਾਂ ਦੇ ਕਈ ਕਾਫਲੇ ਦੇਖੇ ਜਾਣ ਤੋਂ ਬਾਅਦ ਆਇਆ ਹੈ । ਇਨ੍ਹਾਂ ਵਾਹਨਾਂ ਨਾਲ ਫਰਾਂਸ ਦੀ ਰਾਜਧਾਨੀ ਵਿੱਚ ਲੋਕ ਇਕੱਠੇ ਹੋਣ ਲਈ ਤਿਆਰ ਹਨ। ਇਹ ਲੋਕ ਕੈਨੇਡਾ ਵਿੱਚ ਹੋਏ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਹਨ । ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਟਰੱਕ ਡਰਾਈਵਰਾਂ ਲਈ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਕੋਵਿਡ ਟੈਸਟਿੰਗ ਲਾਜ਼ਮੀ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਓਟਾਵਾ ਵਿੱਚ ਰੋਸ ਪ੍ਰਦਰਸ਼ਨ ਕੀਤਾ।