image caption:

ਬਲਾਚੌਰ ਵਿਖੇ ਚੱਲਦੇ ਪ੍ਰੋਗਰਾਮ ’ਚ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ

 ਨਵਾਂਸ਼ਹਿਰ: ਬਲਾਚੌਰ ਵਿਖੇ ਪੰਜਾਬੀ ਗਾਇਕ ਪ੍ਰੇਮ ਢਿਲੋਂ &rsquoਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਇਕ ਪ੍ਰੇਮ ਢਿਲੋਂ ਡੀਏਬੀ ਸਕੂਲ ਵਿਖੇ ਪ੍ਰੋਗਰਾਮ ਲਈ ਪਹੁੰਚੇ ਸੀ। ਇਸ ਦੌਰਾਨ ਉਹ ਸਕੂਲ ਦੀ ਗਰਾਉਂਡ &rsquoਚ ਪ੍ਰੋਗਰਾਮ ਕਰ ਰਹੇ ਸੀ ਕਿ ਅਚਾਨਕ ਇੱਕ ਨੌਜਵਾਨ ਆਇਆ ਅਤੇ ਪ੍ਰੇਮ ਢਿੱਲੋਂ &rsquoਤੇ ਹਮਲਾ ਕਰ   ਦਿੱਤਾ। ਜਿਸ ਨੂੰ ਮੌਕੇ &rsquoਤੇ ਮੌਜੂਦ ਲੋਕਾਂ ਨੇ ਰੋਕ ਲਿਆ। ਫਿਲਹਾਲ ਇਸ ਹਮਲੇ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। ਜਿਸ ਕਾਰਨ ਪ੍ਰੋਗਰਾਮ ਨੂੰ ਬੰਦ ਕਰਨਾ ਪਿਆ।