image caption:

ਬਠਿੰਡਾ ਦੀ ਅਦਾਲਤ ਵੱਲੋਂ ਅਦਾਕਾਰਾ ਕੰਗਨਾ ਰਣੌਤ ਨੂੰ ਮਾਣਹਾਨੀ ਕੇਸ ’ਚ ਸੰਮਨ ਜਾਰੀ

 ਬਠਿੰਡਾ- ਫ਼ਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ &rsquoਚ ਸੰਮਨ ਜਾਰੀ ਕੀਤੇ ਹਨ। ਉਸ ਨੂੰ 19 ਅਪਰੈਲ ਨੂੰ ਅਦਾਲਤ &rsquoਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਦਾਲਤ &rsquoਚ ਮਾਣਹਾਨੀ ਦਾ ਕੇਸ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿੰਦਰ ਕੌਰ ਵੱਲੋਂ ਕੀਤਾ ਗਿਆ ਹੈ। ਦਿੱਲੀ ਵਿੱਚ ਕਿਸਾਨ ਅੰਦੋਲਨ ਮੌਕੇ ਅਦਾਕਾਰਾ ਨੇ ਮਾਤਾ ਮਹਿੰਦਰ ਕੌਰ ਦੀ ਅੰਦੋਲਨ ਸਮੇਂ ਦੀ ਤਸਵੀਰ ਟਵੀਟ ਕਰਕੇ ਲਿਖ਼ਿਆ ਸੀ ਕਿ ਇਹ ਲੋਕ 100-100 ਰੁਪਏ ਦਿਹਾੜੀ &rsquoਤੇ ਆਏ ਹਨ।