image caption:

ਦੀਪ ਸਿੱਧੂ ਦੀ ਮੌਤ ਦੇ ਕੇਸ ਵਿੱਚ ਟਰੱਕ ਡਰਾਈਵਰ ਗ੍ਰਿਫਤਾਰ

 ਸੋਨੀਪਤ- ਪੰਜਾਬੀ ਗਾਇਕ ਤੇ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਦੇ ਕੇਸ ਵਿੱਚ ਹਰਿਆਣਾ ਪੁਲੀਸ ਨੇ ਟਰਾਲਾ ਚਾਲਕ ਗ੍ਰਿਫ਼ਤਾਰ ਕਰ ਲਿਆ ਹੈ।ਦੋਸ਼ੀ ਡਰਾਈਵਰ ਕਾਸਿਮ ਹਰਿਆਣਾ ਦੇ ਨੂਹ ਜਿ਼ਲੇ ਦਾ ਰਹਿਣ ਵਾਲਾ ਹੈ। ਉਸ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਵਰਨਣ ਯੋਗ ਹੈ ਕਿ ਬੀਤੇ ਮੰਗਲਵਾਰ ਦੇਰ ਰਾਤ ਸੜਕ ਹਾਦਸੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦੀਪ ਸਿੱਧੂ ਦੀ ਮੌਤ ਹੋ ਗਈ ਸੀ। ਉਸ ਵਕਤ ਦੀਪ ਆਪਣੀ ਗਰਲ ਫਰੈਂਡ ਨਾਲ ਸਕਾਰਪੀਓ ਵਿੱਚਦਿੱਲੀ ਤੋਂ ਪੰਜਾਬ ਆ ਰਿਹਾ ਸੀ ਤਾਂ ਸੋਨੀਪਤ ਜਿ਼ਲੇਵਿੱਚ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸਵੇਅ ਉੱਤੇ ਖਰਖੋਦਾ ਦੇ ਟੋਲ ਪਲਾਜ਼ਾ ਨੇੜੇ ਉਸਦੀ ਕਾਰ ਇੱਕ ਟਰਾਲੀ ਨਾਲ ਜਾ ਵੱਜੀ। ਜਦੋਂ ਤੱਕ ਪੁਲੀਸ ਪਹੁੰਚੀ, ਦੀਪ ਸਿੱਧੂ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੰਗੇਤਰ ਰੀਨਾ ਰਾਏ ਦੀ ਹਾਲਤ ਗੰਭੀਰ ਸੀ, ਜਿਸ ਨੂੰ ਹਸਪਤਾਲ ਭੇਜਿਆ ਗਿਆ ਸੀ।